(ਸਮਾਜ ਵੀਕਲੀ)
ਇਹ ਜੱਗ ਮਿੱਠਾ, ਅਗਲਾ ਕੀਹਨੇ ਡਿੱਠਾ?
ਜੀਵਨ ਵਿੱਚ ਉਸਤਾਦ ਲੋਕਾਂ ਦਾ ਪ੍ਰਛਾਵਾਂ ਹੀ ਕਾਫ਼ੀ ਹੁੰਦਾ ਹੈ, ਜੇਕਰ ਕਿਸੇ ਸੁਲੱਖਣੀ ਘੜੀ ਸਾਡੇ ਉੱਤੇ ਪੈ ਜਾਵੇ। ਪਰ ਮੇਰੇ ਉੱਤੇ ਕੁਦਰਤ ਐਨੀ ਮਿਹਰਬਾਨ ਹੈ, ਯਕੀਨ ਨਹੀਂ ਹੁੰਦਾ ਕਿ ਮੇਰੇ ਨਾਲ ਉਸਤਾਦ ਲੋਕਾਂ ਦਾ ਸਾਥ ਹੈ।
ਕੱਲ੍ਹ! ਮੇਰੇ ਲਿਖੇ ਗੀਤ ‘ਮੌਜਾਂ ਮਾਣੀਏ’ ਦੇ ਵੀਡੀਓ ਸ਼ੂਟ ਸਮੇਂ ਮੇਰੇ ਨਾਲ ਸਤਿਕਾਰਯੋਗ ਵੀਰ ‘ਕੁਲਵਿਦਰ ਕੰਵਲ ਤੇ ਭੈਣ ਸਪਨਾ ਕੰਵਲ’ ਜੀ, ਗੀਤ ਤਿਆਰ ਕਰਕੇ 30 ਨਵੰਬਰ ਨੂੰ ਆਪ ਜੀ ਦੇ ਸਨਮੁੱਖ ਕਰਾਂਗੇ, ਉਮੀਦ ਨਹੀਂ ਯਕੀਨ ਹੈ, ਮੁਹੱਬਤ ਨਾਲ ਨਿਵਾਜੋਗੇ।
ਗੀਤ ਵਿੱਚ, ਮੀਆਂ-ਬੀਵੀ ਦੀ ਨੋਕ ਝੋਕ ਰਾਹੀਂ, ਪਰਿਵਾਰ ‘ਚ ਰਹਿ ਕੇ ‘ਮੌਜਾਂ ਮਾਣਨ ਦਾ’ ਢੰਗ ਛੁਪਿਆ ਹੈ। ਹਰ ਮਨੁੱਖ ਤਜਰਬੇ ਤੋਂ ਸਿੱਖਦਾ ਹੈ, ਪਰ ਦੂਜਿਆਂ ਦੇ ਤਜਰਬੇ ਰਾਹੀਂ ਸਿੱਖਣ ਵਾਲੇ ਲੋਕ ਮਹਾਨ ਹੋ ਨਿੱਬੜਦੇ ਹਨ।
ਮੇਰੇ ਤਜਰਬੇ ਅਨੁਸਾਰ ਵਿਆਹ ਕਦੇਂ ਵੀ ਪਿਆਰ-ਮੁਹੱਬਤ ਦੀ ਘਾਟ ਕਾਰਨ ਨਹੀਂ, ਹਮੇਸ਼ਾ ਸੂਝ-ਸਮਝ ਦੀ ਘਾਟ ਕਾਰਨ ਟੁੱਟਦੇ ਹਨ।
ਜੀਵਨ ਦੀਆਂ ਭਰਪੂਰ ਖੁਸ਼ੀਆਂ ਮਾਣਨ ਲਈ, ਕਿਸੇ ਨਾ ਕਿਸੇ ਨੂੰ ਤਾਂ ਨਾਲ ਭਾਈਵਾਲ਼ ਬਣਾਉਣਾ ਹੀ ਪਵੇਗਾ।
ਸਤਰੰਗੀ ਪੀਂਘ ਐਵੇਂ ਥੋੜ੍ਹਾ ਪੈ ਜਾਂਦੀ ਹੈ, ਪਹਿਲਾਂ ਮੀਂਹ ਦੀ ਬੇ-ਆਰਾਮੀ ਸਹਿਣੀ ਪੈਂਦੀ ਹੈ। ਸੋ ਇਸੇ ਤਰ੍ਹਾਂ ਜ਼ਿੰਦਗੀ ਵਿੱਚੋਂ ਗੁਜ਼ਰਦਿਆਂ ਤਜਰਬਿਆਂ ਦੇ ਰਾਹੀਂ ਸਾਡੇ ਕਿਰਦਾਰ ਦਾ ਨਿਘਾਰ ਜੱਗ ਜਹਾਨ ਨੂੰ ਨਜ਼ਰ ਆਉਣ ਲੱਗ ਜਾਂਦਾ ਹੈ।
ਸੋਚਣਾ ਅਤੇ ਕਰਨਾ ਮਨੁੱਖੀ ਜੀਵਨ ਦੇ ਦੋ ਮੁੱਖ ਖੇਤਰ ਹਨ। ਦੋਵਾਂ ਦੇ ਮੇਲ ਵਿੱਚੋਂ ਹਕੀਕਤ ਜਨਮ ਲੈਂਦੀ ਹੈ।
ਸੂਰਜ ਤੋਂ ਸਾਨੂੰ ਚਾਨਣ ਮੰਗਣ ਦੀ ਲੋੜ ਨਹੀਂ, ਓਹ ਬਿਨ ਮੰਗਿਆਂ ਹੀ ਦੇ ਰਿਹਾ ਹੈ। ਸੋ ਆਪਾਂ ਵੀ ਆਪਣੀ ਔਕਾਤ ਮੁਤਾਬਕ ਸਮਾਜ ਨੂੰ ਕੁੱਝ ਨਾ ਕੁੱਝ ਦੇ ਕੇ ਜਾਈਏ।
ਸੋ ਆਓ ਵਿਤ ਅਨੁਸਾਰ ਜੀਵਨ ਦੀਆਂ ‘ਮੌਜਾਂ ਮਾਣੀਏ’ ਅਸੀਂ ਹਵਾ ‘ਚ ਬਲਦੇ ਦੀਵੇ ਤੋਂ ਵੱਧ ਹੋਰ ਕੁਝ ਵੀ ਨਹੀਂ ਹਾਂ, ਦੀਵਾ ਬੁਝਦਿਆ ਦੇਰ ਨਹੀਂ ਲਗਦੀ, ਜਿੰਨੀ ਦੇਰ ਜਗਦੇ ਹਾਂ ਖੁਸ਼ੀਆਂ ਦਾ ਚਾਨਣ ਵੰਡੀਏ…
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly