ਅੰਦਰਲਾ ਸੱਚ

ਇੰਦਰਜੀਤ ਕਮਲ

ਇੰਦਰਜੀਤ ਕਮਲ

(ਸਮਾਜ ਵੀਕਲੀ) ਮੈਂ ਹਾਸੇ ਠੱਠੇ ਲਈ ਇੱਕ ਪੋਸਟ ਪਾਈ ਸੀ , ਜਿਸ ਦਾ ਦੋਸਤਾਂ ਬਹੁਤ ਅਨੰਦ ਮਾਣਿਆਂ ! ਇਸ ਪੋਸਟ ਪਿੱਛੇ ਇੱਕ ਪਰਿਵਾਰ ਦਾ ਦਰਦ ਵੀ ਛੁਪਿਆ ਹੋਇਆ ਸੀ !
ਅਸਲ ਵਿੱਚ ਇੱਕ ਗਰੀਬ ਪਰਿਵਾਰ ਕਾਫੀ ਦੇਰ ਤੋਂ ਮੇਰੇ ਤੋਂ ਹੀ ਇਲਾਜ ਕਰਵਾਉਂਦਾ ਹੈ । ਉਹਨਾਂ ਆ ਕੇ ਦੱਸਿਆ ਕਿ ਉਹਨਾਂ ਦੀ ਮੁਟਿਆਰ ਧੀ ਅਜੀਬ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਹੈ ! ਉਹਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਕੱਲ੍ਹ ਕੰਮ ਤੋਂ ਆਇਆ ਤਾਂ ਉਹਦੀ ਬੇਟੀ ਮੋਟੀਆਂ ਮੋਟੀਆਂ ਅੱਖਾਂ ਕੱਢਕੇ ਵੇਖ ਰਹੀ ਸੀ । ਕਾਰਨ ਪੁੱਛਣ ‘ਤੇ ਲੜਕੀ ਨੇ ਦੱਸਿਆ ਕਿ ਉਹਦੇ ਸਿਰ ਵਿੱਚ ਬਹੁਤ ਦਰਦ ਹੈ ਅਤੇ ਉਹਦਾ ਮਨ ਕਰਦਾ ਹੈ ਕਿ ਉਹ ਆਪਣਾ ਸਿਰ ਕੰਧ ਵਿੱਚ ਮਾਰੇ ! #KamalDiKalam
ਥੱਕੇ ਟੁੱਟੇ ਪਿਤਾ ਨੇ ਕਿਹਾ ,’ ਫਿਰ ਮਾਰ ਲੈ !’
ਲੜਕੀ ਨੇ ਇੱਕ ਪਲ ਨਾ ਲਗਾਇਆ ਅਤੇ ਕੰਧ ਵਿੱਚ ਜ਼ੋਰ ਦੀ ਸਿਰ ਮਾਰ ਲਿਆ ! ਪਿਤਾ ਨੂੰ ਇਸ ਨਤੀਜੇ ਦੀ ਉਮੀਦ ਨਹੀਂ ਸੀ ,ਜਿਸ ਕਾਰਨ ਉਹ ਘਬਰਾਹ ਗਿਆ । ਆਮ ਮਾਪਿਆਂ ਵਾਂਗ ਉਹ ਵੀ ਇੱਕ ਧਾਰਮਿਕ ਸਥਾਨ ਵਾਲੇ ਕੋਲ ਝਾੜਾ ਕਰਵਾਉਣ ਚਲੇ ਗਏ ! ਕਿਸੇ ਤਰ੍ਹਾਂ ਉਹਨਾਂ ਰਾਤ ਬਿਤਾਈ ਅਤੇ ਅਗਲੇ ਦਿਨ ਮੇਰੇ ਕੋਲ ਆ ਗਏ ।
