ਅੰਦਰਲਾ ਸੱਚ

ਡਾਕਟਰ ਇੰਦਰਜੀਤ ਕਮਲ
 ਡਾਕਟਰ ਇੰਦਰਜੀਤ ਕਮਲ 
(ਸਮਾਜ ਵੀਕਲੀ)  ਮੈਂ ਹਾਸੇ ਠੱਠੇ ਲਈ ਇੱਕ ਪੋਸਟ ਪਾਈ ਸੀ , ਜਿਸ ਦਾ ਦੋਸਤਾਂ ਬਹੁਤ ਅਨੰਦ ਮਾਣਿਆਂ ! ਇਸ ਪੋਸਟ ਪਿੱਛੇ ਇੱਕ ਪਰਿਵਾਰ ਦਾ ਦਰਦ ਵੀ ਛੁਪਿਆ ਹੋਇਆ ਸੀ !
                   ਅਸਲ ਵਿੱਚ ਇੱਕ ਗਰੀਬ ਪਰਿਵਾਰ ਕਾਫੀ ਦੇਰ ਤੋਂ ਮੇਰੇ ਤੋਂ ਹੀ ਇਲਾਜ ਕਰਵਾਉਂਦਾ  ਹੈ । ਉਹਨਾਂ ਆ ਕੇ ਦੱਸਿਆ ਕਿ ਉਹਨਾਂ ਦੀ ਮੁਟਿਆਰ ਧੀ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ ! ਉਹਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਕੱਲ੍ਹ ਕੰਮ ਤੋਂ ਆਇਆ ਤਾਂ ਉਹਦੀ ਬੇਟੀ ਮੋਟੀਆਂ ਮੋਟੀਆਂ ਅੱਖਾਂ ਕੱਢਕੇ ਵੇਖ ਰਹੀ ਸੀ । ਕਾਰਨ ਪੁੱਛਣ ‘ਤੇ ਲੜਕੀ ਨੇ ਦੱਸਿਆ ਕਿ ਉਹਦੇ ਸਿਰ ਵਿੱਚ ਬਹੁਤ ਦਰਦ ਹੈ ਅਤੇ ਉਹਦਾ ਮਨ ਕਰਦਾ ਹੈ ਕਿ ਉਹ ਆਪਣਾ ਸਿਰ ਕੰਧ ਵਿੱਚ ਮਾਰੇ !
                   ਥੱਕੇ ਟੁੱਟੇ ਪਿਤਾ ਨੇ ਕਿਹਾ ,’ ਫਿਰ ਮਾਰ ਲੈ !’
                   ਲੜਕੀ ਨੇ ਇੱਕ ਪਲ ਨਾ ਲਗਾਇਆ ਅਤੇ ਕੰਧ ਵਿੱਚ ਜ਼ੋਰ ਦੀ ਸਿਰ ਮਾਰ ਲਿਆ ! ਪਿਤਾ ਨੂੰ ਇਸ ਨਤੀਜੇ ਦੀ ਉਮੀਦ ਨਹੀਂ ਸੀ ,ਜਿਸ ਕਾਰਨ ਉਹ ਘਬਰਾਹ ਗਿਆ । ਆਮ ਮਾਪਿਆਂ ਵਾਂਗ ਉਹ ਵੀ ਇੱਕ ਧਾਰਮਿਕ ਸਥਾਨ ਵਾਲੇ ਕੋਲ ਝਾੜਾ ਕਰਵਾਉਣ ਚਲੇ ਗਏ ! ਕਿਸੇ ਤਰ੍ਹਾਂ ਉਹਨਾਂ ਰਾਤ ਬਿਤਾਈ ਅਤੇ ਅਗਲੇ ਦਿਨ ਮੇਰੇ ਕੋਲ ਆ ਗਏ  ।
