ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਸ਼ਰੀਰ ਦਾਨ ਲਈ ਪ੍ਰਣ ਕਰਨ ਵਾਲੇ ਮਹਿੰਦਰ ਸਿੰਘ ਆਲੋਵਾਲ ਨੂੰ ਕੀਤਾ ਸਨਮਾਨਿਤ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪਿੰਡ ਆਲੋਵਾਲ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਮਹਿੰਦਰ ਸਿੰਘ ਸਰਕਲ ਇੰਚਾਰਜ ਸ਼ਾਮਚੁਰਾਸੀ ਵੱਲੋਂ ਆਪਣੀ ਮੋਤ ਉਪਰੰਤ ਮਾਨਵਤਾ ਦੀ ਸੇਵਾ ਹਿੱਤ ਡਾਕਟਰੀ ਸਿੱਖਿਆ ਖੋਜ ਲਈ ਆਪਣਾ ਸਰੀਰ ਦਾਨ ਕਰਨ ਦਾ ਐਲਾਨ ਕੀਤਾ । ਇਸ ਮਹਾਨ ਸੇਵਾ ਲਈ ਡਾਕਟਰ ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਵੱਲੋਂ ਸਰਦਾਰ ਮਹਿੰਦਰ ਸਿੰਘ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਖੂਨ ਦਾਨ, ਨੇਤਰ ਦਾਨ ਅਤੇ ਸ਼ਰੀਰ ਦਾਨ ਕਰਨ ਵਾਲੀਆਂ ਸ਼ਖ਼ਸੀਅਤਾਂ ਵਧਾਈ ਦੀਆਂ ਪਾਤਰ ਹਨ । ਉਨ੍ਹਾਂ ਕਿਹਾ ਕਿ ਦੁੱਖੀ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰਨ ਲਈ ਕਾਰਜ ਕਰਨੇ ਬਹੁਤ ਹੀ ਨੇਕ ਅਤੇ ਪਰਉਪਕਾਰੀ ਕਾਰਜ ਹੈ । ਉਨ੍ਹਾਂ ਨੇਤਰ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਭਰਭੂਰ ਸ਼ਲਾਘਾ ਕੀਤੀ ਅਤੇ ਕਿਹਾ ਇਸ ਸਮਾਜ ਸੇਵੀ ਸੰਸਥਾ ਦੇ ਹੁਸ਼ਿਆਰਪੁਰ ਦਾ ਨਾਮ ਦੇਸ਼ ਭਰ ਵਿੱਚ ਰੋਸ਼ਨ ਕੀਤਾ ਹੈ।
ਇਸ ਮੌਕੇ ਤੇ ਨੇਤਰ ਦਾਨ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋਫੈਸਰ ਬਹਾਦਰ ਸਿੰਘ ਸੁਨੇਤ ਨੇ ਕਿਹਾ ਕਿ ਨੇਤਰ ਦਾਨ ਐਸੋਸੀਏਸ਼ਨ ਹੁਸ਼ਿਆਰਪੁਰ ਪਿਛਲੇ 25 ਸਾਲਾਂ ਤੋਂ ਮਾਨਵਤਾ ਦੀ ਸੇਵਾ ਕਰ ਰਹੀ ਹੈ ਅਤੇ ਹਜ਼ਾਰਾਂ ਹੀ ਲੋਕ ਇਸ ਮਹਾਨ ਸੇਵਾ ਨਾਲ ਜੁੜ ਚੁੱਕੇ ਹਨ। ਉਨ੍ਹਾਂ ਕਿਹਾ ਨੇਤਰਦਾਨ ਐਸੋਸੀਏਸ਼ਨ ਕਿ ਸਾਡਾ ਮੁੱਖ ਉਦੇਸ਼ ਦੇਸ਼ ਨੂੰ ਨੇਤਰਹੀਣਤਾ ਤੋਂ ਮੁਕਤ ਕਰਨਾ ਹੈ ਤਾਂ ਕਿ ਹਰ ਪੁਤਲੀ ਦੀ ਖਰਾਬੀ ਕਾਰਨ ਹੋਏ ਨੇਤਰਹੀਣ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾ ਸਕੇ। ਇਸ ਮੌਕੇ ਹਰਪ੍ਰੀਤ ਸਿੰਘ ਧਾਮੀ, ਗੁਰਪ੍ਰੀਤ ਸਿੰਘ, ਐਸ ਪੀ ਸ਼ਰਮਾ ਅਤੇ ਸਰਵਨ ਸਿੰਘ ਨੇ ਵੀ ਸ਼ਰੀਰ ਦਾਨ ਦਾ ਪ੍ਰਣ ਕਰਨ ਵਾਲੇ ਨੂੰ ਇਸ ਸੇਵਾ ਕਾਰਜ ਲਈ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਨੇਤਰ ਦਾਨ ਅਤੇ ਸ਼ਰੀਰ ਦਾਨ ਸਬੰਧੀ ਵਧੇਰੇ ਜਾਣਕਾਰੀ ਲਈ ਨੇਤਰ ਦਾਨ ਕੇਂਦਰ, ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚ ਕੇ ਲਈ ਜਾ ਸਕਦੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿਹਤ ਵਿਭਾਗ ਵਲੋਂ ਰਿਆਤ ਬਾਹਰਾ ਕਾਲਜ ਦੇ ਨਰਸਿੰਗ ਵਿਭਾਗ ਵਿਖੇ ਕੀਤਾ ਗਿਆ ਕੈਂਸਰ ਜਾਗਰੂਕਤਾ ਸੈਮੀਨਾਰ
Next articleਸਨਾਤਮ ਧਰਮ ਵਿੱਚ ਛੱਠ ਪੂਜਾ ਦਾ ਵਿਸ਼ੇਸ਼ ਮਹੱਤਵ : ਡਾ: ਰਮਨ ਘਈ