ਲੜਕੀ ਨੇ ਦੱਸਿਆ ਕਿ ਉਹਨੂੰ ਇਹੋ ਜਿਹੀ ਕਿਸੇ ਹਰਕਤ ਬਾਰੇ ਯਾਦ ਨਹੀਂ ਹੈ , ਪਰ ਉਹਦਾ ਅਕਸਰ ਘਰ ਦੇ ਜੀਆਂ ਨੂੰ ਚੱਕ ਵੱਢਣ ਨੂੰ ਮਨ ਕਰਦਾ ਹੈ , ਜਿਸ ਕਾਰਨ ਕਦੇ ਭਰਾ ਦੇ ਨੱਕ ਉੱਤੇ ਅਤੇ ਕਦੇ ਮਾਂ ਦੇ ਮੋਢੇ ਉੱਤੇ ਚੱਕ ਵੱਢ ਦਿੰਦੀ ਹੈ । ਇੱਥੇ ਹੀ ਉਹਦੀ ਮਾਂ ਨੇ ਕਿਹਾ ,’ਡਾਕਟਰ ਸਾਹਿਬ ਆਹ ਸਾਡੀ ਕੁੜੀ ਵੀਹਾਂ ਸਾਲਾਂ ਦੀ ਹੋ ਚੱਲੀ ਏ , ਇਹਦਾ ਬਚਪਣਾ ਨਹੀਂ ਗਿਆ ਹਾਲੇ ਤੱਕ ।’
ਮੈਂ ਜਾਣਬੁਝ ਕੇ ਗੱਲ ਮਜ਼ਾਕ ਵਿੱਚ ਪਾ ਦਿੱਤੀ ਤਾਂਕਿ ਲੜਕੀ ਆਪਣੇ ਆਪ ਨੂੰ ਰੋਗੀ ਨਾ ਸਮਝੇ | ਮੈਂ ਕਿਹਾ ,’ ਮੈਂ ਸੱਠਾਂ ਤੋਂ ਟੱਪ ਗਿਆ ਹਾਂ , ਮੇਰਾ ਆਪਣਾ ਨਹੀਂ ਗਿਆ , ਕੀ ਕਰ ਸਕਦੇ ਹਾਂ ।’
ਇਹ ਗੱਲ ਮੈਂ ਮਾਹੌਲ ਨੂੰ ਖੁਸ਼ਗਵਾਰ ਬਣਾਉਣ ਲਈ ਕਹੀ ਸੀ ਤਾਂ ਕਿ ਲੜਕੀ ਆਪਣੇ ਆਪ ਨੂੰ ਰੋਗੀ ਨਾ ਸਮਝੇ ।
ਮੈਨੂੰ ਪਤਾ ਸੀ ਕਿ ਇਹੋ ਜਿਹਾ ਮਾਨਸਿਕ ਰੋਗ ਹੋਮਿਓਪੈਥਿਕ ਦਵਾਈ ਦੀਆਂ ਚੰਦ ਖੁਰਾਕਾਂ ਨਾਲ ਹੀ ਖਤਮ ਹੋ ਜਾਏਗਾ , ਇਸ ਕਰਕੇ ਮੈਂ ਹਾਸੇ ਠੱਠੇ ਨਾਲ ਹੀ ਉਸ ਲੜਕੀ ਦੀਆਂ ਅਲਾਮਤਾਂ ਲੈ ਕੇ ਆਪਣੇ ਲੈਪਟੌਪ ਦੇ ਸੌਫਟਵੇਅਰ ਵਿੱਚ ਦਰਜ਼ ਕੀਤੀਆਂ ਅਤੇ ਦਵਾਈ ਦੇ ਦਿੱਤੀ ! #KamalDiKalam
ਅਗਲੇ ਦਿਨ ਉਸ ਲੜਕੀ ਦਾ ਪਿਤਾ ਕਿਸੇ ਹੋਰ ਮਰੀਜ਼ ਨਾਲ ਆਇਆ ਅਤੇ ਉਹਨੇ ਦੱਸਿਆ ਕਿ ਉਹਨਾਂ ਦੀ ਬੇਟੀ ਬਿਲਕੁਲ ਠੀਕ ਹੈ ਅਤੇ ਉਹ ਆਪਣੇ ਕਾਲਜ ਗਈ ਹੈ !
ਧੰਨਵਾਦ ਹੋਮਿਓਪੈਥੀ !!

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਜੂਕੇਸ਼ਨ ਲੋਨ ਅਤੇ ਪੀਐਮ ਵਿਦਿਆਲਕਸ਼ਮੀ ਸਕੀਮ ਇੱਕ ਨਹੀਂ ਹਨ, ਜਾਣੋ ਦੋਵਾਂ ਵਿੱਚ ਕੀ ਫਰਕ ਹੈ
Next articleਬਸਪਾ ਸੂਬਾ ਪ੍ਰਧਾਨ ਸ. ਕਰੀਮਪੁਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