ਅੱਜ ਛੋਟੇ ਬੱਚਿਆਂ ਤੋਂ ਲੈ ਕੇ ਔਰਤਾਂ,ਨੌਜਵਾਨ ਪੀੜੀ ਅਤੇ ਬਜ਼ੁਰਗ ਵੀ ਮੋਬਾਈਲ ਫੋਨਾਂ ਦੇ ਨਸ਼ੇ ਦੇ ਆਦੀ ਹੋ ਗਏ ਹਨ

ਡਾ ਅਸ਼ੀਸ਼ ਸ਼ਰੀਨ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸਕੂਲਾਂ ਵਿੱਚ ਪੜ੍ਨ ਵਾਲੇ ਵਿਦਿਆਰਥੀਆਂ ਸਮੇਤ ਨੌਜਵਾਨ ਪੀੜੀ ਦਾ ਮੋਬਾਈਲ ਫੋਨਾਂ ਦੇ ਨਸ਼ੇ ਦਾ ਆਦੀ ਹੋ ਜਾਣਾ ਚਿੰਤਾਜਨਕ ਵਿਸ਼ਾ ਹੈ ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਮੋਬਾਇਲ ਫੋਨ ਲੋਕਾਂ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ ਪਰ ਵਿਦਿਆਰਥੀ ਵਰਗ ਦਾ ਇਸ ਮੋਬਾਈਲਾਂ ਦੇ ਨਸ਼ੇ ਦੇ ਆਦੀ ਹੋਣਾ ਬਹੁਤ ਹੀ ਚਿੰਤਾਜਨਕ ਹੈ ਇਹਨਾ ਗੱਲਾ ਦਾ ਪ੍ਰਗਟਾਵਾ ” ਹਿਜ਼ ਐਕਸੀਲੈਟ ਕੋਚਿੰਗ ਸੈਟਰ ਅਤੇ ਸੇਟ ਕਬੀਰ ਪਬਲਿਕ ਹਾਇਰ ਸੈਕੰਡਰੀ ਸਕੂਲ ਚੱਗਰਾ” ਦੇ ਐਮ ਡੀ ਅਤੇ ਬੁੱਧੀਜੀਵੀ ਸ਼ਖ਼ਸ਼ੀਅਤ ਡਾ ਅਸ਼ੀਸ਼ ਸ਼ਰੀਨ ਨੇ ਕੁਝ ਚੌਣਵੇ ਪੱਤਰਕਾਰਾ ਨਾਲ ਕੀਤਾ। ਉਹਨਾਂ ਕਿਹਾ ਕਿ ਅੱਜ ਛੋਟੇ ਬੱਚਿਆਂ ਤੋਂ ਲੈ ਕੇ ਔਰਤਾਂ ਨੌਜਵਾਨ ਪੀੜੀ ਅਤੇ ਬਜ਼ੁਰਗ ਵੀ ਮੋਬਾਈਲ ਫੋਨਾਂ ਦੇ ਨਸ਼ੇ ਦੇ ਆਦੀ ਹੋ ਗਏ ਹਨ ਪਰਿਵਾਰ ਵਿੱਚ ਚਾਰ ਮੈਂਬਰ ਆਪਸ ਵਿੱਚ ਗੱਲ ਕਰਨ ਦੀ ਬਜਾਏ ਆਪੋ ਆਪਣੇ ਮੋਬਾਈਲ ਫੋਨਾਂ ਤੇ ਖੁੱਬੇ ਰਹਿੰਦੇ ਹਨ ਉਹਨਾਂ ਕਿਹਾ ਕਿ ਮਾਵਾਂ ਆਪਣੇ ਕੰਮਕਾਰ ਕਰਨ ਲਈ ਬੱਚੇ ਦੀ ਜਿੱਦ ਨੂੰ ਦੇਖ ਹਾਰ ਕੇ ਬੱਚਿਆਂ ਨੂੰ ਮੋਬਾਈਲ ਦੇ ਦਿੰਦੀਆਂ ਹਨ ਪਰ ਬੱਚੇ ਉਸ ਤੇ ਕੀ ਵੇਖਦੇ ਹਨ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਕਿਹਾ ਕਿ ਜ਼ਿਆਦਾਤਰ ਛੋਟੇ ਬੱਚੇ ਤਾਂ ਮੋਬਾਇਲ ਤੇ ਗੇਮਾਂ ਹੀ ਖੇਡਦੇ ਅਤੇ ਕਾਰਟੂਨ ਵੇਖਦੇ ਰਹਿੰਦੇ ਹਨ ਉਹਨਾਂ ਕਿਹਾ ਕਿ ਛੋਟੇ ਬੱਚਿਆਂ ਵੱਲੋਂ ਮੋਬਾਇਲ ਫੋਨਾਂ ਤੇ ਇਕਾਗਰਤਾ ਨਾਲ ਗੇਮਾਂ ਦੇਖਣ ਨਾਲ  ਜਿੱਥੇ ਉਹਨਾਂ ਦੀ ਨਜ਼ਰ  ਕਮਜ਼ੋਰ ਹੁੰਦੀ ਹੈ ਉੱਥੇ ਉਹਨਾਂ ਦੇ ਦਿਮਾਗਾਂ ਤੇ ਵੀ ਗੂੜਾ  ਅਸਰ ਪੈਦਾ ਹੈ ਫੇਰ  ਬੱਚਿਆਂ ਦੀ ਮੋਬਾਈਲ ਫੋਨਾਂ ਤੇ ਗੇਮ ਖੇਡਣ ਦੀ ਆਦਤ ਤੋਂ ਛੁਟਕਾਰਾ ਪਾਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ ਕਿਉਂਕਿ ਬੱਚੇ ਇੱਕ ਤਰ੍ਹਾਂ ਦੇ ਮੋਬਾਇਲ ਦੇ ਨਸ਼ੇ ਦੇ ਸ਼ਿਕਾਰ ਹੋ ਜਾਂਦੇ ਹਨ ਉਹਨਾਂ ਬੱਚ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਛੋਟੇ ਬੱਚਿਆਂ ਨੂੰ ਮੋਬਾਈਲ ਫੋਨਾਂ ਤੋਂ ਦੂਰ ਰੱਖਿਆ ਜਾਵੇ। ਉਹਨਾਂ ਕਿਹਾ ਕਿ ਬੱਚਿਆਂ ਵਾਂਗ ਅਸੀਂ ਵੀ ਮੋਬਾਈਲ ਫੋਨਾਂ ਦੇ ਨਸ਼ੇ ਦਾ ਸ਼ਿਕਾਰ ਹੋ ਗਏ ਹਾਂ ਸਾਨੂੰ ਸੰਭਲਣਾ ਪਵੇਗਾ ਉਹਨਾਂ ਅਖੀਰ ਵਿੱਚ ਕਿਹਾ ਕਿ ਮੋਬਾਇਲ ਫੋਨ ਸਿਰਫ ਸਾਡੀ ਨਜ਼ਰ ਹੀ ਕਮਜ਼ੋਰ ਨਹੀਂ ਕਰਦੇ ਸਗੋਂ ਦਿਮਾਗ ਤੇ ਵੀ ਮਾੜਾ ਅਸਰ ਪਾਉਂਦੇ ਹਨ ਜਿਸ ਨਾਲ ਜਿਆਦਾਤਰ ਲੋਕ ਮਾਨਸਿਕ ਰੋਗੀ ਹੋ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ ਭੀਮ ਰਾਊ ਅੰਬੇਦਕਰ ਜੀ ਨੇ ਭਾਰਤੀ ਸਵਿਧਾਨ ਦਾ ਨਿਰਮਾਣ ਕਰਕੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ : ਬੇਗਮਪੁਰਾ ਟਾਇਗਰ ਫੋਰਸ
Next articleਚੱਬੇਵਾਲ ਚੋਣਾਂ ਵਿੱਚ ਭਾਜਪਾ ਉਮੀਦਵਾਰ ਠੰਡਲ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਅਕਾਲੀ ਦਲ ਵੱਲੋਂ ਨਿਖੇਧੀ, ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਸਮਰਥਨ ਨਹੀਂ ਦੇ ਰਿਹਾ- ਜ਼ਿਲਾ ਪ੍ਰਧਾਨ ਲੱਖੀ