ਕੂੰਜੀ ਗਿਆਨ ਦੀ ਗੁਰਬਾਣੀ

ਧੰਨਾ ਧਾਲੀਵਾਲ
(ਸਮਾਜ ਵੀਕਲੀ) 
ਪੜ੍ਹ ਗੁਰਬਾਣੀ ਜਿੰਦੇ ਜੀਵਨ ਸੁਧਾਰ ਲੈ
ਇੱਕ ਓਂਕਾਰ ਨਾਲ਼ ਜੋੜ ਦਿਲੋਂ ਤਾਰ ਲੈ
ਆਦਤ ਬਣਾ ਲੈ ਉੱਠਕੇ ਤੂੰ ਇਸਨਾਨ ਦੀ
ਬਾਬੇ ਨਾਨਕ ਦੀ ਬਾਣੀ ਕੂੰਜੀ ਐ ਗਿਆਨ ਦੀ
ਕਰਨਾ ਬੁਰਾਈ ਵੱਲ ਮੂੰਹ ਨਾ ਤੂੰ ਮੁੜਕੇ
ਵੇਖ ਤਾਂ ਸਹੀ ਤੂੰ ਕੇਰਾਂ ਸੱਚ ਨਾਲ਼ ਜੁੜਕੇ
ਸ਼ਾਂਤ ਹੋਜੂ ਨੇਰ੍ਹੀ ਉੱਠੇ ਚਿੱਤ ਚ ਤੂਫ਼ਾਨ ਦੀ
ਬਾਬੇ ਨਾਨਕ ਦੀ ਬਾਣੀ ਕੂੰਜੀ ਐ ਗਿਆਨ ਦੀ
ਜਿੰਨਾਂ ਉੱਤੇ ਹੁਣ ਤੇਰਾ ਚਲਦਾ ਨਾ ਵੱਸ ਜੀ
ਇੱਕ ਇੱਕ ਕਰ ਜਾਣੇ ਪੰਜੇ ਚੋਰ ਨੱਸ ਜੀ
ਸ਼ਬਦਾਂ ਚ ਵਿਧੀ ਦੱਸੀ ਹੋਈ ਭਗਵਾਨ ਦੀ
ਬਾਬੇ ਨਾਨਕ ਦੀ ਬਾਣੀ ਕੂੰਜੀ ਐ ਗਿਆਨ ਦੀ
ਆ ਜਾਉ ਅਨੰਦ ਰੂਹੋਂ ਤੱਕ ਪ੍ਰਕਾਸ਼ ਨੂੰ
ਖੁਦ ਉੱਤੇ ਧੰਨਿਆਂ ਤੂੰ ਰੱਖ ਵਿਸਵਾਸ਼ ਨੂੰ
ਸਿੱਖ ਖੋਜ ਕਰਨੀ ਸਰੀਰ ਦੇ ਵਿਗਿਆਨ ਦੀ
ਬਾਬੇ ਨਾਨਕ ਦੀ ਬਾਣੀ ਕੂੰਜੀ ਐ ਗਿਆਨ ਦੀ
ਧੰਨਾ ਧਾਲੀਵਾਲ
Previous articleਸੁੱਖਾਂ ਭਰੀ ਸਵੇਰ
Next articleਬੁੱਧ ਵੇਦਨਾ