ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ ’ਤੇ ਸਪੈਸ਼ਲ ਪ੍ਰੋਗਰਾਮ ਕਰਵਾਇਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦਿਲਬਾਗ ਸਿੰਘ ਜੌਹਲ ਦੀ ਅਗਵਾਈ ਵਿਚ ਸੀ.ਜੇ.ਐਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਵੱਲੋਂ ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ ’ਤੇ ਸਪੈਸ਼ਨ ਪ੍ਰੋਗਰਾਮ ਵਰਧਮਾਨ ਸਪਿਨਿੰਗ ਮਿੱਲ, ਲਿਮਟਿਡ ਹੁਸ਼ਿਆਰਪੁਰ ਵਿਖੇ ਕੀਤਾ ਗਿਆ, ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਗਿਆ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ‘ਸਭ ਲਈ ਨਿਆਂ ਤੱਕ ਪਹੁੰਚ: ਕਾਨੂੰਨੀ ਜਾਗਰੂਕਤਾ ਰਾਹੀਂ ਹਾਸ਼ੀਏ ’ਤੇ ਲੋਕਾਂ ਦਾ ਸਸ਼ਕਤੀਕਰਨ’, ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੇ ਬਾਰੇ ਵਿੱਚ ਜਾਗਰੂਕ ਕਰਨਾ ਹੈ। ਇਸ ਐਕਟ ਦੇ ਅਧੀਨ ਗਰੀਬ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਮੁਹੱਈਆ ਕਰਨ ਲਈ ਅਥਾਰਟੀ ਵਲੋਂ ਅੱਠ ਕੈਟਾਗਰੀਆ ਜਿਵੇਂ ਕਿ ਔਰਤ, ਹਵਾਲਾਤੀ, ਐਸ.ਸੀ./ਐਸ.ਟੀ, ਬੈਗਾਰ ਦਾ ਮਾਰਿਆ, ਹੜ੍ਹ ਪੀੜ੍ਹਤ/ਭੌਚਾਲ, ਬੱਚਾ ਜੋ 18 ਸਾਲ ਤੋਂ ਘੱਟ ਹੋਵੇ, ਅਪੰਗ ਅਤੇ ਹਰ ਉਹ ਵਿਅਕਤੀ ਜਿਸ ਦੀ ਸਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ, ਉਸ ਨੂੰ ਜ਼ਿਲ੍ਹਾ ਪੱਧਰ ਅਤੇ ਸਵ-ਡਵੀਜ਼ਨ ਪੱਧਰ ’ਤੇ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮੌਕੇ ਚੀਫ ਲੀਗਲ ਏਡ ਡਿਫੈਸ ਕੌਸਲ ਹੁਸਿ਼ਆਰਪੁਰ ਵਿਸ਼ਾਲ ਕੁਮਾਰ ਵੱਲੋਂ ਵਰਕਰਾਂ ਨੂੰ ਨਾਲਸਾ (ਗੈਰ-ਸੰਗਠਿਤ ਖੇਤਰ ਵਿਚ ਕਾਮਿਆਂ ਨੂੰ ਕਾਨੂੰਨੀ ਸੇਵਾਵਾਂ) ਸਕੀਮ ,2015 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗ੍ਰਾਮ ਦੌਰਾਨ ਲੀਗਲ ਏਡ ਡਿਫੈਸ਼ ਕੌਸ਼ਲ ਦੀ ਡਿਪਟੀ ਚੀਫ ਰੂਪਿਕਾ ਠਾਕੁਰ ਵੱਲੋਂ ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ 2017 ਅਤੇ ਨਾਲਸਾ ਦੀ ਪਹਿਲਾ ਪੀੜਤ/ਜਿਨਸੀ ਹਮਲੇ/ਹੋਰ ਅਪਰਾਧਾਂ ਦੇ ਪੀੜਤਾਂ ਲਈ ਮੁਆਵਜ਼ਾ ਯੋਜਨਾ 2018 ਬਾਰੇ ਵਿਸਥਾਰ ਪੂਰਵਕ ਚਾਣਨਾ ਪਾਇਆ ਗਿਆ ਅਤੇ ਇਸ ਦੇ ਨਾਲ ਹੀ ਦੱਸਿਆ ਗਿਆ ਕਿ ਅਥਾਰਟੀ ਵਲੋਂ ਲੋਕ ਅਦਾਲਤਾਂ, ਮੈਡੀਏਸ਼ਨ ਅਤੇ ਕੰਸਲੀਏਸ਼ਨ ਸੈਂਟਰ ਦੁਆਰਾ ਰਾਜ਼ੀਨਾਮੇ ਰਾਹੀ ਕੇਸਾਂ ਦਾ ਫੈਸਲਾ ਕੀਤਾ ਜ਼ਾਦਾ ਹੈ ਅਤੇ ਜ਼ਿਲ੍ਹਾ ਪੱਧਰ ’ਤੇ ਪਰਮਾਂਨੈਂਟ ਲੋਕ ਅਦਾਲਤ (ਜਨ-ਪਯੋਗੀ ਸੇਵਾਵਾਂ) ਦਫ਼ਤਰ ਸਥਾਪਿਤ ਕੀਤੇ ਗਏ ਹਨ, ਇਸ ਲੋਕ ਅਦਾਲਤ ਵਿੱਚ ਕੇਸ ਜੋ ਅਦਾਲਤਾਂ ਵਿੱਚ ਨਹੀਂ ਚਲਦੇ ਜਿਵੇ ਕਿ ਟੈਲੀਫੋਨ, ਬਿਜਲੀ, ਪਾਣੀ, ਬੈਂਕਾਂ ਦੇ ਕੇਸ, ਇੰਸੋਰੈਂਸ ਕੰਪਨੀਆਂ ਦੇ ਕੇਸ ਆਦਿ ਪ੍ਰਾਰਥੀ ਆਪਣੇ ਕੇਸ ਨਾਲ ਸਬੰਧਤ ਸਿੱਧੀ ਐਪਲੀਕੇਸ਼ਨ ਦੇ ਕੇ ਮੁਫਤ ਵਿੱਚ ਕੇਸ ਦਾਇਰ ਕਰ ਸਕਦਾ ਹੈ। ਇਸ ਮੌਕੇ ’ਤੇ ਸੀ.ਜੇ.ਐਮ.-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵਲੋਂ ਨਾਲਸਾ ਵੱਲੋਂ ਮਨਾਏ ਗਏ ਲੀਗਲ ਸਰਵਿਸ਼ਜ ਦਿਵਸ ਨੂੰ ਆਨਲਾਇਨ ਜੁਆਇਨ ਵੀ ਕੀਤਾ ਗਿਆ । ਇਸ ਮੌਕੇ ਹੈਡ ਐਚ.ਆਰ ਐਂਡ ਐਡਮਿਨ ਰਿਸ਼ੀ ਸ਼ਰਮਾ, ਡੀ.ਐਸ ਖਰਬ, ਜੀ.ਐਮ ,ਸੀਨੀਅਰ ਬੀ.ਪੀ(ਆਰ ਐਂਡ .ਡੀ) ਅਨੂ ਹਾਂਡਾ, ਬੀ.ਪੀ ਅਕਾਊਂਟ ਅਰੁਣ ਸੂਦ, ਸੀਨੀਅਰ ਮੈਨੇਜਰ ਅੰਜੂ ਗੰਗਵਾਨੀ, ਸੀਨੀਅਰ ਬੀ.ਪੀ (ਪ੍ਰੋਡਕਸ਼ਨ) ਪ੍ਰਦੀਪ ਮੰਗਲਾ ਅਤੇ ਸਟਾਫ ਖਾਸ ਤੌਰ ’ਤੇ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਾਦ ਦੀ ਜਮ੍ਹਾਂਖੋਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ – ਡਿਪਟੀ ਕਮਿਸ਼ਨਰ
Next articleਲੋਕਾਂ ਖਿਲਾਫ਼ ਜੰਗ ਨੂੰ ਲੋਕ ਹੀ ਹਰਾ ਸਕਦੇ ਨੇ – ਅਰੁੰਧਤੀ ਰਾਏ