ਰੇਡੀਓ ਤੇ ਦੂਰਦਰਸ਼ਨ ਨੇ ਸੂਚਨਾ, ਗਿਆਨ ਤੇ ਮਨੋਰੰਜਨ ਦਾ ਮੋਹਰੀ ਬਣ ਕੇ ਅਹਿਮ ਭੂਮਿਕਾ ਨਿਭਾਈ-ਮਾਣਕ

ਸਾਲਾਨਾ ਸਮਾਗਮ ’ਚ ਆਕਾਸ਼ਵਾਣੀ/ ਦੂਰਦਰਸ਼ਨ ਦੀਆਂ ਪ੍ਰਮੁੱਖ ਸਖਸ਼ੀਅਤਾਂ ਸਨਮਾਨਿਤ
ਜਲੰਧਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ)-ਰੇਡੀਓ ਤੇ ਦੂਰਦਰਸ਼ਨ ਨੇ ਲੰਬੇ ਅਰਸੇ ਤੋਂ ਸੂਚਨਾ, ਗਿਆਨ ਅਤੇ ਮਨੋਰੰਜਨ ਨਾਲ ਸਾਂਝ ਬਣਾ ਕੇ ਦੇਸ਼ ਦੇ ਸਰਬਪੱਖੀ ਵਿਕਾਸ ਅਤੇ ਸੱਭਿਆਚਾਰਕ ਖੇਤਰ ਵਿਚ ਅਹਿਮ ਭੂਮਿਕਾ ਨਿਭਾਈ ਹੈ। ਰੇਡੀਓ ਦੇ ਵੱਖ-ਵੱਖ ਵਰਗਾਂ ਲਈ ਪਰੋਸੇ ਪ੍ਰੋਗਰਾਮਾਂ ਨੇ ਹਰੇ, ਨੀਲੇ ਅਤੇ ਕਈ ਇਨਕਲਾਬਾਂ ਦੇ ਕਰਿਸ਼ਮੇ ਕਰਕੇ ਲੋਕ ਚੇਤਨਾ ਪੈਦਾ ਕੀਤੀ ਹੈ। ਕੇਂਦਰ ਸਰਕਾਰ ਨੂੰ ਰੇਡੀਓ ਤੇ ਦੂਰਦਰਸ਼ਨ ਦਾ ਘੇਰਾ ਸੀਮਤ ਕਰਨ ਦੀ ਜਗ੍ਹਾ ਸਟਾਫ ਸਮੇਤ ਹੋਰ ਵਿਸਥਾਰ ਕਰਨਾ ਚਾਹੀਦਾ ਹੈ। ਇਹ ਵਿਚਾਰ ਪੰਜਾਬ ਚੇਤਨਾ ਮੰਚ ਦੇ ਜਨਰਲ ਸਕੱਤਰ ਅਤੇ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਦਰਸ਼ਕ ਸਰੋਤਾ ਸੰਘ ਵਲੋਂ ਕਰਵਾਏ ਗਏ ਸਾਲਾਨਾ ਸਮਾਗਮ ਵਿਚ ਬੋਲਦਿਆਂ ਪ੍ਰਗਟ ਕੀਤੇ। ਇਸ ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਗੁਰਮੀਤ ਖ਼ਾਨਪੁਰੀ, ਜਗਦੀਸ਼ਪਾਲ ਮਹਿਤਾ, ਅਵਤਾਰ ਸਿੰਘ ਬਸੀਆਂ, ਓਮ ਗੌਰੀ ਦੱਤ ਸ਼ਰਮਾ, ਸ਼ਿਸ਼ੂ ਸ਼ਰਮਾ ਸ਼ਾਂਤਲ, ਜਸਵੀਰ ਸਿੰਘ, ਦਵਿੰਦਰ ਮਹਿੰਦਰੂ, ਇਮਤਿਆਜ਼, ਗੁਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਚੌਹਾਨ ਸ਼ੁਸ਼ੋਭਿਤ ਹੋਏ। ਇਸ ਮੌਕੇ ਤੇ ਆਕਾਸ਼ਵਾਣੀ ਜਲੰਧਰ ਦੀ ਸੀਨੀਅਰ ਅਨਾਊਂਸਰ ਸੁਖਜੀਤ ਕੌਰ, ਮੋਨਿਕਾ ਦੱਤ ਅਤੇ ਦਵਿੰਦਰ ਮਹਿੰਦਰੂ ਨੇ ਆਕਾਸ਼ਵਾਣੀ ਜਲੰਧਰ ਦੇ ਭੈਣਾਂ ਦੇ ਪ੍ਰੋਗਰਾਮ ਦੀ ਸਟੇਜ ਪੇਸ਼ਕਾਰੀ, ਗੁਰਮੀਤ ਖ਼ਾਨਪੁਰੀ ਵਲੋਂ ਆਕਾਸ਼ਵਾਣੀ ਜਲੰਧਰ ਦੇ ਕਲਾਕਾਰਾਂ ਦੀਆਂ ਆਵਾਜ਼ਾਂ ਦਾ ਪ੍ਰੋਗਰਾਮ ‘ਮੇਰੀ ਆਵਾਜ਼ ਸੁਣੋ’, ਸਰਕਾਰੀ ਸਕੂਲ ਲਾਂਬੜਾ/ਬੀਰਮਪੁਰ ਵਲੋਂ ਸੱਭਿਆਚਾਰਕ ਪ੍ਰੋਗਰਾਮ, ਗੀਤ ਤੇ ਕਵਿਤਾ ਪਾਠ ਅਤੇ ਆਕਾਸ਼ਵਾਣੀ ਜਲੰਧਰ ਦੇ ਐਂਕਰਾਂ ਵਲੋ ਪੇਸ਼ ਕੀਤਾ ਗਏ ਸਮੂਹਿਕ ਨਿ੍ਰਤ ਨਾਲ ਹਾਲ ਗੂੰਜ ਉੱਠਿਆ। ਇਸ ਦਰਮਿਆਨ ਆਕਾਸ਼ਵਾਣੀ ਜਲੰਧਰ ਦੀਆਂ ਨਾਮਵਰ ਸਖਸ਼ੀਅਤਾਂ ਸੁਖਜੀਤ ਕੌਰ, ਮੋਨਿਕਾ ਮਹਿਤਾ, ਪੂਜਾ ਹਾਂਡਾ, ਸੁਖਦੀਪ, ਤੀਰਥ ਸਿੰਘ ਢਿੱਲੋਂ, ਕਮਲੇਸ਼, ਦੀਪਾਲੀ, ਸੋਨੀਆ ਸੈਣੀ, ਆਸ਼ਾ ਕੱਸ਼ਯਪ, ਗੁਰਵਿੰਦਰ ਸੰਧੂ, ਮੋਨਿਕਾ ਦੱਤ, ਸੰਜੀਵ, ਨਵਜੋਤ ਸਿੱਧੂ, ਕਮਲਪ੍ਰੀਤ, ਰੁਪਿੰਦਰ, ਸਵਿਤਾ, ਪਾਰਸ, ਅਰੁਣ, ਕਮਲ ਸ਼ਰਮਾ, ਪੂਜਾ ਟੁਹਾਣੀ, ਗਨੀਸ਼ਾ, ਆਸ਼ਾ, ਰਜਨੀ, ਰਚਨਾ, ਨਵਜੋਤ ਤੇ ਕਈ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਗਰੁੱਪ ਦੇ ਬਾਨੀ ਪ੍ਰਧਾਨ ਸੁਖਪਾਲ ਸਿੰਘ ਢਿੱਲੋਂ ਨੂੰ ਸਮਰਪਿਤ ਸਮਾਗਮ ਵਿਚ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਟ ਕਰਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਸਕੱਤਰ ਦੀ ਸੇਵਾ ਦੂਰਦਰਸ਼ਨ ਜਲੰਧਰ ਦੀ ਐਂਕਰ ਕਮਲਪ੍ਰੀਤ ਤੇ ਮੋਹਣ ਲਾਲ ਨੇ ਨਿਭਾਈ। ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਗੁਰਦੀਪ ਸਿੰਘ ਜ਼ੀਰਾ, ਜਤਿੰਦਰ ਭਾਸਕਰ, ਪੈਰੀ ਢਿੱਲੋਂ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।  ਗੁਰਮੀਤ ਸਿੰਘ ਖਾਨਪੁਰੀ ਜੀ ਜੋ ਸਮੇਂ ਸਮੇਂ ਤੇ ਦੂਰਦਰਸ਼ਨ ਤੇ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਆਏ ਹਨ ਸਭ ਤੋਂ ਵੱਧ ਨੇੜੇ ਹੋ ਕੇ ਦੋਨਾਂ ਕੇਂਦਰਾਂ ਨੂੰ ਉਹਨਾਂ ਨੇ ਵੇਖਿਆ ਹੈ। ਉਨਾਂ ਨੇ ਕਿਸ ਤਰ੍ਹਾਂ ਪ੍ਰੋਗਰਾਮ ਪੇਸ਼ ਕੀਤੇ ਵੇਰਵੇ ਸਹਿਤ ਸਰੋਤਿਆਂ ਨੂੰ ਦੱਸਿਆ ਤੇ ਸਾਰੇ ਸਰੋਤਿਆਂ ਨੂੰ ਉਹਨਾਂ ਦੇ ਵਿਚਾਰ ਬਹੁਤ ਵਧੀਆ ਲੱਗੇ। ਖਾਨਪੁਰੀ ਜੀ ਨੇ ਦੱਸਿਆ ਕਿ ਦੂਰਦਰਸ਼ਨ ਪੰਜਾਬੀ ਹੁਣ ਸਿਰਫ ਵਿਖਾਵੇ ਦੇ ਤੌਰ ਤੇ ਹੀ ਰਹਿ ਗਿਆ ਹੈ ਮਾਂ ਬੋਲੀ ਪੰਜਾਬੀ ਕੀ ਹੁੰਦੀ ਹੈ ਇਸ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਹੈ। ਆਕਾਸ਼ਵਾਣੀ ਜਲੰਧਰ ਨੂੰ ਜਦੋਂ ਤੋਂ ਪੱਕਾ ਕੇਂਦਰ ਨਿਰਦੇਸ਼ਕ ਨਹੀਂ ਮਿਲਿਆ ਸਰਦਾਰ ਪਰਮਜੀਤ ਸਿੰਘ ਜੀ ਕਾਰਜਕਾਰੀ ਕੰਮ ਚਲਾ ਰਹੇ ਹਨ ਚੰਗੀ ਤਰ੍ਹਾਂ ਪ੍ਰੋਗਰਾਮ ਵਿੱਚ ਤਾਲਮੇਲ ਨਹੀਂ ਹੋ ਰਿਹਾ। ਅਸੀਂ ਪੂਰਜੋਰ ਮੰਗ ਕਰਦੇ ਹਾਂ ਕਿ ਪਹਿਲਾਂ ਵਾਂਗ ਆਕਾਸ਼ਵਾਣੀ ਜਲੰਧਰ ਨੂੰ ਪੱਕਾ ਕੇਂਦਰ ਨਿਰਦੇਸ਼ਕ ਦਿੱਤਾ ਜਾਵੇ ਤਾਂ ਜੋ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਤੇ ਪਸਾਰ ਸਹੀ ਰੂਪ ਵਿੱਚ ਹੋ ਸਕੇ। ਦੂਰਦਰਸ਼ਨ ਪੰਜਾਬੀ ਜੋ ਕਿ ਮੁੱਖ ਪੰਜਾਬੀ ਦਾ ਚੈਨਲ ਹੈ ਇਸ ਵਿੱਚ ਡੇਢ ਦੋ ਘੰਟੇ ਚੰਡੀਗੜ੍ਹ ਚੈਨਲ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਜੋ ਮੂਲ ਰੂਪ ਵਿੱਚ ਹਿੰਦੀ ਵਿੱਚ ਹੁੰਦੇ ਹਨ ਇਹ ਸਾਡੀ ਮਾਂ ਬੋਲੀ ਨਾਲ ਧੱਕਾ ਹੈ ਇਹ ਪ੍ਰਸਾਰਣ ਜਲਦੀ ਹੀ ਬੰਦ ਕਰ ਦੇਣਾ ਚਾਹੀਦਾ ਹੈ। ਆਕਾਸ਼ਵਾਣੀ ਦੇ ਐਂਕਰ ਆਪਣੀ ਬੋਲੀ ਵਿੱਚ ਅੰਗਰੇਜ਼ੀ ਤੇ ਹਿੰਦੀ ਦਾ ਰਲਗੱਡ ਆਮ ਕਰਦੇ ਹਨ ਕੀ ਉਹਨਾਂ ਨੂੰ ਪਤਾ ਨਹੀਂ ਕਿ ਇਹ ਆਕਾਸ਼ਵਾਣੀ ਪੰਜਾਬੀ ਹੈ ? ਸਮੇਂ ਸਮੇਂ ਤੇ ਸਰੋਤਿਆਂ ਨੂੰ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਜੋ ਕਿ ਸਿਰਫ ਸਨਮਾਨ ਚਿੰਨ੍ਹ ਦੇਣ ਤੱਕ ਸੀਮਤ ਨਾ ਹੋਣ ਬੁਲਾਏ ਹੋਏ ਪ੍ਰੋਗਰਾਮ ਦੇ ਮੁੱਖ ਅਧਿਕਾਰੀਆਂ ਤੇ ਐਕਰਾਂ ਨੂੰ ਮਾਂ ਬੋਲੀ ਪੰਜਾਬੀ ਬਾਰੇ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ, ਇਸ ਤਰ੍ਹਾਂ ਆਪਾਂ ਚੁੱਪ ਬੈਠੇ ਰਹੇ ਤਾਂ ਇਹ ਪ੍ਰੋਗਰਾਮ ਇੱਕ *ਘੁੱਗੀ* ਕਲਚਰ ਬਣ ਕੇ ਰਹਿ ਜਾਵੇਗਾ। ਦਰਸ਼ਕ ਸਰੋਤਾ ਸੰਘ ਵਲੋਂ ਕਰਵਾਏ ਗਏ ਸਾਲਾਨਾ ਸਦਭਾਵਨਾ ਮਿਲਣੀ ਸਮਾਗਮ ਦੌਰਾਨ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੀਆਂ ਸਖਸ਼ੀਅਤਾਂ ਸਨਮਾਨ ਉਪਰੰਤ ਪ੍ਰਬੰਧਕਾਂ ਨਾਲ ਪ੍ਰੋਗਰਾਮਾਂ ਸਬੰਧੀ ਗੱਲਬਾਤ ਕੀਤੀ ਗਈ ਜੋ ਸਹੀ ਰੂਪ ਵਿੱਚ ਸਿਰੇ ਚੜ੍ਹੀ ਹੁਣ ਉਹ ਦਿਨ ਦੂਰ ਨਹੀਂ ਜਦੋਂ ਆਕਾਸ਼ਵਾਣੀ ਜਲੰਧਰ ਤੇ ਦੂਰਦਰਸ਼ਨ ਪੰਜਾਬੀ ਪੂਰਨ ਰੂਪ ਵਿੱਚ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਤੇ ਪਸਾਰ ਕਰਨਗੇ। ਇਹ ਸਨਮਾਨ ਖ਼ਾਸ ਤੌਰ ਤੇ ਗੌਰੀ ਦੱਤ ਸ਼ਰਮਾ ਜੀ ਨੂੰ ਜਾਂਦਾ ਹੈ ਕਿਉਂ ਉਹਨਾਂ ਦੇ ਸਮੇਂ ਜੋ ਦੂਰਦਰਸ਼ਨ ਪੰਜਾਬੀ ਨੇ ਤਰੱਕੀ ਕੀਤੀ ਉਹ ਇੱਕ ਇਤਿਹਾਸ ਬਣ ਕੇ ਰਹਿ ਗਿਆ ਹੈ ਉਹ ਸਮਾਂ ਸੀ ਉਹਨਾਂ ਦੀ ਕੜੀ ਮਿਹਨਤ ਕਰਕੇ ਦੂਰਦਰਸ਼ਨ ਪੰਜਾਬੀ ਪੂਰੇ ਭਾਰਤ ਵਿੱਚ ਪਹਿਲੇ ਨੰਬਰ ਤੇ ਆ ਪਹੁੰਚਿਆ ਸੀ ਹੁਣ ਪਹਿਲੇ ਦਸਾਂ ਵਿੱਚ ਦੂਰਦਰਸ਼ਨ ਕਿਤੇ ਵਿਖਾਈ ਨਹੀਂ ਦਿੰਦਾ ਇਹ ਗ਼ਲਤੀ ਅਧਿਕਾਰੀਆਂ ਤੇ ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਦੀ ਨਹੀਂ ਇਹ ਸਰੋਤਿਆਂ ਦੀ ਗ਼ਲਤੀ ਹੈ ਅਸੀਂ ਕੀ ਸੁਣਨਾ ਹੈ ਇਹ ਅਸੀਂ ਤੈਅ ਕਰਨਾ ਹੈ ਅਧਿਕਾਰੀ ਸਿਰਫ ਲੋਕ ਪ੍ਰਸਾਰਣ ਸੇਵਾ ਲਈ ਨਿਰਧਾਰਿਤ ਕੀਤੇ ਹੋਏ ਹਨ ਆਪਣੀ ਮਰਜ਼ੀ ਪੁਗਾਉਣ ਲਈ ਨਹੀਂ। ਸਰੋਤਿਓ ਉੱਠੋ ਅਜਿਹੇ ਪ੍ਰੋਗਰਾਮ ਕਰੋ ਤੇ ਦੋਨਾਂ ਕੇਂਦਰਾਂ ਵਿੱਚ ਜੋ ਸੁਧਾਰ ਹੋ ਸਕਦੇ ਹਨ ਉਹ ਜਲਦੀ ਕਰਵਾਓ ਨਹੀਂ ਤਾਂ ਫਿਰ ਦੀਵੇ ਥੱਲੇ ਹਨੇਰਾ ਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਈਂ ਨਾ ਬਾਬਾ ਨਾਨਕਾ
Next articleਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸਾਹਿਤਕ ਸਮਾਗਮ ਕੀਤਾ