ਕਠਿਨਾ ਦਾ ਪਵਿੱਤਰ ਤਿਉਹਾਰ।

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡਾ ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਅਤੇ ਡਾ ਅੰਬੇਡਕਰ ਬੁਧਿਸਟ ਰਿਸੋਰਟ ਸੈਂਟਰ ਮੈਨੇਜਿੰਗ ਕਮੇਟੀ ਵੱਲੋਂ ਕਠਿਨਾ ਦਾ ਪਵਿੱਤਰ ਤਿਉਹਾਰ ਮਿਤੀ 16 ਨਵੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਫਗਵਾੜਾ ਤੋਂ ਮਾਹਿਲਪੁਰ ਰੋਡ ਸੂੰਢ (ਸ਼ਹੀਦ ਭਗਤ ਸਿੰਘ ਨਗਰ ) ਵਿਖੇ ਸਤਿਕਾਰਯੋਗ ਭੰਤੇ ਵਿਨੇ ਥੇਰੋ ਜੀ ਅਤੇ ਭਿਖੂ ਸੰਘ ਦੀ ਅਗਵਾਈ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਆਚਰਨੀਏ ਭਿਖੂ ਸੰਘ ਅਤੇ ਹੋਰ ਧਮ ਉਪਾਸ਼ਕ ਆਪਣੇ ਪ੍ਰਵਚਨਾਂ ਦੁਆਰਾ ਬੁਧ ਧਮ ਅਤੇ ਅੰਬੇਡਕਰ ਮਿਸ਼ਨ ਪ੍ਰਤੀ ਆਪਣੇ ਵਿਚਾਰ ਰੱਖਣਗੇ। ਆਪ ਸਭ ਨੂੰ ਪਰਿਵਾਰਾਂ ਸਮੇਤ ਅਤੇ ਮਿਸ਼ਨਰੀ ਸਾਥੀਆਂ ਸਮੇਤ ਪਹੁੰਚਣ ਲਈ ਬਿਨੈ ਪੂਰਵਕ ਬੇਨਤੀ ਕੀਤੀ ਜਾਂਦੀ ਹੈ ਜੀ ਇਸ ਦਿਨ ਚਾਹਵਾਨ ਵਿਆਕਤੀਆਂ ਨੂੰ ਧੰਮ ਦੀਕਸ਼ਾ ਵੀ ਦਿੱਤੀ ਜਾਵੇਗੀ। ਐਡਵੋਕੇਟ ਕੁਲਦੀਪ ਸਿੰਘ ਭੱਟੀ ਪ੍ਰਧਾਨ , ਰਚਨਾ ਬਹਿਰਾਂ ਉਪ ਪ੍ਰਧਾਨ, ਹਰਬਲਾਸ ਬਸਰਾ ਉਪ ਪ੍ਰਧਾਨ, ਇੰਦਰਜੀਤ ਅਟਾਰੀ ਜਨਰਲ ਸਕੱਤਰ, ਬਲਦੇਵ ਜੱਸਲ ਜਨਰਲ ਸੈਕਟਰੀ, ਸੁਰਿੰਦਰ ਕਲੇਰ ਕੈਸ਼ੀਅਰ, ਸੁਰਿੰਦਰ ਪਾਲ ਹੀਰਾ, ਪ੍ਰਵੀਨ ਬੰਗਾ,ਅਮਰ ਚੰਦ ਅਟਾਰੀ, ਹਰਮੇਸ਼ ਵਿਰਦੀ, ਹਰਜਿੰਦਰ ਜੰਡਾਲੀ ਅਤੇ ਹੋਰ ਬਾਕੀ ਮੈਂਬਰ ਤੁਹਾਡਾ ਇੰਤਜਾਰ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਜਥੇਦਾਰ ਸੁਖਦੀਪ ਸਿੰਘ ਸੁਕਾਰ ਜੀ ਪ੍ਰਧਾਨ ਜੀ ਦੀ ਮਾਤਾ ਬੀਬੀ ਸਰਬਜੀਤ ਕੌਰ ਜੀ ਦੇ ਸਦੀਵੀ ਵਿਛੋੜੇ ਤੋਂ ਬਾਅਦ ਬੰਗਾ ਦੇ ਬਸਪਾ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
Next articleਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਢਾਹਾਂ ਕਲੇਰਾਂ ਵਿਖੇ 19 ਨਵੰਬਰ ਨੂੰ ਹੋ ਰਹੇ ਮਹਾਨ ਗੁਰਮਤਿ ਸਮਾਗਮ ਦਾ ਬੈਨਰ ਜਾਰੀ