ਭਾਰਤ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾ ਵਿੱਚ ਬੱਚਿਆਂ ਨੂੰ ਸਵਿਧਾਨ ਜਰੂਰ ਪੜ੍ਹਾਇਆ ਜਾਵੇ : ਬੰਟੀ,ਕਲੋਤਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਹਰਿਆਣਾ ਭੂੰਗਾ ਤੋ ਪ੍ਰਧਾਨ ਅਨਿਲ ਕੁਮਾਰ ਬੰਟੀ ਅਤੇ ਉੱਪ ਪ੍ਰਧਾਨ ਰਾਹੁਲ ਕਲੋਤਾ ਦੀ ਪ੍ਰਧਾਨਗੀ ਹੇਠ ਨਜਦੀਕੀ ਪਿੰਡ ਬਸੀ ਬਾਹਦ ਵਿਖੇ ਹੋਈ। ਮੀਟਿੰਗ ਵਿੱਚ ਸੰਬੋਧਨ ਕਰਦਿਆ ਆਗੂਆ ਨੇ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਉ ਅੰਬੇਡਕਰ ਜੀ ਦੇ ਜੀਵਨ ਤੇ ਜੇਕਰ ਨਜਰ ਮਾਰੀਏ ਤਾ ਬਾਬਾ ਸਾਹਿਬ ਜੀ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਤੇ ਬਹੁਤ ਹੀ ਦੁਖਦਾਈ ਰਿਹਾ ਹੈ ਪਰ ਬਾਬਾ ਸਾਹਿਬ ਅੰਬੇਡਕਰ ਜੀ ਨੇ ਕਦੇ ਵੀ ਹਾਰ ਨਹੀ ਮੰਨੀ ਅਨੇਕਾ ਤਰ੍ਹਾਂ ਦੇ ਭੇਦ ਭਾਵ ਹੋਣ ਦੇ ਬਾਵਜੂਦ ਵੀ ਉਹਨਾ ਨੇ ਪੜ੍ਹਾਈ ਜਾਰੀ ਰੱਖੀ । ਉਹਨਾ ਕਿਹਾ ਕਿ ਬਾਬਾ ਸਾਹਿਬ ਨੇ ਵਿਦੇਸ਼ਾ ਵਿੱਚ ਵੀ ਉੱਚ ਪੱਧਰ ਦੀ ਪੜ੍ਹਾਈ ਕੀਤੀ ਅਤੇ ਭਾਰਤੀ ਸਵਿਧਾਨ ਦਾ ਨਿਰਮਾਣ ਕਰਕੇ ਸਭ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ । ਉਹਨਾ ਕਿਹਾ ਕਿ ਪਹਿਲਾ ਅੋਰਤਾ ਨਾਲ ਬਹੁਤ ਭੇਦਭਾਵ ਹੁੰਦਾ ਸੀ ਅਤੇ ਅੋਰਤ ਨੂੰ ਬਹੁਤ ਨੀਚ ਸਮਝਿਆ ਜਾਂਦਾ ਸੀ ਉਹਨਾਂ ਕਿਹਾ ਕਿ ਸਵਿਧਾਨ ਦੀ ਬਦੋਲਤ ਹੀ ਅੱਜ ਭਾਰਤ ਦੀਆਂ ਅੋਰਤਾ ਪੰਜਾਬ ਪੁਲਿਸ, ਵਕੀਲ ,ਟੀਚਰ , ਐਸ ਡੀ ਐਮ , ਡਾਕਟਰ,ਰਾਸ਼ਟਰਪਤੀ,ਪ੍ਰਧਾਨ ਮੰਤਰੀ ਅਤੇ ਜੱਜ ਹਨ ! ਉਹਨਾ ਕਿਹਾ ਕਿ ਡਾ ਅੰਬੇਡਕਰ ਜੀ ਦੇ ਜੀਵਨ ਵਾਰੇ ਆਪਣੇ ਬੱਚਿਆਂ ਨੂੰ ਪੂਰਨ ਤੌਰ ਤੇ ਦੱਸਿਆ ਜਾਵੇ ਅਤੇ ਸਕੂਲਾ ਵਿੱਚ ਬੱਚਿਆਂ ਨੂੰ ਸਵਿਧਾਨ ਜਰੂਰ ਪੜ੍ਹਾਇਆ ਜਾਵੇ ਤਾ ਜੋ ਬਾਬਾ ਸਾਹਿਬ ਜੀ ਦੇ ਜੀਵਨ ਵਾਰੇ ਜਾਣ ਕੇ ਬੱਚੇ ਪੜ੍ਹ ਲਿਖ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ । ਉਹਨਾ ਅੰਤ ਵਿੱਚ ਕਿਹਾ ਕਿ ਬੇਗਮਪੁਰਾ ਟਾਇਗਰ ਫੋਰਸ ਇੱਕ ਰਜਿ. ਜਥੇਬੰਦੀ ਹੈ ਅਤੇ ਫੋਰਸ ਵਿੱਚੋ ਕੁਝ ਕੱਢੇ ਹੋਏ ਲੋਕ ਅਜੇ ਵੀ ਸ਼ਾਸਨ ਪ੍ਰਸ਼ਾਸਨ ਨੂੰ ਬੇਗਮਪੁਰਾ ਟਾਇਗਰ ਫੋਰਸ ਦੇ ਨਾਮ ਤੇ ਧਮਕਾ ਰਹੇ ਹਨ ਅਤੇ ਫੋਰਸ ਦਾ ਨਾਮ ਲੈਕੇ ਲੋਕਾ ਨੂੰ ਗੁਮਰਾਹ ਕਰ ਰਹੇ ਹਨ । ਉਹਨਾ ਸ਼ਾਸਨ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਸ਼ਰਾਰਤੀ ਅਨਸਰਾ ਤੇ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾ ਕਿਹਾ ਕਿ ਫੋਰਸ ਵਿੱਚੋਂ ਕੱਢੇ ਗਏ ਸ਼ਰਾਰਤੀ ਅਨਸਰਾ ਦਾ ਬੇਗਮਪੁਰਾ ਟਾਇਗਰ ਫੋਰਸ ਨਾਲ ਕੋਈ ਲੈਣਾ ਦੇਣਾ ਨਹੀ ਹੈ ਉਹਨਾ ਦੱਸਿਆ ਕਿ ਫੋਰਸ ਵਿੱਚੋ ਕੱਢੇ ਗਏ ਇਹ ਸ਼ਰਾਰਤੀ ਲੋਕਾ ਤੇ ਮਾਨਯੋਗ ਅਦਾਲਤ ਵਿੱਚ ਕੇਸ ਵੀ ਕੀਤੇ ਹੋਏ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬੂਟਾ ਰਾਮ, ਬੌਬੀ, ਰਾਕੇਸ਼, ਸੰਦੀਪ, ਅਮਰੀਕ ਸਿੰਘ, ਨਵਜੋਤ ਨੂਰ, ਮਨਪ੍ਰੀਤ ਕਲੋਤਾ, ਕੁਲਦੀਪ, ਮੁਨੀਸ਼,ਅਰਜੇਸ਼ , ਆਦਿ ਹਾਜਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly