ਬਰਨਾਲਾ, (ਸਮਾਜ ਵੀਕਲੀ) (ਚੰਡਿਹੋਕ) ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਬੀਤੇ ਦਿਨੀਂ ਬਰਨਾਲਾ ਦੇ ਪੰਜ ਸਾਹਿਤਕਾਰਾਂ ਨੂੰ ਸਰਵੋਤਮ ਪੁਸਤਕ ਪੁਰਸਕਾਰ ਮਿਲਣ ਤੇ ਸਥਾਨਿਕ ਸਾਹਿਤ ਸਭਾਵਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਸਬੰਧਤ ਲੇਖਕਾਂ ਨੂੰ ਵਧਾਈ ਦਿੱਤੀ ਹੈ। ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਬਰਨਾਲਾ ਦੇ ਪੰਜ ਸਾਹਿਤਕਾਰਾਂ ਤੇਜਾ ਸਿੰਘ ਤਿਲਕ, ਬੂਟਾ ਸਿੰਘ ਚੌਹਾਨ, ਹਰਦੀਪ ਬਾਵਾ, ਪਰਮਜੀਤ ਮਾਨ ਅਤੇ ਨਵਦੀਪ ਸਿੰਘ ਗਿੱਲ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਸਾਲ 2021, 2022 ਅਤੇ 2023 ਦੀਆਂ ਸਰਵੋਤਮ ਪੁਸਤਕਾਂ ਦੇ ਪੁਰਸਕਾਰਾਂ ਦੀ ਖੁਸ਼ੀ ਵਿੱਚ ਬਰਨਾਲਾ ਦੀਆਂ ਸਾਹਿਤਕ ਸੰਸਥਾਵਾਂ ਜਿਹਨਾਂ ਵਿਚ ਲੇਖਕ ਪਾਠਕ ਸਾਹਿਤ ਸਭਾ, ਮਾਲਵਾ ਸਾਹਿਤ ਸਭਾ, ਪੰਜਾਬੀ ਸਾਹਿਤ ਸਭਾ, ਲਿਖਾਰੀ ਸਭਾ ਅਤੇ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਅਤੇ ਕਲਾਕਾਰ ਸੰਗਮ, ਲੋਕ ਰੰਗ ਸਹਿਤ ਸਭਾ ਦੇ ਮੈਂਬਰਾਂ ਵੱਲੋਂ ਵਧਾਈ ਦਿੱਤੀ ਹੈ। ਜਿਹਨਾਂ ਵਿੱਚੋਂ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਡਾਕਟਰ ਸੰਪੂਰਨ ਸਿੰਘ , ਡਾਕਟਰ ਕੁਲਵੰਤ ਸਿੰਘ ਜੋਗਾ, ਚਤਿੰਦਰ ਰੁਪਾਲ, ਜੈਸਮੀਨ ਕੌਰ, ਮਾਲਵਿੰਦਰ ਸ਼ਾਇਰ, ਮਨਦੀਪ ਕੁਮਾਰ, ਪਾਲ ਸਿੰਘ ਲਹਿਰੀ, ਸਿਮਰਜੀਤ ਕੌਰ ਬਰਾੜ, ਨਰਿੰਦਰ ਕੌਰ ਸਿੱਧੂ, ਅੰਜਨਾ ਮੈਮਨ, ਹਰਪ੍ਰੀਤ ਕੌਰ, ਮਹਿੰਦਰ ਸਿੰਘ ਰਾਹੀ, ਭੋਲਾ ਸਿੰਘ ਸੰਘੇੜਾ, ