ਮੋਦੀ ਸਰਕਾਰ ਵੱਲੋਂ ਕਿਰਪਾਨ ਤੇ ਪਾਬੰਦੀ ਔਰੰਗਜ਼ੇਬੀ ਫਰਮਾਨ : ਸਿੰਗੜੀਵਾਲਾ

ਗੁਰਨਾਮ ਸਿੰਘ ਸਿੰਗੜੀਵਾਲਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ  ) ਮੋਦੀ ਸਰਕਾਰ ਵੱਲੋਂ ਏਅਰਪੋਰਟਾਂ ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾ ਤੇ ਕਿਰਪਾਨ ਪਹਿਨਣ ਦੀ ਪਾਬੰਦੀ ਔਰੰਗਜ਼ੇਬ ਵਲੋਂ ਹਿੰਦੂਆਂ ਦੇ ਜਨੇਊ ਉਤਾਰਨ ਬਰਾਬਰ ਹੈ ਤੇ ਸਰਕਾਰ ਵੱਲੋਂ ਇਹਨਾਂ ਔਰੰਗਜ਼ੇਬੀ ਫਰਮਾਨਾਂ ਨਾਲ ਘੱਟ ਗਿਣਤੀ ਸਿੱਖ ਕੌਮ ਖਿਲਾਫ ਨਫਰਤ ਸਾਫ ਜਾਹਰ ਹੋ ਗਈ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜਿਲ੍ਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਸਰਕਾਰ ਦੇ ਫੈਸਲੇ ਦਾ ਸਖਤ ਨੋਟਿਸ ਲੈਂਦਿਆਂ ਕੀਤਾ ਉਨਾਂ ਨੇ ਕਿਹਾ ਕਿ ਜੇਕਰ 1989 ਚ ਜੇਲ ਵਿੱਚ ਬੈਠਿਆਂ ਚੋਣ ਜਿੱਤਣ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਵਲੋਂਂ ਸਿੱਖ ਕੌਮ ਦੇ ਕਾਨੂੰਨੀ ਹੱਕ ਕਿਰਪਾਨ ਦੇ ਪੱਖ ਵਿੱਚ ਲਏ ਦ੍ਰਿੜ ਸਟੈਂਡ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਖੌਤੀ ਸਿੱਖ ਲੀਡਰਸ਼ਿਪ ਵਲੋਂ ਸਟੈਂਡ ਲਿਆ ਹੁੰਦਾ ਤਾਂ ਸਿੱਖ ਕੌਮ ਨੂੰ ਆਹ ਦਿਨ ਨਾ ਦੇਖਣੇ ਪੈਂਦੇ ਸਿੰਗੜੀਵਾਲਾ ਨੇ ਕਿਹਾ ਕਿ ਅਖੌਤੀ ਸਿੱਖ ਲੀਡਰਸ਼ਿਪ ਵੱਲੋਂ ਆਪਣੇ ਨਿੱਜੀ ਰਾਜਸੀ ਮੁਫਾਦਾਂ ਲਈ ਸਿੱਖ ਕੌਮ ਦੇ ਹੱਕਾਂ ਦਾ ਘਾਣ ਕਰਵਾਇਆ ਜਿਸ ਨੂੰ ਸਿੱਖ ਕੌਮ ਕਦੇ ਵੀ ਮਾਫ ਨਹੀਂ ਕਰੇਗੀ ਤੇ ਕਿਹਾ ਮੋਦੀ ਸਰਕਾਰ ਇਹਨਾਂ ਔਰੰਗਜ਼ੇਬੀ ਫਰਮਾਨਾਂ ਨੂੰ ਤੁਰੰਤ ਵਾਪਸ ਲੈ ਕੇ ਸਿੱਖ ਕੌਮ ਦੇ ਮਨਾਂ ਨੂੰ ਸ਼ਾਂਤ ਕਰੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article“ਔਰ ਕਾਰਵਾਂ ਰੁਕ ਗਿਆ”
Next articleਆਊਟਸੋਰਸ/ਇਨਲਿਸਟਮੈਂਟ ਮੁਲਾਜਮਾਂ ਵਲੋਂ ਰੋਹ ਭਰਪੂਰ ਰੋਸ ਮਾਰਚ ਕੀਤਾ ਗਿਆ