(ਸਮਾਜ ਵੀਕਲੀ)
ਚੰਗਾ ਮਾੜਾ ਜੋ ਚੱਲੀ ਜਾਦਾ,ਇਹ ਸਮਾ ਵੀ ਟੱਪ ਹੀ ਜਾਵੇਗਾ,,
ਦੇਖ ਸਾਡੀ ਤਾ ਆਦਤ ਬਣਗੀ ਹੁਣ ਗਮ ਸਹਿਣੇ ਦੀ “ਜੱਗੀ,,
ਪਰ ਜੋ ਸਿਤਮ ਕਰ ਰਿਹਾ ਉਹ ਤਾ ਇਕ ਦਿਨ ਅੱਕ ਹੀ ਜਾਵੇਗਾ,,
ਤੂੰ ਛੱਡੀ ਨਾ ਮਿਹਨਤ ਆਪਣੀ ਪਾਣੀ ਪਾਉਦਾ ਰਹਿ ਇਸਨੂੰ,,
ਫਲ ਮੁਹੱਬਤ ਦਾ ਲਾਇਆ ਇਕ ਨਾ ਇਕ ਦਿਨ ਪੱਕ ਹੀ ਜਾਵੇਗਾ,,,
ਤੂੰ ਮੂੰਹੋ ਬੋਲਕੇ ਤਾ ਮੰਗ ਮੇਰੇ ਤੋ ਐ ਮਹਿਬੂਬ ਇਕ ਵਾਰ ਖੁਦ,,,
ਤੇਰੇ ਇਕ ਇਸਾਰੇ ਤੇ ਸਿਰ ਕਲਮ ਕਰਕੇ “ਜੱਗੀ” ਤੇਰੇ ਕਦਮਾ ਚ ਰੱਖ ਹੀ ਜਾਵੇਗਾ,,,
ਖੋਰੇ ਵਫਾ ਨਾ ਹੋਵੇ ਮੇਰੇ ਕਰਮਾ ਦੇ ਵਿਚ ਸਾਇਦ ਤਾ ਰੁੱਲਦਾ ਆ
ਬੱਸ ਤੂੰ ਯਕੀਨ ਕਰੀ ਮੇਰੇ ਲੇਖਾ ਤੇ ਲੋਕਾ ਦੇ ਮਨਾ ਚ ਤਾ ਸੱਕ ਹੀ ਜਾਵੇਗਾ,,,,
ਮੰਨਤ ਨਹੀ ਮੰਗੀ ਮੈ ਕਦੇ ਉਸਦੇ ਦਰ ਤੋ ਖੁਦ ਦੇ ਲਈ ਅੱਜ ਤੱਕ,,,
ਮੈ ਜਾਣਦਾ ਹਾ ਤੇਰੇ ਹਿੱਸੇ ਗੁਲਾਬ ਤੇ “ਜੱਗੀ” ਦੇ ਹਿੱਸੇ ਅੱਕ ਹੀ ਆਵੇਗਾ,,,
ਜੱਗੀ ਪੰਡਿਤ ਕਵੈਤ