ਇੱਕ ਚੰਗੇ ਕਲਮਕਾਰ ਦੇ ਤੁਰ ਜਾਣ ਉੱਤੇ ਅਫਸੋਸ-ਗੁਰਸੇਵਕ ਸਿੰਘ ਕਵੀਸ਼ਰ
ਮਾਛੀਵਾੜਾ ਸਾਹਿਬ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ ਸਾਹਿਤੱਕ ਹਲਕਿਆਂ ਦੇ ਵਿੱਚ ਇਹ ਖਬਰ ਬੜੇ ਹੀ ਦੁਖੀ ਮਨ ਦੇ ਨਾਲ ਪੜੀ ਜਾਵੇਗੀ ਕਿ ਪੰਜਾਬੀ ਸਹਿਤ ਸਭਾ ਭੈਣੀ ਸਾਹਿਬ ਜਿਸ ਦਾ ਸਾਹਿਤਕ ਪੱਖ ਦੇ ਵਿੱਚ ਵਿਸ਼ੇਸ਼ ਯੋਗਦਾਨ ਹੈ। ਇਸ ਸਹਿਤ ਸਭਾ ਦੇ ਜਨਮ ਮੌਕੇ ਤੋਂ ਹੀ ਇਸ ਦੇ ਨਾਲ ਜੁੜੇ ਵਧੀਆ ਲੇਖਕ ਸ਼ਾਇਰ ਕਵੀਸ਼ਰ ਗਾਇਕ ਸੁਲੱਖਣ ਸਿੰਘ ਅਟਵਾਲ ਜਿਨਾ ਦਾ ਇਸ ਸਭਾ ਨੂੰ ਬੁਲੰਦੀਆਂ ਉੱਤੇ ਲੈ ਕੇ ਜਾਣ ਦਾ ਵਿਸ਼ੇਸ਼ ਸਹਿਯੋਗ ਰਿਹਾ, ਬੀਤੇ ਦਿਨੀ ਬਿਮਾਰੀ ਕਾਰਨ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਸੁਲੱਖਣ ਸਿੰਘ ਗਰੀਬ ਪਰਿਵਾਰ ਵਿੱਚੋਂ ਸਨ ਤੇ ਕਿਰਤੀ ਸਿੰਘ ਹੁੰਦੇ ਹੋਏ ਪੰਜਾਬੀ ਮਾਂ ਬੋਲੀ ਦੀ ਦੇ ਨਾਲ ਜੁੜ ਕੇ ਅਨੇਕਾਂ ਕਾਰਜ ਕਰਦੇ ਰਹੇ। ਵਿਦਿਆ ਤੋਂ ਕੋਰੇ ਅਨਪੜ ਸੁਲੱਖਣ ਸਿੰਘ ਨੂੰ ਇਹ ਪਰਮਾਤਮਾ ਵੱਲੋਂ ਮਿਲਿਆ ਤੋਹਫ਼ਾ ਹੀ ਸਮਝਿਆ ਜਾ ਸਕਦਾ ਹੈ ਕਿ ਅਨਪੜ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਸੋਹਣੇ ਗੀਤ ਕਵਿਤਾਵਾਂ ਨੂੰ ਸ਼ਬਦਾਂ ਦੇ ਵਿੱਚ ਪਰੋ ਕੇ ਇਲਾਕੇ ਦੀਆਂ ਸਾਹਿਤ ਸਭਾਵਾਂ ਤੋਂ ਇਲਾਵਾ ਪੰਜਾਬੀ ਭਵਨ ਦੀਆਂ ਸਟੇਜਾਂ ਉੱਪਰ ਵੀ ਗੱਜ ਵੱਜ ਕੇ ਗਾਇਆ। ਨਾਮਧਾਰੀ ਦਰਬਾਰ ਨਾਲ ਸਬੰਧਤ ਸੁਲੱਖਣ ਸਿੰਘ ਜਦੋਂ ਦਰਬਾਰ ਵਿੱਚ ਵੀ ਕਿਸੇ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਤਾਂ ਸਾਰੀ ਸੰਗਤ ਉਹਨਾਂ ਨੂੰ ਦਾਦ ਦਿੰਦੀ। ਕਿਰਤ ਕਰਦਿਆਂ ਹੋਇਆਂ ਆਪਣੇ ਤਿੰਨ ਬੱਚਿਆਂ ਦਾ ਵੀ ਵਧੀਆ ਪਾਲਣ ਪੋਸ਼ਣ ਕੀਤਾ ਪਰ ਇਨਸਾਨ ਕਈ ਵਾਰ ਉਲਝ ਜਾਂਦਾ ਹੈ ਜਿੱਥੋਂ ਉਸਦਾ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਸੁਲੱਖਣ ਸਿੰਘ ਅਟਵਾਲ ਵੀ ਬਿਮਾਰੀ ਵਿੱਚ ਉਲਝ ਗਏ, ਠੀਕ ਵੀ ਹੋਏ ਪਰ ਅਖੀਰ ਨੂੰ ਉੱਥੇ ਚਲੇ ਗਏ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਪਰਿਵਾਰਕ ਰਿਸ਼ਤੇਦਾਰ ਮੈਂਬਰਾਂ ਤੋਂ ਇਲਾਵਾ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਨਾਲ ਸਬੰਧਤ ਸਾਰੇ ਮੈਂਬਰ ਤੇ ਇਲਾਕੇ ਦੀਆਂ ਸਾਹਿਤ ਸਭਾਵਾਂ ਨੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਗਾਇਕ ਤੇ ਗੀਤਕਾਰ ਸੁਲੱਖਣ ਸਿੰਘ ਅਟਵਾਲ ਦਾ ਅੰਤਮ ਸਸਕਾਰ ਸ਼੍ਰੀ ਭੈਣੀ ਸਾਹਿਬ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਜਿਸ ਵਿੱਚ ਸੁਰਿੰਦਰ ਰਾਮਪੁਰੀ , ਗੀਤਕਾਰ ਹਰਬੰਸ ਮਾਲਵਾ, ਨੇਤਰ ਸਿੰਘ ਮੁੱਤੋ , ਬਲਵੰਤ ਮਾਂਗਟ , ਲਖਵੀਰ ਸਿੰਘ ਲੱਭਾ, ਦਲਵੀਰ ਸਿੰਘ ਕਲੇਰ, ਜਸਵੀਰ ਸਿੰਘ ਝੱਜ, ਜਗਵੀਰ ਸਿੰਘ ਵਿੱਕੀ, ਗੁਰਸੇਵਕ ਸਿੰਘ ਢਿੱਲੋ, ਬਲਵੰਤ ਸਿੰਘ ਵਿਰਕ, ਹਰਬੰਸ ਸਿੰਘ ਰਾਏ, ਸਰਪੰਚ ਬਹਾਦਰ ਸਿੰਘ, ਆਦਿ ਸ਼ਾਮਿਲ ਹੋਏ ਤੇ ਪੰਜਾਬ ਦੀਆਂ ਪ੍ਰਸਿੱਧ ਸਾਹਿਤ ਸਭਾਵਾਂ, ਸੰਸਥਾਵਾਂ ਨੇ ਅਫਸੋਸ ਪ੍ਰਗਟ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly