ਸਲਾਨਾ ਉਰਸ ਮੇਲੇ ਦੌਰਾਨ ਮਾਸਟਰ ਸੰਜੀਵ ਧਰਮਾਣੀ ਦਾ ਹੋਇਆ ਸਨਮਾਨ

ਸ੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ) ਧੰਨ – ਧੰਨ ਬਾਬਾ ਬੁੱਢਣ ਸ਼ਾਹ ਜੀ ਦੇ ਸਲਾਨਾ ਉਰਸ ਮੇਲੇ ਦੇ ਦੌਰਾਨ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਦਰਗਾਹ ਦੇ ਪ੍ਰਬੰਧਕ ਸਾਈੰ ਪਰਵੇਜ਼ ਸ਼ਾਹ ਜੀ ਵਲੋਂ ਸਮਾਜ ਸੇਵੀ ,  ਵਾਤਾਵਰਨ ਪ੍ਰੇਮੀ , ਪ੍ਰਸਿੱਧ ਲੇਖਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਦਰਗਾਹ ਦੇ ਪ੍ਰਬੰਧਕ ਸਾਈਂ ਪਰਵੇਜ਼ ਸ਼ਾਹ ਜੀ ਨੇ ਕਿਹਾ ਕਿ ਮਾਸਟਰ ਸੰਜੀਵ ਧਰਮਾਣੀ ਜਿੱਥੇ ਸਮਾਜ ਦੀ ਬਹੁਤ ਵਧੀਆ ਸੇਵਾ ਕਰ ਰਹੇ ਹਨ , ਉੱਥੇ ਹੀ ਸਾਡੇ ਵਾਤਾਵਰਨ ਦੀ ਸੇਵਾ ਵੀ ਪੂਰੀ ਤਨਦੇਹੀ ਦੇ ਨਾਲ਼ ਨਿਰੰਤਰ ਕਰ ਰਹੇ ਹਨ , ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ਼ – ਨਾਲ਼ ਜੀਵ -ਜੰਤੂਆਂ ਦੀ ਭਲਾਈ ਦੇ ਉਪਰਾਲੇ ਵੀ ਨਿਰੰਤਰ ਕਰ ਰਹੇ ਹਨ। ਇਹਨਾਂ ਦੇ ਨਿਰੰਤਰ ਕੀਤੇ ਜਾ ਰਹੇ ਪਰਉਪਕਾਰੀ ਸ਼ਲਾਘਾਯੋਗ ਕੰਮਾਂ ਦੇ ਲਈ ਅੱਜ ਧੰਨ – ਧੰਨ ਬਾਬਾ ਬੁੱਢਣ ਸ਼ਾਹ ਜੀ ਦੇ ਸਲਾਨਾ ਉਰਸ ਮੇਲੇ ਦੇ ਦੌਰਾਨ ਦਰਗਾਹ ਵਲੋਂ ਮਾਸਟਰ ਸੰਜੀਵ ਧਰਮਾਣੀ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਦਰਗਾਹ ਦੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਾਈਂ ਪਰਵੇਜ਼ ਸ਼ਾਹ , ਅਸ਼ਰਫ਼ ਸ਼ਾਹ , ਅਰੁਣ ਕੁਮਾਰ , ਛਵੀ ਜਲਵੀੜਾ , ਸੁਜੈਨ , ਜਾਨੂੰ , ਰੋਹਿਤ ਕੁਮਾਰ ਕਾਲੀਆ , ਬਲਜਿੰਦਰ , ਅਵਤਾਰ , ਸ਼ਮਸ਼ੇਰ , ਸੁਰਜੀਤ ਆਦਿ ਦੇ ਨਾਲ਼ – ਨਾਲ਼ ਦਰਗਾਹ ਦੇ ਪ੍ਰਬੰਧਕ ਅਤੇ ਵੱਡੀ ਗਿਣਤੀ ਵਿੱਚ ਦੇਸ਼ਾਂ – ਵਿਦੇਸ਼ਾਂ ਤੋਂ ਆਈਆਂ ਹੋਈਆਂ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਦੀਵਾਲੀ ਮੌਕੇ ਹੋਏ ਮਲੇਸ਼ੀਆ ਕਬੱਡੀ ਕੱਪ ਤੇ ਪੰਜਾਬ ਸਪੋਰਟਸ ਕਲੱਬ ਜੇਤੂ
Next article‘ਬੁਲਡੋਜ਼ਰ ਜਸਟਿਸ’ ‘ਤੇ ਕੋਈ ਰੋਕ ਨਹੀਂ… ਇਨ੍ਹਾਂ 7 ਨਿਯਮਾਂ ਦੀ ਪਾਲਣਾ ਕਰਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਕਾਰਵਾਈ