ਪਿੰਡਾਂ ਦੇ ਚਹੁੰ ਮੁਖੀ ਵਿਕਾਸ ‘ਤੇ ਹਰ ਪਰਿਵਾਰ ਦੀ ਖੁਸ਼ਹਾਲੀ ਲਈ ਹਮੇਸਾ਼ ਰਹਾਂਗੇ ਯਤਨਸੀਲ: ਚੇਅਰਮੈਨ ਘੁੱਲੀ

ਪਿੰਡ ਢਢੋਗਲ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਸਰਪੰਚ ਫੌਜੀ ਢਢੋਗਲ
ਅਮਰਗੜ੍ਹ (ਸਮਾਜ ਵੀਕਲੀ)  – ਵਿਧਾਨ ਸਭਾ ਹਲਕਾ ਧੂਰੀ ਦੇ ਇਤਿਹਾਸਿਕ ਪਿੰਡ ਢਢੋਗਲ ਦੇ ਪੜ੍ਹੇ ਲਿਖੇ ਨੌਜਵਾਨ ਸਰਪੰਚ ਜਸਵੀਰ ਦਾਸ ਅਤੇ ਪੰਚਾਂ ਨੂੰ ਸਨਮਾਨਿਤ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਦਫਤਰ ਦੇ ਇੰਚਾਰਜ ਰਾਜਵੰਤ ਸਿੰਘ ਘੁੱਲੀ ਅਤੇ ਆਪ ਸੀਨੀਅਰ ਆਗੂ ਅਮਰਦੀਪ ਸਿੰਘ ਧਾਂਦਰਾ ਨੇ ਕਿਹਾ ਕਿ ਪੰਜਾਬ ਅੰਦਰ ਹਾਲ ਹੀ ਪੰਚਾਇਤੀ ਚੋਣਾਂ ਹੋ ਕੇ ਹਟੀਆਂ ਹਨ ਅਤੇ ਨਵੀਆਂ ਪੰਚਾਇਤਾਂ ਬਣ ਚੁੱਕੀਆਂ ਹਨ । ਉਹਨਾਂ ਕਿਹਾ ਕਿ ਨਵੇਂ ਚੁਣੇ ਗਏ ਸਰਪੰਚ ਪਿੰਡਾਂ ਵਿੱਚ ਸਮੁੱਚੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ ਅਤੇ ਪੰਜਾਬ, ਸਰਕਾਰ ਪਿੰਡਾਂ ਦੇ ਚਹੁੰ ਮੁਖੀ ਵਿਕਾਸ ਅਤੇ ਹਰ ਪਰਿਵਾਰ ਦੀ ਖੁਸਹਾਲੀ ਲਈ ਯਤਨਸੀਲ ਰਹਿਣਗੇ1 ਇਸ ਮੌਕੇ ਨੌਜਵਾਨ ਆਗੂ ਸਰਪੰਚ ਜਸਵੀਰ ਦਾਸ ਢਢੋਗਲ ਨੇ ਕਿਹਾ ਕਿ ਨੌਜਵਾਨਾਂ ਦੇ ਖੇਡਣ ਲਈ ਖੇਡ ਗਰਾਉਂਡ,ਪੀਣ ਵਾਲੇ ਪਾਣੀ ਦੀ ਸੁਵਿਧਾ ਲਈ ਵਾਟਰ ਵਰਕਸ ਪਾਈਪ ਲਾਈਨ, ਛੱਪੜ ਅਤੇ ਗਲੀਆਂ ਨਾਲੀਆਂ ਦੇ ਵਿਕਾਸ, ਸਕੂਲਾਂ ਦੀ ਬਿਲਡਿੰਗ ਨੂੰ ਵੀ ਬਣਾਇਆ ਜਾਵੇਗਾ, ਪਾਰਕ, ਸ਼ਮਸ਼ਾਨ ਘਾਟਾਂ ਨੂੰ ਵੀ ਪੂਰੀ ਸੁੰਦਰ ਦਿਖ ਦਿੱਤੀ ਜਾਵੇਗੀ। ਪਿੰਡ ਵਿੱਚ ਗਰੀਬਾਂ ਦੇ ਵਿਆਹ ਤੇ ਹੋਰ ਪ੍ਰੋਗਰਾਮਾਂ ਲਈ ਇੱਕ ਮਿੰਨੀ ਪੈਲੇਸ ਜਲਦੀ ਹੀ ਬਣਾ ਕੇ ਦਿੱਤੀ ਜਾਵੇਗੀ। ਮੁੱਖ ਮਾਰਗ ਤੇ ਬਣੇ ਬੱਸ ਸਟੈਂਡ ਤੇ ਬਾਥਰੂਮ, ਟਾਇਲਟ ਆਦਿ ਬਣਾ ਕੇ ਦਿੱਤੇ ਜਾਣਗੇ। ਆਗਣਵਾੜੀ ਸੈਂਟਰਾਂ ਦਾ ਵੀ ਸੁਧਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਿੰਡ ਨੂੰ ਸੁੰਦਰ ਬਣਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਸਰਪੰਚ ਗਿਆਨ ਸਿੰਘ ਈਸੜਾ, ਪ੍ਰਧਾਨ ਹਰਭਜਨ ਸਿੰਘ ਸੇਰਪੁਰ ਸੋਢੀਆਂ,ਪੰਚ ਲਖਵੀਰ ਸਿੰਘ ਰੈਂਟੂ, ਸਤਨਾਮ ਸਿੰਘ ਸੱਤਾ, ਗੁਰਪ੍ਰੀਤ ਸਿੰਘ ਸਗਨਾ,ਡਾ ਗੁਰਿੰਦਰ ਬਲਿੰਗ,ਆਪ ਆਗੂ ਅਮਰੀਕ ਸਿੰਘ ਈਸੜਾ, ਸਾ ਸਰਪੰਚ ਜੋਰਾ ਸਿੰਘ ਜੈਨਪੁਰ, ਜੱਗੂ ਬਲਿੰਗ ਢਢੋਗਲ,ਸਨਪ੍ਰੀਤ ਬਲਿੰਗ ਅਤੇ ਜੱਸਾ ਸਰਪੰਚ ਢਢੋਗਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਦੇ ਦਫਤਰ ਇੰਚਾਰਜ ਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਪਿੰਡ ਦੀ ਪੰਚਾਇਤ ਨੂੰ ਪਿੰਡ ਦੇ ਵਿਕਾਸ ਲਈ ਹਰ ਸੰਭਵ ਗਰਾਂਟਾਂ ਵਿਚ ਮਦਦ ਕਰਨ ਦੀ ਕੋਸ਼ਿਸ਼ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਹੁਣ ਪੰਜਾਬ ਵਿੱਚ ਗੁੱਜ਼ਰ ਵੀ ਨਸ਼ਾ ਤਸਕਰੀ ਕਰਨ ਲੱਗੇ, ਵੱਡੀ ਖੇਪ ਸਮੇਤ ਗੁੱਜਰ ਕਾਬੂ
Next articleਸ਼੍ਰੋਮਣੀ ਭਗਤ ਨਾਮਦੇਵ ਜੀ : ਜੀਵਨ ਤੇ ਰਚਨਾ