ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਅੱਜ ਜਗਤ ਗੁਰੂ ਬਾਬਾ ਨਾਨਕ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਬਾਬਾ ਨਾਨਕ ਜੀ ਦਾ ਮਾਨਵਵਾਦੀ ਫਲਸਫ਼ਾ ਵਿਸੇ ਤਹਿਤ ਵਿਚਾਰ ਚਰਚਾ ਕਰਵਾਈ ਗਈ, ਵਿਚਾਰ ਚਰਚਾ ਵਿੱਚ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਸਿਰੀ ਜਗਦੀਸ਼ ਸ਼ਰਮਾ ਜੀ, ਸੀਨੀਅਰ ਮੀਤ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਢੀਂਡਸਾ, ਅਤੇ ਗੁਰਦੀਪ ਸਿੰਘ ਸਾਰੋਂ, ਅਤੇ ਗੁਰਦਿਆਲ ਸਿੰਘ ਨਿਰਮਾਣ ਸ਼ਾਮਲ ਸਨ। ਵਿਚਾਰ ਚਰਚਾ ਦੇ ਮੁੱਖ ਬੁਲਾਰੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਬਠਿੰਡਾ ਦੇ ਸੇਵਾ ਮੁਕਤ ਪ੍ਰੋਫੈਸਰ ਡਾਕਟਰ ਜੀਤ ਸਿੰਘ ਜੋਸ਼ੀ ਸਨ। ਪ੍ਰੋਗਰਾਮ ਦੀ ਸ਼ੁਰੂਆਤ ਗੁਰਮੀਤ ਸਿੰਘ ਆਨੰਦ ਜੀ ਵਲੋਂ ਇੱਕ ਸ਼ਬਦ ਸੁਣਾ ਕੇ ਕੀਤੀ।ਵਿਚਾਰ ਚਰਚਾ ਵਿੱਚ ਬੋਲਦਿਆਂ ਸਾਹਿਤ ਸਭਾ ਧੂਰੀ ਦੇ ਜਰਨਲ ਸਕੱਤਰ ਪ੍ਰਿੰਸੀਪਲ ਸੰਤ ਸਿੰਘ ਬੀਹਲਾ ਅਤੇ ਸਾਹਿਤਕਾਰ ਚਰਨਜੀਤ ਰਨਜੀਤ ਸਿੰਘ ਕੈਂਥ ਵਲੋਂ ਬਾਬਾ ਨਾਨਕ ਜੀ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਜਾਣਕਾਰੀ ਦਿੱਤੀ। ਉੱਘੇ ਗਾਇਕ ਅਤੇ ਐਸੋਸ਼ੀਏਸ਼ਨ ਦੇ ਸਰਪ੍ਰਸਤ ਕਾਮਰੇਡ ਗੁਰਦਿਆਲ ਸਿੰਘ ਨਿਰਮਾਣ ਨੇ ਇੱਕ ਰਚਨਾ ਸੁਣਾ ਕੇ ਬਾਬਾ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਤਾਕੀਦ ਕੀਤੀ,ਇਸ ਉਪਰੰਤ ਮੁੱਖ ਬੁਲਾਰੇ ਵਜੋਂ ਬੋਲਦਿਆਂ ਡਾਕਟਰ ਜੀਤ ਸਿੰਘ ਜੋਸ਼ੀ ਵਲੋਂ ਨੂੰ ਦੁਨੀਆਂ ਵਲੋਂ ਬਾਬਾ ਜੀ ਦੇ ਨਾਂ ਨਾਲ ਸੈਂਕੜੇ ਵਿਸ਼ੇਸ਼ਣਾਂ ਤੋਂ ਕਿਤੇ ਉਪਰ ਦੱਸਿਆ, ਉਨ੍ਹਾਂ ਕਿਹਾ ਕਿ ਸਾਰੀ ਬਾਣੀ ਤਾਂ ਦੂਰ ਦੀ ਗੱਲ ਸਿਰਫ਼ ਮੂਲ ਮੰਤਰ ਉਪਰ ਸਿਰਫ਼ ਇੱਕ ਮਹੀਨਾ ਅਮਲ ਕਰਕੇ ਉਸਦੇ ਨਤੀਜੇ ਮਹਿਸੂਸ ਕੀਤੇ ਜਾ ਸਕਦੇ ਹਨ। ਉਪਰੰਤ ਡਾਕਟਰ ਸਾਹਿਬ ਦਾ ਸਨਮਾਨ ਕੀਤਾ ਗਿਆ ਅਤੇ ਪ੍ਰਧਾਨ ਸਿਰੀ ਜਗਦੀਸ਼ ਸ਼ਰਮਾ ਜੀ ਵਲੋਂ ਆਏ ਸੀਨੀਅਰਜ ਦਾ ਧੰਨਵਾਦ ਕੀਤਾ। ਮੀਟਿੰਗ ਵਿੱਚ ਪ੍ਰੇਮ ਸਿੰਘ, ਚਰਨਜੀਤ ਸਿੰਘ, ਕਰਨਜੀਤ ਸਿੰਘ ਸੋਹੀ ਦਾ ਪ੍ਰਬੰਧਾ ਵਿੱਚ ਯੋਗਦਾਨ ਰਿਹਾ।ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਰਾਮ ਚੰਦ ਜੀ ਸ਼ਰਮਾ ਵਲੋਂ ਬਾਖੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly