ਕਵਿਤਾਵਾਂ

ਮੂਲ ਚੰਦ ਸ਼ਰਮਾ
 (ਸਮਾਜ ਵੀਕਲੀ) 
ਕਿਉਂਕਿ ਅਸੀਂ ਅੰਨ ਦਾਤੇ ਹਾਂ 
——————————
ਸਾਨੂੰ ਦੱਸੋ ਕਿਹੜਾ ਰੋਕੂ ਨਿੱਤ ਪਰਾਲ਼ੀ ਫੂਕਾਂਗੇ ।
ਖੜ੍ਹ ਕੇ ਰੋਕਣ ਵਾਲ਼ਿਆਂ ਅੱਗੇ ਸੱਪ ਵਾਂਗਰਾਂ ਸ਼ੂਕਾਂਗੇ ।
ਜੇ ਪਰਚੇ ਹੋਏ ਦਰਜ ਉਨ੍ਹਾਂ ਨੂੰ ਰੱਦ ਕਰਾਉਂਣ ਲਈ,
ਅਸੀਂ ਲਾ ਸੜਕਾਂ ‘ਤੇ ਧਰਨੇ ਉੱਚੀਆਂ ਸੁਰਾਂ ‘ਚ ਕੂਕਾਂਗੇ ।
***********************************
ਕਿਉਂਕਿ ਅਸੀਂ ਚੋਣ ਫੰਡ ਦਿੰਦੇ ਹਾਂ 
————————————
ਅਸੀਂ ਮਿੱਟੀ ਪਾਣੀ ਹਵਾ ਪਲੀਤ ਕਰੀ ਕਰਦੇ ਰਹਿਣਾ।
ਅਸੀਂ ਹਾਕਮ ਦੇ ਸੀ ਘਰਦੇ ਅੱਗੇ ਵੀ ਘਰਦੇ  ਰਹਿਣਾ।
ਅਫ਼ਸਰਸ਼ਾਹੀ ਨੇ ਮੂੰਹ ਅੱਡੇ ਸਾਨੂੰ ਬੰਦ ਕਰਨੇ ਆਉਂਦੇ ;
ਨਾ ਹੀ ਕੱਲ੍ਹ ਡਰੇ ਨਾ ਅੱਜ ਅੱਗੋਂ ਵੀ ਨਈਂ ਡਰਦੇ ਰਹਿਣਾ ।
*************************************
ਕੋਈ ਗੁੱਸੇ ਹੁੰਦੈ ਤਾਂ ਹੋ ਜਾਵੇ 
—————————–
ਉਇ ਭਲਿਓ ਮਾਣਸੋ ਅੱਗ ਗੁਆਂਢੀਆਂ ਦੇ ਘਰ ਲਾਉਂਦੇ ਹੋ ।
ਫ਼ਿਰ ਖ਼ਰਚ ਖ਼ਰਚ ਕੇ ਪੈਸੇ ਆਪਣੇ ਘਰ ਬਚਾਉਂਦੇ ਹੋ  ।
ਮੰਗ ਕੇ ਵੇਖੋ ਭਲਾ ਸਰਬੱਤ ਦਾ ਥੋਡਾ ਅਪਣੇ ਆਪ ਹੋਊ ,
ਏਥੇ ਹੀ ਧਰੇ ਧਰਾਏ ਰਹਿਣੇ ਜਿਹੜੇ ਨੋਟ ਕਮਾਉਂਦੇ ਹੋ  ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਸਿਹਤਮੰਦ ਡਾਇਟ ਦੇ ਸਿਧਾਂਤ
Next articleਸਕੂਲਾਂ ਕਾਲਜਾਂ ਵਿੱਚ ਸ਼ੁਰੂ ਕੀਤੀ ਸਮਾਗਮਾਂ ਦੀ ਲੜੀ ਦਾ ਪਹਿਲਾ ਸਮਾਗਮ ਮਾਲਵਾ ਕਾਲਜ ਸਮਰਾਲਾ ਵਿੱਚ