ਡੀਏਪੀ ਖਾਦ ਦੀ ਕਾਲਾ ਬਜ਼ਾਰੀ ਰੋਕਣ ਲਈ ਨਿਰੰਤਰ ਹੋ ਰਹੀ ਹੈ ਚੈਕਿੰਗ – ਮੁੱਖ ਖੇਤੀਬਾੜੀ ਅਫਸਰ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਹੁਸ਼ਿਆਰਪੁਰ ਜਿਲੇ ਵਿੱਚ ਡੀਏਪੀ ਖਾਦ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ. ਦਿਪਿੰਦਰ ਸਿੰਘ ਨੇ ਦੱਸਿਆ ਕਿ ਜਿਲੇ ਵਿੱਚ ਡੀਏਪੀ ਦੀ ਖਾਦ ਦੀ ਬਿਕਰੀ ਦੌਰਾਨ ਹਰ ਤਰ੍ਹਾਂ ਦੀ ਕਾਲਾ ਬਜਾਰੀ ਅਤੇ ਬੇਲੋੜੇ ਸਮਾਨ ਦੀ ਟੈਗਿੰਗ ਰੋਕਣ ਲਈ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ । ਉਸ ਦੇ ਨਾਲ ਹੀ ਕਿਸਾਨਾਂ ਨੂੰ ਡੀਏਪੀ ਦੇ ਬਦਲ ਦੇ ਰੂਪ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਹੋਰ ਫੋਸਫੈਟਿਕ ਤੱਤਾਂ ਵਾਲੀਆਂ ਖਾਦਾਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਡੀਏਪੀ ਖਾਦ ਦੇ ਵਿਕਰੇਤਾ ਇਸ ਗੱਲ ਦਾ ਧਿਆਨ ਬਣਾਏ ਰੱਖਣ ਕਿ ਖਾਦ ਦਾ ਸਟੋਕ ਕਿਸਾਨਾਂ ਨੂੰ ਤੁਰੰਤ ਵਾਚਿਆ ਜਾਵੇ ਅਤੇ ਉਸ ਦਾ ਮੁਕੰਮਲ ਰਿਕਾਰਡ ਰੱਖਿਆ ਜਾਵੇ| ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਦੇ ਲਈ ਹੋਰ ਮੌਜੂਦ ਫਾਸਫੇਟਿਕ ਖਾਦਾਂ ਦੀ ਵਰਤੋ ਕੀਤੀ ਜਾਵੇ। ਮੌਜੂਦਾ ਸਮੇਂ ਵਿੱਚ ਡੀਏਪੀ ਖਾਦ ਦੇ ਹੋਰ ਕਈ ਬਦਲ ਹਨ ਜਿਨਾਂ ਵਿੱਚ ਐਨਪੀਕੇ , ਐਸਐਸਪੀ ਅਤੇ ਟੀਐਸਪੀ ਵਰਗੀਆਂ ਖਾਦਾਂ ਮੌਜੂਦ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article,,,,,,,ਸ਼ਰਾਰਤੀ ਬਾਂਦਰ,,,,,
Next articleਐਨਡੀਆਰਐਫ ਵੱਲੋਂ ਵਰਧਮਾਨ ਯਾਰਨਜ਼ ਐਂਡ ਥਰੈਡਜ ਲਿਮਟਡ ਵਿਖੇ ਕਰਵਾਇਆ ਗਿਆ ਮੌਕ ਅਭਿਆਸ