(ਸਮਾਜ ਵੀਕਲੀ)
ਵਿਹੜੇ ਵਿੱਚ ਫੁੱਲਾਂ ਭਰੀ ਚੰਗੇਰ ਹੋਵੇ
ਸਭਨਾਂ ਦੀ ਸੁੱਖਾਂ ਭਰੀ ਸਵੇਰ ਹੋਵੇ..
ਨਾ ਹੋਵੇ ਮਨਾਂ ਵਿੱਚ ਵੈਰ ਵਿਰੋਧ
ਪਿਆਰ ਦਿਲਾਂ ਵਿੱਚ ਢੇਰ ਹੋਵੇ..
ਦਿਵਾਲੀ ਦੇ ਦੀਵੇ ਜਗਣ ਹਰ ਬਨੇਰੇ
ਦੁੱਖਾਂ ਦਾ ਸਦਾ ਲਈ ਦੂਰ ਹਨੇਰ ਹੋਵੇ..
ਵਾਤਾਵਰਣ ਹੋਵੇ ਚਾਰ ਚੁਫੇਰੇ ਸਾਫ਼ ਸੁਥਰਾ
ਰੁੱਖ ਲਗਾਉਣ ਲਈ ਹਰ ਕੋਈ ਸ਼ੇਰ ਹੋਵੇ..
ਬਾਬੁਲ ਦੇ ਵਿਹੜੇ ਖੇਡਣ ਧੀਆਂ ਬਣ ਤਿਤਲੀਆਂ
ਸਹੁਰੇ ਘਰ ਹੱਸਣ ਸੁੱਖ ਘਨੇਰ ਹੋਵੇ..
ਬਾਬਾ ਵਿਸ਼ਵਕਰਮਾ ਜੀ ਸਦਕਾ ਚਲਦੇ ਕਾਰਖ਼ਾਨੇ
ਮਸ਼ੀਨੀ ਯੁੱਗ ਵਿੱਚ ਮਜ਼ਦੂਰ ਨਾਲ਼ ਕਦੇ ਨਾ ਹੇਰ ਫੇਰ ਹੋਵੇ..
ਅਰਦਾਸ ਸਰਬੱਤ ਦੇ ਭਲੇ ਲਈ
ਛੇਵੀਂ ਪਾਤਸ਼ਾਹੀ ਦੀ ਸਭਨਾਂ ਤੇ ਮਿਹਰ ਹੋਵੇ..
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)