(ਸਮਾਜ ਵੀਕਲੀ)
ਮਾਂ ਦਾ ਰਾਤੀਂ ਸੁਪਨਾ ਆਇਆ
ਬੜਾ ਹੀ ਮਾਂ ਨੇ ਲਾਡ ਲਡਾਇਆ,
ਮੈਂ ਪੁੱਛਿਆ ਤੁਸੀਂ ਕਿੱਥੇ ਚਲੇਗੇ
ਮੁੜ ਕਦੇ ਤੁਸੀਂ ਨਾ ਫੇਰਾ ਪਾਇਆ!
ਪੁੱਛਦੀ ਕਿੱਦਾਂ ਨੇ ਤੇਰੇ ਭੈਣ ਤੇ ਭਾਈ
ਕੀ ਸੁੱਖ ਦੁੱਖ ਤੇਰੇ ਚ ਹੁੰਦੇ ਸਹਾਈ,
ਰਲਮਿਲ ਸਾਰੇ ਤੁਸੀਂ ਰਿਹੋ ਇਕੱਠੇ
ਤੂੰ ਬੱਚਿਆਂ ਨੂੰ ਕਰ ਸਮਝਾਇਆ
ਮਾਂ ਦਾ ਰਾਤੀਂ ਸੁਪਨਾ ਆਇਆ!
ਤੂੰ ਦਸ ਕਿਵੇਂ ਆ ਮੇਰੇ ਪੋਤਰੇ
ਕੀ ਹੁਣ ਵੀ ਕਰਦੇ ਮੈਨੂੰ ਯਾਦ,
ਖੁਸ਼ ਰੱਖੀ ਮੇਰੇ ਪਰਿਵਾਰ ਨੂੰ
ਕਰਦੀ ਹਾਂ ਮੈਂ ਇਹ ਫ਼ਰਿਆਦ!
ਤੁਸੀਂ ਮਾਣੋ ਸਦਾ ਤਰੱਕੀਆਂ
ਮੇਰਾ ਇਹੋ ਹੈ ਆਸ਼ੀਰਵਾਦ,
ਗੱਲਾਂ ਸੁਣਕੇ ਮਾਂ ਦੀਆਂ
ਮੇਰਾ ਮਨ ਭਰ ਆਇਆ
ਮਾਂ ਦਾ ਰਾਤੀਂ ਸੁਪਨਾ ਆਇਆ!
ਪੁੱਛਿਆ ਜਦ ਮੈ ਭੈਣ ਤੇ ਬਾਪੂ ਬਾਰੇ
ਕੀ ਰਹਿੰਦੇ ਹੋ ਤੁਸੀਂ ਇਕੱਠੇ ਸਾਰੇ,
ਇੱਕ ਦੱਮ ਉਹ ਚੁੱਪ ਹੋ ਗਈ
ਉਸੇ ਪਲ ਮੈਂਨੂੰ ਆਣ ਕਿਸੇ ਜਗਾਇਆ
ਮਾਂ ਦਾ ਰਾਤੀਂ ਸੁਪਨਾ ਆਇਆ!
ਉੱਠ ਕੇ ਮੈਂ ਫਿਰ ਬੜਾ ਪਛਤਾਇਆ
ਕਿਉਂ ਨਾ ਮਾਂ ਨੂੰ ਗਲ ਨਾਲ ਲਾਇਆ,
ਮੁਦਤਾਂ ਬਾਅਦ ਮਿਲੀ ਸੀ ਰਾਤੀਂ
ਰੋਟੀ ਪਾਣੀ ਵੀ ਮੈਂ ਪੁੱਛ ਨਾ ਪਾਇਆ!
ਗੱਲਾਂ ਗੱਲਾਂ ਚ ਕਿਉਂ ਸਮਾਂ ਗੁਵਾਇਆ,
ਆਏ ਸੁਪਨੇ ਨੇ ਬੜਾ ਰਵਾਇਆ
ਮਾਂ ਦਾ ਰਾਤੀਂ ਸੁਫਨਾ ਆਇਆ
ਬੜਾਂ ਹੀ ਮਾਂ ਨੇ ਲਾਡ ਲਡਾਇਆ
ਜਤਿੰਦਰ ਸਿੰਘ ਸੰਧੂ