ਸੰਸਥਾ ਬੀ ਸੀ ਐਸ ਨੇ ਔਰਤਾਂ ਲਈ ਜੂਟ ਬੈਗਾਂ ਦੀ ਸਿਖਲਾਈ ਕੈਂਪ ਲਗਾਇਆ।

ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਸਮਾਜਿਕ ਵਿਕਾਸ ਕਾਰਜਾਂ ਵਿੱਚ ਯਤਨਸ਼ੀਲ ਸੰਸਥਾ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਸੰਸਥਾ ਦੇ ਮੁੱਖ ਦਫਤਰ ਵਿੱਚ ਉੱਦਮੀ ਔਰਤਾਂ ਦਾ ਸਿੱਖਲਾਈ ਕੈਂਪ ਲਗਾਇਆ ਗਿਆ। ਇਸ ਕੋਰਸ ਵਿੱਚ ਆਰ.ਸੀ.ਐਫ ਇਲਾਕੇ ਦੀਆਂ ਔਰਤਾਂ ਭਾਗ ਲੈ ਰਹੀਆਂ ਹਨ।
ਇਸ ਮੁਫ਼ਤ ਸਿਖਲਾਈ ਕੈਂਪ ਵਿੱਚ ਔਰਤਾਂ ਨੂੰ ਜੂਟ ਦੇ ਬੈਗ ਅਤੇ ਜੂਟ ਦੀਆਂ ਹੋਰ ਆਈਟਮਾਂ ਬਣਾਉਣ ਦੀ ਸਿਖਲਾਈ ਕਰਵਾਈ ਜਾ ਰਹੀ ਹੈ।
ਇਸ ਕੋਰਸ ਬਾਰੇ ਜਾਣਕਾਰੀ ਦਿੰਦਿਆਂ ਬੈਪਟਿਸਟ ਚੈਰੀਟੇਬਲ ਸੋਸਾਈਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਦੱਸਿਆ ਕਿ ਸੁਸਾਇਟੀ ਦਾ
ਕੰਮ-ਕਾਜੀ ਦਾਇਰਾ ਲਗਾਤਾਰ ਵੱਧ ਰਿਹਾ ਹੈ।
ਜਿਸ ਨਾਲ ਜੂਟ ਦੇ ਬੈਗਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ।
ਏਸੇ ਕਰਕੇ ਵਧੇਰੇ ਸਟਾਫ ਦੀ ਜਰੂਰਤ ਮਹਿਸੂਸ ਹੋ ਰਹੀ ਹੈ।ਉਹਨਾਂ ਕਿਹਾ ਕਿ ਸੰਸਥਾ ਨੂੰ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਤੋਂ ਜੂਟ ਬੈਗਾਂ ਦੇ ਆਰਡਰ ਆ ਰਹੇ ਹਨ।
ਹਾਲ ਹੀ ਵਿਚ ਪੰਜਾਬ ਗ੍ਰਾਮੀਣ ਬੈਂਕ ਦੇ ਰਿਜਨਲ ਆਫਿਸ ਮੁਹਾਲੀ ਵੱਲੋਂ 1000 ਬੈਗ ਬਣਾਉਣ ਦਾ ਆਡਰ ਦਿੱਤਾ ਗਿਆ ਹੈ। ਕੰਮਕਾਜੀ ਸਮਰੱਥਾ ਵਧਾਉਣ ਲਈ ਵਧੇਰੇ ਔਰਤਾਂ ਨੂੰ ਬੈਗ ਤਿਆਰ ਕਰਨ ਲਈ ਨਿਪੁੰਨ ਬਣਾਇਆ ਜਾ ਰਿਹਾ ਹੈ ।ਇਸ ਲਈ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਸਥਾ ਦੀ ਮਾਸਟਰ ਟਰੇਨਰ ਮੈਡਮ ਪ੍ਰੀਤੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਔਰਤਾਂ ਨੂੰ ਜੂਟ ਅਤੇ ਕੱਪੜੇ ਦੇ ਬੈਗ ਬਣਾਉਣੇ ਸਿਖਾਏ ਜਾਣਗੇ। ਉਹਨਾਂ ਕਿਹਾ ਕਿ ਜੂਟ ਦੇ ਬੈਗਾਂ ਤੋਂ ਇਲਾਵਾ ਬੋਤਲ ਕਵਰ ਵਾਲਹੈਂਗਿੰਗ, ਪਰਦੇ, ਬਣਾਉਣ ਦੀ ਸਿਖਲਾਈ ਵੀ ਦਿੱਤੀ ਜਾਵੇਗੀ । ਸੰਸਥਾ ਦੇ ਸੀਨੀਅਰ ਉਪ ਪ੍ਰਧਾਨ ਸੁਭਾਸ਼ ਬੈਂਸ ਨੇ ਇਲਾਕੇ ਦੀਆਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਿਖਲਾਈ ਕੈਂਪ ਦਾ ਲਾਭ ਉਠਾਉਣ ।
ਇਹ ਕੈਂਪ ਵਿਚ ਸਿਖਿਆਰਥੀਆਂ ਕੋਲੋਂ ਕਿਸੇ ਵੀ ਪ੍ਰਕਾਰ ਦੀ ਫੀਸ ਨਹੀਂ ਲਈ ਜਾਵੇਗੀ ਟ੍ਰੇਨਿੰਗ ਬਿਲਕੁਲ ਮੁਫਤ ਹੋਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਵਿੱਚ ਨਸ਼ੇ ਵਾਲਿਆਂ ਦੇ ਨਵੇਂ ਤੋਂ ਨਵੇਂ ਕਾਰਨਾਮੇ, ਹੁਣ ਧੀਆਂ ਭੈਣਾਂ ਨੂੰ ਹੱਥ ਪਾਉਣ ਲੱਗੇ
Next articleਬਾਬਾ ਨਾਨਕ