ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਚਾਰ ਦੀਵਾਰੀ ਦਾ ਕੰਮ ਸ਼ੁਰੂ ਕਰਵਾਇਆ

5 ਲੱਖ ਰੁਪਏ ਦੀ ਗ੍ਰਾਂਟ ਨਾਲ਼ ਬਣਨ ਵਾਲੀ ਚਾਰ ਦੀਵਾਰੀ ਦਾ ਬਲਾਕ ਸਿੱਖਿਆ ਅਧਿਕਾਰੀ ਤੇ ਸਮੁੱਚੀ ਪੰਚਾਇਤ ਨੇ ਕੀਤਾ ਉਦਘਾਟਨ 
ਕਪੂਰਥਲਾ,(ਸਮਾਜ ਵੀਕਲੀ)  ( ਕੌੜਾ) – ਸਿੱਖਿਆ ਬਲਾਕ ਕਪੂਰਥਲਾ – 1 ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਭਾਣੋ ਲੰਗਾ ਵਿਖੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਦੀ ਨਵੀਂ ਬਣਨ ਵਾਲੀ ਚਾਰ ਦਿਵਾਰੀ ਲਈ ਜਾਰੀ ਹੋਈ 5 ਲੱਖ ਰੁਪਏ ਦੀ ਗ੍ਰਾਂਟ ਨਾਲ਼ ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਕਪੂਰਥਲਾ- 1 ਸ਼੍ਰੀ ਰਜੇਸ਼ ਕੁਮਾਰ , ਸਰਪੰਚ ਜਸਵੰਤ ਸਿੰਘ ਚਾਹਲ, ਸਾਬਕਾ ਸਰਪੰਚ ਰਸ਼ਪਾਲ ਸਿੰਘ ਚਾਹਲ, ਮਾਸਟਰ ਕੁਲਵਿੰਦਰ ਸਿੰਘ ਚਾਹਲ, ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ, ਜੇ ਈ ਇੰਜ ਹਰਜੀਤ ਸਿੰਘ ਵੜੈਚ , ਕੋਆਰਡੀਨੇਟਰ ਹਰਜੀਤ ਸਿੰਘ ਮਾਨ ,  ਗੁਰਪ੍ਰੀਤ ਸਿੰਘ ਮਠਾੜੂ, ਬਾਬਾ ਜਸਪਾਲ ਸਿੰਘ, ਬਲਦੇਵ ਸਿੰਘ ਦੇਬਾ, ਤੀਰਥ ਸਿੰਘ,  ਆਦਿ ਵੱਲੋਂ ਸਾਂਝੇ ਤੌਰ ਉੱਤੇ ਨੀਂਹ ਰੱਖੀ ਗਈ।
       ਸਕੂਲ ਮੁੱਖੀ ਸੰਤੋਖ ਸਿੰਘ ਮੱਲ੍ਹੀ  ਨੇ ਜਿੱਥੇ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਈਆਂ ਵਿਕਾਸ ਕਾਰਜ ਗਰਾਂਟਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ
। ਉੱਥੇ ਜੇ ਈ ਇੰਜ: ਹਰਜੀਤ ਸਿੰਘ ਵੜੈਚ , ਕੋਆਰਡੀਨੇਟਰ ਹਰਜੀਤ ਸਿੰਘ ਮਾਨ  ਨੇ ਸਕੂਲ ਦੀ ਨਵੀਂ ਚਾਰ ਦੀਵਾਰੀ ਲਈ ਜਾਰੀ ਹੋਈ 5 ਲੱਖ ਰੁਪਏ ਦੀ ਗਰਾਂਟ ਨੂੰ ਖਰਚਣ ਅਤੇ ਨਵੀਂ ਚਾਰ ਦੀਵਾਰੀ ਬਣਾਉਂਣ ਲਈ ਵਧੀਆ ਕੁਆਲਿਟੀ ਦਾ ਸਮਾਨ ਖਰੀਦਣ ਲਈ ਹਦਾਇਤਾਂ ਜਾਰੀ ਕੀਤੀਆਂ । ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ( ਕਪੂਰਥਲਾ – 1)  ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵਿਕਾਸਮਈ  ਯੋਜਨਾਵਾਂ ਤਹਿਤ ਲਗਭਗ ਸਾਰੇ ਹੀ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰਾਮਪੁਰ ਗੁੱਜਰਾਂ ਛੰਨਾ ਦੇ ਕਬੱਡੀ ਕੱਪ ਤੇ ਘੁਮਾਣ ਭਰਾਵਾਂ ਵਲੋਂ ਬਲਕਾਰ ਅਣਖੀਲਾ – ਮਨਜਿੰਦਰ ਗੁਲਸ਼ਨ ਦਾ ਖੁੱਲਾ ਅਖਾੜਾ ਹੋਵੇਗਾ – ਚਮਕੌਰ ਚੌਧਰੀ
Next articleਸਾਹਿਤ ਜਾਗਰਤੀ ਸਭਾ ਬਠਿੰਡਾ ਦੀ ਹੋਈ ਦੁਬਾਰਾ ਚੋਣ