ਬੁੱਧ ਵੇਦਨਾ

ਬੁੱਧ ਸਿੰਘ ਨੀਲੋਂ 
(ਸਮਾਜ ਵੀਕਲੀ) 
ਨਹਿਰ ਕਿਨਾਰੇ
ਸਤਲੁਜ ਦੀ ਪਲੇਠੀ ਧੀ
ਸਰਹੰਦ ਨਹਿਰ
ਮੇਰੇ ਪਿੰਡ ਦੀ ਧਰਤੀ ਦੇ
ਵਿਚਕਾਰ ਦੀ ਲੰਘਦੀ ਹੈ
ਜਿਸਦਾ ਨੀਲਾ ਪਾਣੀ
ਜੀਵਨ ਬਖ਼ਸ਼ਦਾ ਹੈ
ਤੇ ਮੇਰੇ ਨਾਲ ਗੱਲਾਂ ਕਰਦਾ
ਇਕ ਨਦੀ ਦੂਰ ਵਗਦੀ ਹੈ
ਜੋ ਹੁਣ ਮੇਰੇ ਪਿੰਡ ਦੀ ਨਹਿਰ
ਵਿੱਚ ਸਮਾਅ ਗਈ ਉਸਦਾ
ਪਾਣੀ ਵਰਗਾ ਰੰਗ ਨੀਲਾ
ਮਨ ਦਾ ਅਸਮਾਨ
ਨੀਲਾ ਏ
ਸਾਫ਼ ਸ਼ਾਂਤ ਅਡੋਲ ..
ਧੁੰਦ ਧੂੜ ਧੂੰਆਂ
ਬੱਦਲ਼ ਕੁੱਝ ਵੀ ਨਹੀਂ
ਸਾਫ਼ ਨੀਲੇ ਅਕਾਸ਼ ਤੇ
ਥੱਲੇ ਬੈਠੀ ਨੇ ਮੈਂ ਨੇ
ਉਂਗਲ ਨਾਲ
ਤੇਰਾ ਨਾਂ
ਲਿਖਿਆ ਏ..ਅਸਮਾਨ ਨੀਲਾ ਏ
ਤੇ ਸਮੁੰਦਰ ਵੀ..
ਦੋਹਾਂ ਨੇ ਰਲ ਕੇ
ਇਸ ਧਰਤ ਤੇ
ਇੱਕ ਨਹਿਰ ਕਿਨਾਰੇ
ਇੱਕ ਪਿੰਡ ਸਿਰਜਿਆ ਏ
ਪਿੰਡ ਨੀਲੋਂ..
ਸੁਣਿਆ ਏ
ਅੱਜ ਕੱਲ੍ਹ
ਉੱਥੇ ਕੋਈ ਗੌਤਮ
ਰਹਿੰਦਾ ਏ..
ਅਸ਼ ਗੌਤਮ ਬੁੱਧ
ਪਰਵੀਨ ਗੌਤਮ ਬੁੱਧ
ਨਾਲ ਗੱਲਾਂ ਕਰਦਾ ਹੈ
ਬੁੱਧ ਵਿਵੇਕ ਹੋ ਗਿਆ !
ਹੁਣ ਨਦੀ ਉਸ ਦੇ ਅੰਦਰ ਵਗਦੀ ਹੈ
ਸ਼ਬਦਾਂ ਦੀ ਨਦੀ
ਜਿਸ ਨੇ ਸ਼ਬਦ ਸਮੁੰਦਰ ਬਣਾਇਆ ਹੈ
ਹੁਣ ਉਹ ਸ਼ਬਦ ਸਮੁੰਦਰ ਦੀਆਂ ਲਹਿਰਾਂ ਵਿਚ
ਗੋਤੇ ਖਾਂਦਾ ਤੇ ਸਮਾਜ ਨੂੰ ਗੋਤੇ ਲਵਾਉਂਦਾ ਹੈ।
ਸ਼ਬਦਾਂ ਦਾ ਸਮੁੰਦਰ
 ਨਦੀ, ਦਰਿਆ, ਨਹਿਰ ਹੁਣ
ਸ਼ਬਦਾਂ ਦਾ ਸਮੁੰਦਰ ਬਣ ਗਈ ਹੈ।
###
ਬੁੱਧ ਸਿੰਘ ਨੀਲੋੰ 
9464370823
Previous articleਕੂੰਜੀ ਗਿਆਨ ਦੀ ਗੁਰਬਾਣੀ
Next article**ਨਾਨਕ ਦਾ ਮੱਕਾ****