ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਰਜਿ: ਸੜੋਆ ਵਲੋਂ ਪਿੰਡ ਜੈਨਪੁਰ ਵਿਖੇ ਅੱਖਾਂ ਦੇ ਲਗਾਏ ਨੌਵੇਂ ਲੈਨਜਾਂ ਵਾਲੇ ਮੁਫਤ ਆਪ੍ਰੇਸ਼ਨ ਕੈਂਪ ਦੌਰਾਨ ਜਿਹਨਾਂ 52 ਮਰੀਜਾਂ ਦੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਲੋਂ ਲੈਨਜ਼ ਪੁਆਏ ਗਏ ਸਨ। ਅੱਜ ਉਹਨਾਂ ਮਰੀਜਾਂ ਦਾ ਗੁਰਦੁਆਰਾ ਸਿੰਘ ਸਭਾ ਪਿੰਡ ਜੈਨਪੁਰ ਵਿਖੇ ਸੁਸਾਇਟੀ ਵਲੋਂ ਡਾਕਟਰਾਂ ਦੀ ਟੀਮ ਨੂੰ ਬੁਲਾ ਕੇ ਮੁੜ ਤੋਂ ਨਿਰੀਖਣ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆ ਸੁਸਾਇਟੀ ਦੇ ਪ੍ਰਧਾਨ ਨਾਜਰ ਰਾਮ ਮਾਨ ਸਾਬਕਾ ਜਿਲ੍ਹਾ ਸਿੱਖਿਆ ਅਫਸਰ ਅਤੇ ਪ੍ਰੈਸ ਸਕੱਤਰ ਮਾਸਟਰ ਬਲਵਿੰਦਰ ਨਾਨੋਵਾਲੀਆ ਨੇ ਦੱਸਿਆ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਸਮਾਜ ਭਲਾਈ ਦੇ ਕਾਰਜ ਹਮੇਸ਼ਾਂ ਕਰਦੀ ਰਹੇਗੀ। ਉਹਨਾਂ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤਕ ਕਰੀਬ 500 ਮਰੀਜਾਂ ਦੇ ਅੱਖਾਂ ਦੇ ਆਪ੍ਰੇਸ਼ਨ ਕਰਵਾਏ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਕਦੀ ਵੀ ਕਿਸੇ ਮਰੀਜ ਨੂੰ ਕੋਈ ਦਿੱਕਤ ਪੇਸ਼ ਨਹੀਂ ਆਈ ਉਹਨਾਂ ਦੱਸਿਆ ਕਿ ਵੈਲਫੇਅਰ ਸੁਸਾਇਟੀ ਵਲੋਂ ਅਗਲਾ ਕੈਂਪ ਸੜੋਆ ਦੇ ਕਿਸੇ ਵੀ ਨੀਮ ਪਹਾੜੀ ਖੇਤਰ ਵਾਲੇ ਪਿੰਡ ਵਿੱਚ ਲਗਾਇਆ ਜਾਵੇਗਾ। ਉਹਨਾਂ ਬਲਾਕ ਸੜੋਆ ਦੇ ਸਮੂਹ ਪਿੰਡਾਂ ਦੇ ਸਮਾਜ ਸੇਵੀਆਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਅਗਰ ਕੋਈ ਵੀ ਪਿੰਡ ਅੱਖਾਂ ਦਾ ਕੈਂਪ ਲਗਾਉਣਾ ਚਾਹੁੰਦਾ ਹੈ ਤਾਂ ਉਹ ਸੁਸਾਇਟੀ ਨਾਲ ਹੁਣ ਤੋਂ ਹੀ ਰਾਬਤਾ ਕਰ ਸਕਦਾ ਹੈ। ਅੱਖਾਂ ਦੇ ਕੈਂਪ ਤੇ ਹੋਣ ਵਾਲਾ ਸਾਰਾ ਖਰਚ ਸੁਸਾਇਟੀ ਵਲੋਂ ਕੀਤਾ ਜਾਵੇਗਾ। ਇਸ ਮੌਕੇ ਪ੍ਰੋ ਵਰਿੰਦਰ ਬਛੌੜੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਨਸ਼ਿਆਂ ਵਿਰੁੱਧ ਵੱਖ-ਵੱਖ ਪਿੰਡਾਂ ਅੰਦਰ ਜਾਗਰੂਕ ਨਾਟਕ ਵੀ ਕਰਵਾਏ ਜਾਣਗੇ ਤਾਂ ਜੋ ਨੋਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਨਿਕਲਣ ਵਾਲੇ ਮਾੜੇ ਨਤੀਜਿਆਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਪ੍ਰੋ ਵਰਿੰਦਰ ਬਛੌੜੀ, ਪ੍ਰਿੰਸੀਪਲ ਪ੍ਰੇਮ ਕੁਮਾਰ ਸਾਹਿਬਾ, ਲਾਲ ਸਿੰਘ ਮਾਨ, ਮੈਨੇਜਰ ਗੁਰਮੇਲ ਸਿੰਘ ਹਿਆਤਪੁਰ ਰੁੜਕੀ, ਮੋਹਣ ਲਾਲ ਜੈਨਪੁਰ, ਪਾਖਰ ਸਿੰਘ ਖੁਰਦਾਂ ਅਤੇ ਸੋਹਣ ਲਾਲ ਸੈਂਪਲਾ ਸਾਬਕਾ ਬੀ ਪੀ ਈ ਓ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly