ਪਿੰਡ ਦੇ ਹੀਉਂਂ ਵਿਖੇ ਵਗਦੀ ਡਰੇਨ ਹੋਵੇਗੀ ਪੱਕੀ, ਅਧੂਰੇ ਕੰਮ ਜਲਦ ਹੋਣਗੇ ਪੂਰੇ: ਡਾ.ਸੁੱਖੀ

ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਦਾ ਕੀਤਾ ਮਾਣ-ਸਨਮਾਨ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬੰਗਾ ਵਿਧਾਇਕ ਡਾ਼ ਸੁਖਵਿੰਦਰ ਕੁਮਾਰ ਸੁੱਖੀ ਨੇ ਪਿੰਡ ਹੀਉਂ ਦੇ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ ਦਾ ਮਾਣ ਸਨਮਾਨ ਕਰਦੇ ਹੋਏ ਐਲਾਨ ਕੀਤਾ ਕਿ ਪਿੰਡ ਹੀਉਂ ਵਿਚਦੀ ਲੰਘਦੀ ਡਰੇਨ ਹਰ ਹਾਲਤ ਵਿੱਚ ਪੱਕੀ ਕੀਤੀ ਜਾਵੇਗੀ ਕਿਉਂ ਇਸ ਡਰੇਨ ਰਾਹੀਂ ਬੰਗਾ ਸ਼ਹਿਰ ਤੋਂ ਆਉਂਦੇ ਗੰਦੇ ਪਾਣੀ ਨਾਲ਼ ਪਿੰਡ ਦੇ ਲੋਕ ਕੈਂਸਰ ਵਰਗੀਆਂ ਘਾਤਕ ਦਾ ਸ਼ਿਕਾਰ ਹੋ ਰਹੇ ਹਨ। ਅੱਜ ਪਿੰਡ ਤੇ ਸਾਬਕਾ ਸਰਪੰਚ ਤਰਸੇਮ ਲਾਲ ਝੱਲੀ ਦੀ ਅਗਵਾਈ ‘ਚ ਪਿੰਡ ਵਾਸੀਆਂ ਨੇ ਭਾਰੀ ਗਿਣਤੀ ਵਿੱਚ ਹਲਕਾ ਵਿਧਾਇਕ ਤੱਕ ਪਹੁੰਚ ਕੀਤੀ ਅਤੇ ਪਿੰਡ ਦੀਆਂ ਮੁਸ਼ਕਲਾਂ ਡਾ਼ ਸੁੱਖੀ ਦੇ ਸਨਮੁਖ ਰੱਖੀਆਂ। ਵਿਧਾਇਕ ਸਾਹਿਬ ਨੇ ਐਲਾਨ ਕੀਤਾ ਕਿ ਪੰਚਾਇਤ ਚੋਣਾਂ ਤੋਂ ਪਹਿਲਾਂ ਪਿੰਡ ਵਾਸੀਆਂ ਨਾਲ ਕੀਤਾ ਇੱਕ ਇੱਕ ਵਾਇਦਾ ਤੋੜ ਨਿਭਾਇਆ ਜਾਵੇਗਾ ਅਤੇ ਪਿੰਡ ਹੀਉਂ ਦੇ ਵਿਕਾਸ ਲਈ ਫੰਡਾਂ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਆਖਿਆ ਕਿ ਪੰਚਾਇਤਾਂ ਭੰਗ ਹੋ ਜਾਣ ਕਾਰਨ ਪਿੰਡ ਦੇ ਅਧੂਰੇ ਰਹਿ ਗਏ ਕੰਮ ਜਲਦ ਨੇਪਰੇ ਚਾੜ੍ਹਦੇ ਜਾਣਗੇ। ਇਸ ਮੌਕੇ ਬੰਗਾ ਵਿਧਾਇਕ ਨੇ ਆਪਣੇ ਕਰ ਕਮਲਾਂ ਨਾਲ਼ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਨ ਹਰਨੇਕ ਸਿੰਘ ਨੇਕੀ, ਰਣਜੀਤ ਸਿੰਘ ਬਾਲੀ, ਸੁਖਵਿੰਦਰ ਸਿੰਘ ਹੈਪੀ , ਰਾਮ ਲੁਭਾਇਆ ਅਤੇ ਪਰਮਜੀਤ ਕੌਰ ਦਾ ਸਿਰੋਪਾਓ ਪਾ ਕੇ ਮਾਣ ਸਨਮਾਨ ਕੀਤਾ । ਇਸ ਮੌਕੇ ਤੇ ਸਾਬਕਾ ਸਰਪੰਚ ਅਤੇ ਲੰਬੜਦਾਰ ਸੱਤਿਆ ਝੱਲੀ, ਸਾਬਕਾ ਸਰਪੰਚ ਬਲਵੀਰ ਕੌਰ , ਸੈਕਟਰੀ ਸੋਹਣ ਲਾਲ ਝੱਲੀ, ਭੁਪਿੰਦਰ ਸਿੰਘ ਭਿੰਦਾ,ਜੈਲਦਾਰ ਪਰਮਜੀਤ ਸਿੰਘ, ਸੁਖਮਨ ਸਿੰਘ ਅਤੇ ਰਾਣਾ ਦੀਪਕ ਸਿੰਘ ਪ੍ਰਮੁੱਖ ਤੌਰ ਤੇ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਰ ਸ਼ੁਕਰਵਾਰ ਡੈਗੂ ਅਤੇ ਵਾਰ ਐਕਟੀਵਿਟੀ CHC ਬੰਗਾ ਚ
Next articleਉੱਠ ਚੰਨ ਆ ਜਾ ਰੋਟੀ ਖਾ ਉੱਠ ਚੰਨ…….