ਗੁਰੂ ਨਾਨਕ ਦੇਵ ਜੀ ਨੇਂ ਕਿਰਤ ਕਰੋ ਵੰਡ ਛੱਕੋ ਅਤੇ ਨਾਂਮ ਜੱਪਣ ਦਾ ਸੰਦੇਸ਼ ਦਿੱਤਾ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਅਤੇ ਪੰਜਾਬ ਨੈਸ਼ਨਲ ਬੈਂਕ ਦਾਣਾ ਮੰਡੀ ਬੰਗਾ ਵਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਮੌਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਜਾਏ ਗਏ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਨਾਲ ਕੀਤਾ ਗਿਆ ਅਤੇ ਸੰਗਤਾਂ ਨੂੰ ਹਲਵਾ-ਛੋਲਿਆਂ ਦਾ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਸਰਦਾਰ ਦਿਲਬਾਗ ਸਿੰਘ ਬਾਗੀ ਨੇ ਅਤੇ ਪੰਜਾਬ ਨੈਸ਼ਨਲ ਬੈੰਕ ਦਾਣਾ ਮੰਡੀ ਬੰਗਾ ਤੋਂ ਗਗਨਦੀਪ ਜੀ ਚੀਫ ਮੈਨੇਜਰ ਨੇ ਸਾਂਝੇ ਤੌਰ ਤੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਕੁੱਲ ਲੋਕਾਈ ਨੂੰ ਕਿਰਤ ਕਰੋ, ਨਾਮ ਜਪੋ , ਵੰਡ ਛਕੋ ਦਾ ਸੰਦੇਸ਼ ਦਿੱਤਾ ਕਿ ਜੇਕਰ ਇਨਸਾਨ ਇਨ੍ਹਾਂ ਤਿੰਨਾਂ ਗੱਲਾਂ ਤੇ ਅਮਲ ਕਰੇ ਤਾਂ ਉਹ ਜ਼ਿੰਦਗੀ ਚ ਕਦੇ ਪ੍ਰੇਸ਼ਾਨ ਨਹੀਂ ਹੋਵੇਗਾ ਅਤੇ ਹਮੇਸ਼ਾ ਲੋਕਾਂ ਦੇ ਭਲੇ ਦੀ ਗੱਲ ਕਰੇਗਾ। ਉਨ੍ਹਾਂ ਨੇ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਬੱਚਿਆਂ ਨੂੰ ਨਗਰ ਕੀਰਤਨ ਅਤੇ ਗੁਰਦਵਾਰੇ ਜਰੂਰ ਲੈ ਕੇ ਜਾਣਾ ਚਾਹੀਦਾ ਹੈ ਤਾਂ ਕੇ ਉਨ੍ਹਾਂ ਵਿਚ ਚੰਗੇ ਗੁਣ ਆਉਣ। ਇਸ ਮੌਕੇ ਰੋਟੇ. ਜੀਵਨ ਦਾਸ ਸੈਕਟਰੀ, ਰੋਟੇ. ਰਾਮ ਤੀਰਥ, ਰੋਟੇ. ਬਲਵਿੰਦਰ ਸਿੰਘ ਪਾਂਧੀ, ਜਸਵੰਤ ਸਿੰਘ ਦੁਬਈ,SDO ਗੁਰਬਖ਼ਸ਼ ਸਿੰਘ PSEB ਬੰਗਾ, ਅਸ਼ਵਨੀ ਭਾਰਦਵਾਜ, ਵਿਨੋਦ ਖੰਡਾਰੇ, ਵਿਨੇ , ਸੰਦੀਪ ਕੁਮਾਰ, ਰਮਨਦੀਪ ਕੌਰ, ਵੰਸ਼ ਆਰੀਆ, ਸੰਜੀਵ, ਸੰਦੀਪ, ਕਵਿਤਾ,ਅੰਜਲੀ ਗੋਇਲ, ਕੋਮਲ ਰਾਣੀ, ਖੁਸ਼ਦੇਵ ਜੀ ਆਦਿ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ.ਇਸ਼ਾਂਕ ਕੁਮਾਰ ਨੂੰ ਚੱਬੇਵਾਲ ‘ਚ ਮਿਲ ਰਿਹਾ ਭਰਪੂਰ ਸਮੱਰਥਨ
Next articleਬਿਹਾਰ ‘ਚ ਇੱਕੋ ਪਰਿਵਾਰ ਦੇ 5 ਲੋਕਾਂ ਨੇ ਖਾ ਲਿਆ ਜ਼ਹਿਰ, ਪਤੀ-ਪਤਨੀ ਦੀ ਮੌਤ