(ਸਮਾਜ ਵੀਕਲੀ)
ਕੁੜੀ,,, ਪੜ੍ਹਿਆ ਕਰ ਗੁਰਮੀਤ ਡਮਾਣਾ,, ਜੋ ਵੀ ਲਿਖ ਕੇ ਪਾਉਂਦਾ
ਬਖਸ਼ੀ ਉਹਨੂੰ ਆਵਾਜ਼ ਰੱਬ ਨੇ,, ਆਪੇ ਲਿਖਦਾ ਆਪੇ ਗਾਉਂਦਾ
ਤੂੰ ਸੋਚੀ ਜਾਨਾ ਪਿਆ ਮੰਜੇ ਤੇ ਰੱਖ ਕੇ ਬਾਂਹ ਸਰਾਣੇ
ਨਹੀਂ ਮੈਂ ਝੂਠ ਬੋਲਦੀ ਤੂੰ ਲਿਖਣਾ ਨਾ ਜਾਣੇ
ਨਹੀਂ ਮੈਂ ਝੂਠ ਬੋਲਦੀ,,,,
ਮੁੰਡਾ,,,,ਦੁਨੀਆਦਾਰੀ ਬਾਰੇ ਦੱਸਾਂ, ਮੈਂ ਸੱਚੀਆਂ ਗੱਲਾਂ ਕਰਦਾ
ਲੋਕਾਂ ਵਾਂਗੂੰ ਮੈਂ ਨਹੀਂ ਕਮਲੀਏ ਲਾਇਕ ਕਮੈਂਟਾਂ ਤੇ ਮਰਦਾ
ਦੇਖਿਆ ਕਰ ਤੂੰ ਨਾਲ ਗੌਰ ਦੇ ਕਿੰਨੇ ਮੈਨੂੰ ਪੜ੍ਹਦੇ
ਨੀ ਮੇਰੀਆਂ ਲਿਖਤਾਂ ਨੂੰ ਸ਼ੇਅਰ ਗਿਆਨੀ ਕਰਦੇ
ਨੀ ਮੇਰੀਆਂ ਲਿਖਤਾਂ ਨੂੰ,,,,,,,,
ਕੁੜੀ,,,ਜੋ ਵੀ ਲਿਖਦਾ ਪੜ੍ਹ ਕੇ ਦੁਨੀਆ ਵਾਹ ਜੀ ਵਾਹ ਜੀ ਕਹਿੰਦੀ
ਰਚਨਾਵਾਂ ਵਿੱਚੋਂ ਦਰਦ ਝਲਕਦਾ ਮੈਂ ਕੱਲੀ ਨਹੀਂ ਕਹਿੰਦੀ
ਕਲਮ ਬਾਗ਼ੀ ਨਾਲ ਜੋ ਵੀ ਲਿਖਦਾ ਲਾਉਂਦਾ ਗੱਲ ਟਿਕਾਣੇ
ਮੈਂ ਨਹੀਂ ਝੂਠ ਬੋਲਦੀ ਤੂੰ ਲਿਖਣਾ ਨਾ ਜਾਣੇ
ਮੈਂ ਨਹੀਂ ਝੂਠ ਬੋਲਦੀ,,,,,,,
ਮੁੰਡਾ,,,ਮੇਰੇ ਕੋਲੋਂ ਨਹੀਂ ਬੱਲੀਏ ਹੁੰਦੀਆਂ,, ਹੋਰ ਕਿਸੇ ਦੀਆਂ ਰੀਸਾਂ
ਮੇਰਿਆਂ ਬੋਲਾਂ ਦੇ ਨਾਲ ਪੈਂਦੀਆਂ, ਕਈਆ ਲੋਕਾਂ ਦੇ ਚੀਸਾਂ
ਜਿਗਰੇ ਵਾਲਾ ਗੱਲ ਸੁਣਦਾ ਮੇਰੀ ਨਹੀਂ ਤਾਂ ਫਟਦੇ ਕੰਨਾਂ ਦੇ ਪਰਦੇ
ਨੀ ਮੇਰੀਆਂ ਲਿਖਤਾਂ ਨੂੰ ਸ਼ੇਅਰ ਗਿਆਨੀ ਕਰਦੇ
ਨੀ ਮੇਰੀਆਂ ਲਿਖਤਾਂ ਨੂੰ,,,,,,,
ਗੁਰਮੀਤ ਡੁਮਾਣਾ
ਲੋਹੀਆਂ ਖਾਸ
ਜਲੰਧਰ