*ਸਕੂਲਾਂ ਕਾਲਜਾਂ ਵਿੱਚ ਸ਼ੁਰੂ ਕੀਤੀ ਸਮਾਗਮਾਂ ਦੀ ਲੜੀ ਦਾ ਚੌਥਾ ਸਮਾਗਮ*

ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਗੋਬਿੰਦਪੁਰ ਨਵਾਂ ਸ਼ਹਿਰ ਵਿਚ 19 ਨਵੰਬਰ ਨੂੰ 
ਲੁਧਿਆਣਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਦਿਲਚਸਪੀ ਪੈਦਾ ਕਰਨ ਲਈ ਸ਼ੁਰੂ ਕੀਤੀ ਗਈ ਸਮਾਗਮਾਂ ਦੀ ਲੜੀ ਦਾ ਚੌਥਾ ਸਮਾਗਮ 19 ਨਵੰਬਰ , ਦਿਨ ਮੰਗਲਵਾਰ ਨੂੰ ਸਰਕਾਰੀ ਸੀਨੀਅਰ ਸਕੈਡੰਰੀ  ਸਕੂਲ ਗੋਬਿੰਦਪੁਰ ਨਵਾਂ ਸ਼ਹਿਰ
  ਵਿਖੇ ਹੋਵੇਗਾ ।
 ਇਸ ਯੋਜਨਾ ਅਧੀਨ ਇਸ ਸਕੂਲ ਦੇ ਸਾਹਿਤ ਸਿਰਜਣ, ਗਾਇਨ, ਸ਼ੁੱਧ ਉਚਾਰਣ, ਸੁੰਦਰ ਲਿਖਾਈ ਆਦਿ ਵਿਚ ਪਹਿਲੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਭਾਈਚਾਰੇ ਵੱਲੋਂ, ਉੱਤਮ ਪੁਸਤਕਾਂ, ਸਕੂਲ ਬੈਗ, ਪੈਂਤੀ ਅੱਖਰੀ ਫੱਟੀ ਅਤੇ ਪ੍ਰਮਾਣ-ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ ।
 ‘ ਨੌਜਵਾਨਾਂ ਵਿਚ ਪੰਜਾਬੀ ਭਾਸ਼ਾ ਪੜ੍ਹਨ ਦੀ ਰੂਚੀ ਕਿਵੇਂ ਪੈਦਾ ਕੀਤੀ ਜਾਵੇ ?’ ਇਸ ਵਿਸ਼ੇ ਬਾਰੇ, ਸੰਖੇਪ ਵਿੱਚ, ਵਿਚਾਰ ਵਟਾਂਦਰਾ ਹੋਵੇਗਾ ਜਿਸ ਵਿਚ ਮਿੱਤਰ ਸੈਨ ਮੀਤ, ਦਵਿੰਦਰ ਸਿੰਘ ਸੇਖਾ ਅਤੇ ਮਹਿੰਦਰ ਸਿੰਘ ਸੇਖੋਂ ਹਿੱਸਾ ਲੈਣਗੇ।
 ‘ਕੈਨੇਡਾ ਵਿੱਚ ਪੰਜਾਬੀ ਦਾ  ਬੋਲਬਾਲਾ ਕਰਵਾਉਣ ਲਈ ਕੈਨੇਡੀਅਨ ਪੰਜਾਬੀਆਂ ਵਲੋਂ ਕੀਤੇ ਸੰਘਰਸ਼’ ਬਾਰੇ ਭਾਈਚਾਰੇ ਦੀ ਕੈਨੇਡਾ ਇਕਾਈ ਦੇ ਸੰਚਾਲਕ ਸ੍ਰ ਸੁਖਦੇਵ ਸਿੰਘ ਗਰਚਾ ਆਪਣੇ ਤਜ਼ਰਬੇ ਸਾਂਝੇ ਕਰਨਗੇ।
ਸਮਾਗਮ ਦੀ ਪ੍ਰਧਾਨਗੀ ਸਕੂਲ ਦੀ ਪ੍ਰਿੰਸੀਪਲ ਬੀਬੀ ਮਨਜੀਤ ਕੌਰ ਜੀ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਜ ਦੇ ਰਾਵਣ
Next articleਤੈਨੂੰ ਕਿੰਝ ਰੋਕੀਏ ??