ਬੇਜ਼ੁਬਾਨ

ਬੱਲੀ ਬਲਜਿੰਦਰ 
(ਸਮਾਜ ਵੀਕਲੀ)
ਕਿੱਦਾਂ ਕੁਰਬਾਨ ਹੁੰਦਾ
ਬੇਜ਼ੁਬਾਨ ਮੇਰੇ ਦੋਸਤਾ
 ਕਦੇ ਸੀ ਇਸਤੇਮਾਲ ਹੁੰਦੇ
ਹੱਲ ਵਾਹੁਣ ਲਈ
ਕਦੇ ਕੱਖ ਕੰਡੇ ਵਰਤਦੇ
ਨਾਲ਼ੇ ਦੁੱਧ ਬਾਧ ਪੀਣ
ਅਤੇ ਨਾਲ਼ ਪਾਉਣ ਲਈ
ਮਸ਼ੀਨਰੀ ਨੇ ਕੀਤਾ ਸਭ
ਬਿਰਾਨ ਮੇਰੇ ਦੋਸਤਾ
ਕਿੱਦਾਂ ਕੁਰਬਾਨ ਹੁੰਦਾ
ਬੇਜ਼ੁਬਾਨ ਮੇਰੇ ਦੋਸਤਾ
ਕਦੇ ਸੀ ਕਿਸਾਨ ਅਨਾਜ
ਥੋੜਾ ਪਸ਼ੂ ਪੰਛੀਆਂ ਦੇ
 ਲਈ ਸੀ ਕੱਢਦਾ
ਅੱਜ ਖੇਤ ਵੜੇ ਤੇ ਨਾਲ਼
ਸੋਟੀਆਂ ਦੇ ਵੱਢਦਾ
ਕਿੰਨਾ ਗਿਰ ਚੁੱਕਾ
ਇਨਸਾਨ ਮੇਰੇ ਦੋਸਤਾਂ
ਮੰਨਿਆ ਨੇ ਬਣੇ ਅੱਜ
 ਗਊਸ਼ਾਲਾ ਵਾਲ਼ੇ ਵਾੜੇ ਨੇ
ਦੁੱਧਾਰੂ ਪਸ਼ੂ ਰੱਖਦੇ ਤੇ
ਬਾਕੀ ਸਾਰੇ ਹੀ ਲੀਤਾੜੇ ਨੇ
ਐਵੇਂ ਸਾਡੀ ਮਿਟ ਗਈ
ਪਹਿਚਾਨ  ਮੇਰੇ ਦੋਸਤਾ
ਕਿੱਦਾਂ ਕੁਰਬਾਨ ਹੁੰਦਾ
ਬੇਜ਼ੁਬਾਨ ਮੇਰੇ ਦੋਸਤਾ
ਇੱਕ ਪਾਸੇ ਦੁਰਘਟਨਾਵਾਂ
ਦੂਜੇ ਪਾਸੇ ਜਾਮ ਲੱਗਦੇ
ਬੇਜ਼ੁਬਾਨ ਪਸ਼ੂਆਂ ਦੇ
ਵਿੱਚ ਆਣ ਨੇ ਵੱਜਦੇ
ਅੱਜ ਘਟੀਆ ਨੇ ਬੰਦੇ
ਪ੍ਰਧਾਨ ਮੇਰੇ ਦੋਸਤਾ
ਕਿੱਦਾਂ ਕੁਰਬਾਨ ਹੁੰਦਾ
ਬੇਜ਼ੁਬਾਨ ਮੇਰੇ ਦੋਸਤਾ
ਇੱਕ ਪਾਸੇ ਜੋ ਨੇ
ਲਾਉਂਦੇ ਲੰਗਰ
ਦੂਜੇ ਪਾਸੇ  ਨੇ
ਕੁੱਟਦੇ ਓਹ ਡੰਗਰ
ਲੁੱਟ ਗਿਆ ਬੱਲੀਆ
ਜਹਾਨ ਮੇਰੇ ਦੋਸਤਾ
ਕਿੱਦਾਂ ਕੁਰਬਾਨ ਹੁੰਦਾ
ਬੇਜ਼ੁਬਾਨ ਮੇਰੇ ਦੋਸਤਾ
ਕਦੇ ਸਾਨੂੰ ਇਕੱਠੇ ਕਰ
ਭਰਦੇ ਟਰਾਲੀਆਂ
ਛੱਡ ਦਿੰਦੇ ਫ਼ੇਰ ਸਾਨੂੰ
ਸ਼ਹਿਰ ਦੀਆਂ ਗਲੀਆਂ
ਸਾਡੇ ਲਈ ਸਭ ਲੱਗੇ
ਸਮਸ਼ਾਨ ਮੇਰੇ ਦੋਸਤਾ
ਕਿੱਦਾਂ ਕੁਰਬਾਨ ਹੁੰਦਾ
ਬੇਜ਼ੁਬਾਨ ਮੇਰੇ ਦੋਸਤਾ
 ਬੱਲੀ ਬਲਜਿੰਦਰ 
 ਈਲਵਾਲ
Previous articleਤੇਰੀਆਂ ਸਿਫ਼ਤਾਂ
Next articleਧਰਤੀ ਹੀ ਤੀਰਥ ਸਾਡੀ