ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪਿੰਡ ਕੁਨੈਲ ਵਿੱਚ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬਾਲ ਦਿਵਸ ਦੇ ਮੌਕੇ ਤੇ ਇਕ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ। ਜਿਸ ਵਿੱਚ ਖੇਡਾਂ ਪੰਜਾਬ ਦੀਆਂ ਵਿੱਚ ਸਤਰੰਜ ਵਿੱਚੋਂ ਜਿੱਲ੍ਹਾ ਪੱਧਰ ਤੇ ਵਿਜੇਤਾ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਜਨਰਲ ਸਕੱਤਰ ਪੰਜਾਬ ਡਾਕਟਰ ਹਰੀਕ੍ਰਿਸ਼ਨ ਬੰਗਾ, ਪ੍ਰੋਫੈਸਰ ਜਗਦੀਸ਼ ਰਾਏ ਬੁਲਾਰਾ ਪੰਜਾਬ,ਕਿਰਨ ਬਾਲਾ ਮੋਰਾਂਵਾਲੀ ਵਾਈਸ ਪ੍ਰਧਾਨ, ਮਨਜੀਤ ਰਾਮ ਹੀਰ ਮੀਡੀਆ ਸਲਾਹਕਾਰ ਪੰਜਾਬ,ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ ਨਵਾਸ਼ਹਿਰ, ਵਾਸੁਦੇਵ ਪਰਦੇਸੀ ਮੀਡੀਆ ਸਕਤੱਰ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ, ਨਿਸ਼ਾਨ ਲਾਲ ਲਾਡੀ ਬਲਾਕ ਪ੍ਰਧਾਨ ਬੰਗਾ, ਰੇਨੂੰ ਬਾਲਾ ਸਰਪੰਚ ਕੁਨੈਲ , ਵਿਨੋਦ ਕੁਮਾਰ ਸੋਨੀ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਸੁਸਾਇਟੀ ਦੇ ਵਾਈਸ ਪ੍ਰਧਾਨ ਕਿਰਨ ਬਾਲਾ ਨੇ ਕਿਹਾ ਸੁਸਾਇਟੀ ਪਿਛਲੇ ਛੇ ਸਾਲਾਂ ਤੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਸਨਮਾਨਿਤ ਕਰਕੇ ਉਹਨਾ ਨੂੰ ਉਤਸਾਹਿਤ ਕਰਦੀ ਹੈ,ਵਾਤਾਵਰਨ ਨੂੰ ਬਚਾਉਣ ਲਈ ਪ੍ਰੇਰਿਤ ਕਰਦੀ ਹੈ । ਡਾਕਟਰ ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ ਨੇ ਬੱਚਿਆ ਨੂੰ ਅੱਜ ਕਲ ਦੇ ਹਿੰਸਕ ਵਾਤਾਵਰਨ ਤੋ ਬਚਾਉਣ ਲਈ ਆਪਣੇ ਸੰਬੋਧਨ ਰਾਹੀਂ ਮਾਪਿਆ ਨੂੰ ਅਪੀਲ ਕੀਤੀ। ਪ੍ਰੋਫ਼ੈਸਰ ਜਗਦੀਸ਼ ਰਾਏ ਨੇ ਛੋਟੇ ਛੋਟੇ ਬੱਚਿਆਂ ਨੂੰ ਬਾਲ ਦਿਵਸ ਦੀ ਮਹੱਤਤਾ ਵਾਰੇ ਆਪਣੇ ਵਿਚਾਰਾਂ ਰਾਹੀਂ ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ।ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਬਾਲ ਦਿਵਸ ਤੇ ਸੁਸਾਇਟੀ ਵਲੋਂ ਕੀਤੇ ਗਏ ਆਯੋਜਨ ਵਿਚ ਸਹਿਯੋਗ ਦੇਣ ਅਤੇ ਉਸ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਵਿਚ ਮਦਦ ਕਰਨ ਲਈ ਸਕੂਲ ਦੇ ਮੁੱਖ ਅਧਿਆਪਕਾ ਮੈਡਮ ਬੰਧਨਾਂ ਜੀ ਅਤੇ ਪਿੰਡ ਦੇ ਸਰਪੰਚ ਵਿਨੋਦ ਕੁਮਾਰ ਸੋਨੀ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਦੀ ਭੂਮਿਕਾ ਨੂੰ ਮੈਡਮ ਬੰਧਨਾਂ ਜੀ ਨੇ ਬਾਖੂਬੀ ਨਿਭਾਇਆ । ਮਹੰਤ ਪ੍ਰੀਤੀ ਮਾਈ ਜੀ ਸੰਚਾਲਕ ਡੇਰਾ ਬਾਬਾ ਬੋਰੀ ਵਾਲੇ ਜੀ ਨੇ ਵੀ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਛੋਟੇ ਛੋਟੇ ਬੱਚਿਆ ਨੇ ਸਭਿਆਚਰਿਕ ਗਾਣਿਆਂ ਤੇ ਸੁੰਦਰ ਪੇਸ਼ਕਾਰੀਆਂ ਕਰਕੇ ਆਏ ਹੋਏ ਮਹਿਮਾਨਾਂ ਦਾ ਮੰਨ ਮੋਹ ਲਿਆ । ਸੁਸਾਇਟੀ ਵੱਲੋਂ ਉਹਨਾ ਬੱਚਿਆ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਉੱਘੇ ਸਮਾਜ ਸੇਵੀ ਰਾਜੀਵ ਕੁਮਾਰ ਕੰਡਾ ਨੇ ਆਪਣੇ ਜਨਮ ਦਿਨ ਤੇ ਬੱਚਿਆ ਨੂੰ ਵਿਦਿਅਕ ਸਮਗਰੀ ਭੇਂਟ ਕੀਤੀ ਅਤੇ ਆਪਣੇ ਜਨਮ ਦਿਨ ਨੂੰ ਯਾਦਗਾਰੀ ਬਣਾਉਣ ਲਈ ਸੁਸਾਇਟੀ ਦਾ ਧੰਨਵਾਦ ਕੀਤਾ।ਸਾਬਕਾ ਸਰਪੰਚ ਵਿਨੋਦ ਕੁਮਾਰ ਸੋਨੀ ਨੇ ਪਿੰਡ ਦੇ ਸਕੂਲ ਵਿੱਚ ਬਾਲ ਦਿਵਸ ਮਨਾਉਣ ਲਈ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਮੈਂਬਰਾ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਬੱਚਿਆ ਨੂੰ ਫਲਫਰੂਟ ਵਿਤਰਿਤ ਕੀਤੇ । ਰਿਟਾਇਰਡ ਟੀਚਰ ਮੈਡਮ ਪ੍ਰਭਜੋਤ ਕੌਰ ਨੇ ਬੱਚਿਆ ਵਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸਲਾਘਾ ਕਰਦੇ ਹੋਏ ਕਿਹਾ ਕਿਹਾ ਕਿ ਮੈਡਮ ਬੰਧਨਾਂ ਜੀ ਨੇ ਇਕ ਕਲਾਕਾਰ ਦੀ ਤਰ੍ਹਾ ਬੱਚਿਆਂ ਤਰਾਸਿਆ ਹੈ ਇਹ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ। ਸਮਾਜ ਸੇਵੀ ਬਹਾਦੁਰ ਸ਼ਾਹ ਨਫਰੀ ਨੇ ਆਏ ਹੋਏ ਸੁਸਾਇਟੀ ਮੈਂਬਰਾ ਅਤੇ ਹੋਰ ਪਿੰਡ ਦੀਆਂ ਮਾਣਮੱਤੀ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਬਾਲ ਦਿਵਸ ਮਨਾਉਣ ਲਈ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ ਸੋਨੀ ਸਾਬਕਾ ਸਰਪੰਚ,ਬਲਵਿੰਦਰ ਕੁਮਾਰ ਸਾਬਕਾ ਸਰਪੰਚ,ਰੇਨੂੰ ਬਾਲਾ ਸਰਪੰਚ , ਮਧੂ ਸੋਨੀ, ਕਸ਼ਮੀਰੀ ਲਾਲ ਸੋਨੀ ,ਲੀਲਾ ਦੇਵੀ ਸਾਬਕਾ ਪੰਚ,ਸ਼ਿੰਦਾ ਸਾਬਕਾ ਪੰਚ, ਮੈਡਮ ਰੇਖਾ ਰਾਣੀ , ਮੈਡਮ ਕਿਰਨ ਬੰਗਾ ਹੈਡ ਟੀਚਰ ਮਿਡਲ ਸਕੂਲ, ਮੈਡਮ ਗੁਰਪ੍ਰੀਤ ਕੌਰ,ਮੈਡਮ ਬੰਦਨਾ ,ਅਸ਼ੋਕ ਕੁਮਾਰ ਸ਼ੋਕੀ, ਮੈਡਮ ਪ੍ਰਭਜੋਤ ਕੌਰ ,ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਸੀਮਾ ਰਾਣੀ ਮੋਇਲਾ , ਰਾਜੇਸ਼ ਸੋਨੀ ,ਰਾਜੇਸ਼ ਸ਼ਰਮਾ ਬੋੜਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly