ਵਰਲਡ ਪਾਵਰ ਲਿਫਟਿੰਗ ਚੈਂਪੀਅਨ ਅਮਰੀਕਾ ਚ ਇੰਡੀਆ ਨੇ ਜਿੱਤੇ 3 ਗੋਲਡ ਮੈਡਲ ਸਲੀਣਾ

ਅਮਰੀਕਾ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਪੱਤਰਕਾਰ ਨਕੋਦਰ ਮਹਿਤਪੁਰ 9592282 ਪਿਛਲੇ ਦਿਨੀਂ ਲਾਸ ਵਿੰਗ ਅਮਰੀਕਾ ਵਿਖੇ ਦੁਨੀਆ ਦੀ ਨੰਬਰ ਇਕ ਚੈਂਪੀਅਨਸ਼ਿਪ ਹੋਈ ਜਿਸ ਵਿਚ ਵਰਲਡ ਦੇ ਸਾਰੇ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਇੰਡੀਆ ਦੇ ਹਰਵਿੰਦਰ ਸਿੰਘ ਸਲੀਣਾ ਏਸ਼ੀਆ ਪ੍ਰਧਾਨ ਆਈ ਬੀ ਐੱਫ ਅਤੇ ਪ੍ਰਧਾਨ ਸਟੋਰਗ ਮੈਨ ਨੇ ਦਸਿਆ ਇਸ ਚੈਂਪੀਅਨਸ਼ਿਪ ਵਿਚ ਆਪਣੀ ਟੀਮ ਲੈਕੇ ਪਹੁੰਚੇ ਸੀ। ਇੰਡੀਆ ਦੇ ਪੰਜਾਬ ਦੇ ਅਬੋਹਰ ਸ਼ਹਿਰ ਦੇ ਅਮਨ ਪ੍ਰਕਾਸ਼ ਟੋਨੀ 90 ਕਿਲੋ ਭਾਰ ਵਰਗ ਵਿਚ ਮਾਸਟਰ ਵਿੱਚ ਹਿੱਸਾ ਲਿਆ ਅਤੇ 3 ਗੋਲਡ ਮੈਡਲ ਲੈ ਕੇ ਦੁਨੀਆ ਦੀ ਮਸ਼ਹੂਰ ਕੰਟਰੀ ਅਮਰੀਕਾ ਵਿਚ ਇਤਿਹਾਸ ਸਿਰਜ ਦਿੱਤਾ ਅਤੇ 2025 ਵਿਖੇ ਓਲਪਿੰਨ ਵਿਚ ਕੁਆਲੀਫਾਈਡ ਕੀਤਾ। ਖੇਡਾਂ ਮਨੁੱਖ ਦਾ ਅੰਗ ਅਤੇ ਪੰਜਾਬੀਆਂ ਦੀ ਖਾਸ ਪਹਿਚਾਣ ਹਨ। ਪੰਜਾਬੀਆਂ ਨੇ ਖੇਡ ਜਗਤ ਵਿਚ ਵੱਡੇ ਮੁਕਾਮ ਹਾਸਿਲ ਕਰਕੇ ਦੁਨੀਆ ਭਰ ਵਿਚ ਆਪਣੇ ਨਾਮ ਚਮਕਾਇਆ ਹੈ।

Previous articleਗ੍ਰਾਮ ਸਭਾ ਵੈਲਫੇਅਰ ਕਮੇਟੀ ਚੱਕ ਕਲਾਲ ਵਲੋਂ ਗੁਰਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀ ਲਈ ਲੰਗਰ ਲਗਾਏ।
Next articleਜੋੜੀ