ਮਿੱਠੀਆਂ ਗੋਲੀਆਂ

(ਸਮਾਜ ਵੀਕਲੀ), ਡਾਕਟਰ ਇੰਦਰਜੀਤ ਕਮਲ :- ਨੋਟਬੰਦੀ ਦੇ ਦਿਨਾਂ ਦੀ ਗੱਲ ਹੈ । ਇੱਕ ਦਿਨ ਜਿੰਨੇ  ਵੀ  ਮਰੀਜ਼  ਆਏ , ਇੱਕ  ਨੇ  ਵੀ ਪੰਜ ਸੌ ਤੋਂ ਛੋਟਾ  ਨੋਟ  ਨਹੀਂ  ਫੜਾਇਆ । ਮੈਂ ਇਸ ਕੰਮ ਲਈ  ਪਹਿਲਾਂ ਹੀ ਤਿਆਰੀ ਰੱਖੀ ਸੀ ਕਿ  ਕਿਸੇ  ਵੀ  ਮਰੀਜ਼  ਨੂੰ ਨੋਟ ਤੋਂ  ਇਨਕਾਰ ਨਹੀਂ ਕਰਣਾ ।ਇੱਕ  ਘਰ  ਚੋਂ  ਤਿੰਨ ਜੀਅ ਦਵਾਈ  ਲੈਣ ਆਏ  ਤੇ  ਤਿੰਨਾਂ ਨੇ  ਹੀ  ਆਪਣੇ  ਆਪਣੇ  ਪੰਜ  ਸੌ  ਦੇ  ਨੋਟ  ਚੋਂ  ਬਣਦੀ ਰਕਮ ਕਟਵਾਈ । ਮੈਂ  ਕੋਈ  ਇਤਰਾਜ਼  ਨਹੀਂ  ਕੀਤਾ  । ਹੱਦ  ਉਦੋਂ  ਹੋ  ਗਈ , ਜਦੋਂ ਪੈਸੇ ਵਾਪਸ ਲੈਣ  ਤੋਂ ਬਾਅਦ ਉਹਨਾਂ ਦਾ ਮੁੰਡਾ ਦੋ  ਪੰਜ ਪੰਜ  ਸੌ  ਦੇ  ਨੋਟ  ਫੜਾ  ਕੇ  ਕਹਿੰਦਾ ,” ਇੱਕ  ਹਜ਼ਾਰ  ਦੇ  ਖੁਲ੍ਹੇ  ਦੇ  ਦਿਓ ।”  ਮੈਂ ਪਿਆਰ ਨਾਲ ਨਾਂਹ ਕਰ ਦਿੱਤੀ  ਤਾਂ ਇੱਕ  ਨੋਟ  ਜੇਬ੍ਹ  ਚ  ਪਾ ਕੇ  ਦੂਜਾ  ਮੇਰੇ  ਵੱਲ  ਵਧਾ ਕੇ  ਕਹਿੰਦਾ  ,” ਚੱਲੋ , ਪੰਜਾਹ  ਕੁ  ਰੂਪਏ ਦੀਆਂ ਆਹ ਮਿੱਠੀਆਂ  ਜਿਹੀਆਂ  ਗੋਲੀਆਂ  ਹੀ  ਪਾ  ਦਿਓ !”  ਮੈਂ  ਕਿਹਾ ,” ਭਾਈ , ਡਾਕਟਰ  ਦੇ  ਕਲੀਨਿਕ ‘ਤੇ ਇਲਾਜ  ਕਰਵਾਉਣ  ਆਇਆ ਏਂ ਜਾਂ ਕਰਿਆਨੇ  ਦੀ  ਦੁਕਾਨ ਤੋਂ ਖੰਡ  ਖਰੀਦਣ ?” ਕਹਿੰਦਾ ,”  ਗੋਲੀਆਂ ਸਵਾਦ  ਹੁੰਦੀਆਂ  ਨੇ  , ਬੱਚੇ  ਬਹੁਤ  ਖੁਸ਼  ਹੋਕੇ  ਖਾਂਦੇ  ਨੇ  |”ਮੈਂ  ਕਿਹਾ  ,” ਜਿਹੜਾ  ਤੇਰੀ  ਜੇਬ੍ਹ ‘ ਚ  ਸੌ  ਦਾ  ਨੋਟ  ਏ ,ਉਹਦੇ  ਨਾਲ ਖਰੀਦੀਆਂ ਗੋਲੀਆਂ ‘ਚ ਵੀ ਉਹੋ ਸਵਾਦ   ਹੋਊ , ਜਿਹੜਾ  ਪੰਜ  ਸੌ  ਦਾ  ਨੋਟ  ਦੇ ਕੇ  ਖਰੀਦੀਆਂ  ਵਿੱਚ  ਹੋਊ ।” ਉਹਨੇ  ਨੋਟ  ਆਪਣੀ  ਜੇਬ੍ਹ  ਚ  ਪਾ  ਲਿਆ  !
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਸ਼ੂਗਰ(ਮਧੁਮੇਹ)ਰੋਗ ਨਾਲ ਜਾਣ-ਪਹਿਚਾਣ*
Next articleਗ਼ਜ਼ਲ