                    ਲੜਕੀ ਨੇ ਦੱਸਿਆ ਕਿ ਉਹਨੂੰ ਇਹੋ ਜਿਹੀ ਕਿਸੇ ਹਰਕਤ ਬਾਰੇ ਯਾਦ ਨਹੀਂ ਹੈ , ਪਰ ਉਹਦਾ ਅਕਸਰ ਘਰ ਦੇ ਜੀਆਂ ਨੂੰ ਚੱਕ ਵੱਢਣ ਨੂੰ ਮਨ ਕਰਦਾ ਹੈ , ਜਿਸ ਕਾਰਨ ਕਦੇ ਭਰਾ ਦੇ ਨੱਕ ਉੱਤੇ ਅਤੇ ਕਦੇ ਮਾਂ ਦੇ ਮੋਢੇ ਉੱਤੇ ਚੱਕ ਵੱਢ ਦਿੰਦੀ ਹੈ । ਇੱਥੇ ਹੀ ਉਹਦੀ ਮਾਂ ਨੇ ਕਿਹਾ ,’ਡਾਕਟਰ ਸਾਹਿਬ ਆਹ ਸਾਡੀ ਕੁੜੀ ਵੀਹਾਂ ਸਾਲਾਂ ਦੀ ਹੋ ਚੱਲੀ ਏ , ਇਹਦਾ ਬਚਪਣਾ ਨਹੀਂ ਗਿਆ ਹਾਲੇ ਤੱਕ ।’
                     ਮੈਂ ਜਾਣਬੁਝ ਕੇ ਗੱਲ ਮਜ਼ਾਕ ਵਿੱਚ ਪਾ ਦਿੱਤੀ ਤਾਂਕਿ ਲੜਕੀ ਆਪਣੇ ਆਪ ਨੂੰ ਰੋਗੀ ਨਾ ਸਮਝੇ | ਮੈਂ ਕਿਹਾ ,’ ਮੈਂ ਸੱਠਾਂ ਤੋਂ ਟੱਪ ਗਿਆ ਹਾਂ , ਮੇਰਾ ਆਪਣਾ ਨਹੀਂ ਗਿਆ , ਕੀ ਕਰ ਸਕਦੇ ਹਾਂ ।’
                      ਇਹ ਗੱਲ ਮੈਂ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਕਹੀ ਸੀ ਤਾਂ ਕਿ ਲੜਕੀ ਆਪਣੇ ਆਪ ਨੂੰ ਰੋਗੀ ਨਾ ਸਮਝੇ ।
                      ਮੈਨੂੰ ਪਤਾ ਸੀ ਕਿ ਇਹੋ ਜਿਹਾ ਮਾਨਸਿਕ ਰੋਗ ਹੋਮਿਓਪੈਥਿਕ ਦਵਾਈ ਦੀਆਂ ਚੰਦ ਖੁਰਾਕਾਂ ਨਾਲ ਹੀ ਖਤਮ ਹੋ ਜਾਏਗਾ , ਇਸ ਕਰਕੇ ਮੈਂ ਹਾਸੇ ਠੱਠੇ ਨਾਲ ਹੀ ਉਸ ਲੜਕੀ ਦੀਆਂ ਅਲਾਮਤਾਂ ਲੈ ਕੇ ਆਪਣੇ ਲੈਪਟੌਪ ਦੇ ਸੌਫਟਵੇਅਰ ਵਿੱਚ ਦਰਜ਼ ਕੀਤੀਆਂ ਅਤੇ ਦਵਾਈ ਦੇ ਦਿੱਤੀ ! #KamalDiKalam
                        ਅਗਲੇ ਦਿਨ ਉਸ ਲੜਕੀ ਦਾ ਪਿਤਾ ਕਿਸੇ ਹੋਰ ਮਰੀਜ਼ ਨਾਲ ਆਇਆ ਅਤੇ ਉਹਨੇ ਦੱਸਿਆ ਕਿ ਉਹਨਾਂ ਦੀ ਬੇਟੀ ਬਿਲਕੁਲ ਠੀਕ ਹੈ ਅਤੇ ਉਹ ਆਪਣੇ ਕਾਲਜ ਗਈ ਹੈ !
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਪੰਜਾਬੀ ਦੀਆਂ ਯੱਭਲੀਆਂ”
Next articleਸ਼ੁਭ ਸਵੇਰ ਦੋਸਤੋ