ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਸ.ਜਸਵੀਰ ਸਿੰਘ ਗੜ੍ਹੀ ਜੀ ਨੂੰ ਬਹੁਜਨ ਸਮਾਜ ਪਾਰਟੀ ਵਿੱਚੋਂ ਬਾਹਰ ਕੱਢਣ ਮੰਦਭਾਗਾ:- ਜੱਸੀ ਗੱਡੂ

ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਸ.ਜਸਵੀਰ ਸਿੰਘ ਗੜ੍ਹੀ ਜੀ

ਰੋਪੜ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਇਕ ਖ਼ਬਰ ਨੇ ਪੂਰੇ ਪੰਜਾਬ ਵਿਚ ਤਹਿਲਕਾ ਮਚਾ ਦਿੱਤਾ ਖ਼ਾਸ ਕਰਕੇ ਬਸਪਾ ਵਰਕਰਾਂ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ , ਕਿ ਆਖਿਰ ਬਸਪਾ ਦੇ ਸਾਬਕਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਜੀ ਕੋਲੋਂ ਐਸੀ ਕਿਹੜੀ ਗਲਤੀ ਹੋ ਗਈ ਜਦੋਂ ਉਨਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਉਣ ਦੇ ਨਾਲ਼ ਨਾਲ਼ ਬਸਪਾ ਵਿਚੋਂ ਬਾਹਰ ਕੱਢ ਦੇਣਾ ਇਹ ਗਲ ਹਜ਼ਮ ਨਹੀਂ ਹੋ ਰਹੀ, ਜਿੱਥੋਂ ਤੱਕ ਅਸੀਂ ਸੁਣਦੇ ਆਏ ਹਾਂ ਕਿ ਬਸਪਾ ਇਕ ਰਾਜਨੀਤਕ ਪਾਰਟੀ ਹੀ ਨਹੀਂ ਸਗੋਂ ਸਾਡੇ ਰਹਿਬਰਾਂ ਦਾ ਮਿਸ਼ਨ, ਅੰਦੋਲਨ ਵੀ ਹੈ , ਪਰ ਦੂਜੇ ਪਾਸੇ ਇਸ ਤਰ੍ਹਾਂ ਤਾਨਾਸ਼ਾਹੀ ਫ਼ਰਮਾਨ ਨਾਲ ਕੀ ਇਹ ਗੱਲ ਤੇ ਮੋਹਰ ਨਹੀਂ ਲੱਗ ਰਹੀ ਕਿ ਬਸਪਾ ਵੀ ਦੂਜੀਆਂ ਰਾਜਨੀਤਕ ਪਾਰਟੀ ਵਾਂਗ ਹੀ ਹੈ! ਵੱਡਾ ਸਵਾਲ ਹੈ, ਬਸਪਾ ਦੇ ਸਾਬਕਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਜੀ ਨਾਲ ਬੇਸ਼ਕ ਬਹੁਤ ਸਾਰੇ ਵਰਕਰਾਂ, ਲੀਡਰਾਂ ਦੀਆਂ ਨਰਾਜ਼ਗੀਆ ਹੋਣ ਪਰ ਇਸ ਤਾਲੀਬਾਨੀ ਫ਼ਰਮਾਨ ਉਪਰ ਸਵਾਲ ਜ਼ਰੂਰ ਖੜ੍ਹਾ ਕਰਨਾ ਚਾਹੀਦਾ ਹੈ, ਸਾਬਕਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਆਪਣੇ ਜ਼ਿੰਦਗੀ ਦੇ ਦਰਜਨਾਂ ਸਾਲ ਰਹਿਬਰਾਂ ਦੇ‌ ਮਿਸ਼ਨ ਤੇ ਲਗਾਏ, ਫਿਰ ਜਦੋਂ ਉਨ੍ਹਾਂ ਨੂੰ ਬਸਪਾ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਤਾਂ ਉਨ੍ਹਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਅਤੇ ਭੈਣ ਮਾਇਆਵਤੀ ਜੀ ਦੇ ਹਰ ਫ਼ੈਸਲੇ ਨੂੰ ਨਿਰਵਿਰੋਧ ਸਵਿਕਾਰ ਕੀਤਾ, ਅਤੇ ਹਮੇਸ਼ਾ ਅਨੁਸ਼ਾਸਨ ਵਿਚ ਰਹੇ, ਆਪਣੀ ਨੋਕਰੀ ਤੱਕ ਛੱਡ ਦਿੱਤੀ ਸੀ, ਮੇਰੇ ਇਹ ਨਿੱਜੀ ਵਿਚਾਰ ਹਨ ਹੋ ਸਕਦਾ ਮੈਂ ਗ਼ਲਤ ਹੋਵਾ ਪਰ ਸਾਬਕਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਕੋਲੋਂ ਕਿਹੜੀ ਐਸੀ ਗਲਤੀ ਹੋ ਗਈ ਸੀ ਕਿ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ ਦੇ ਨਾਲ ਨਾਲ ਪਾਰਟੀ ਵਿਚੋਂ ਹੀ ਕੱਢ ਦਿੱਤਾ ਗਿਆ, ਇਸ ਤਰ੍ਹਾਂ ਕੀ ਹੋਰ ਲੀਡਰ ਆਉਣਗੇ ਅੱਗੇ!!

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਦੀ ਬਰਖਾਸਤਗੀ ਦੇ ਰੋਸ ਵਜੋਂ ਬਸਪਾ ਜਿਲ੍ਹਾ ਰੂਪਨਗਰ ਦੇ ਸਮੂਹ ਅਹੁਦੇਦਾਰਾ ਵਲੋਂ ਅਸਤੀਫੇ:ਗੋਲਡੀ ਪੁਰਖਾਲੀ
Next articleਜ਼ਿਮਨੀ ਚੋਣਾਂ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਕੀਤਾ ਜਾਵੇਗਾ ਵਿਰੋਧ:- ਡਾਕਟਰ ਬਾਲੀ, ਡਾਕਟਰ ਕਟਾਰੀਆ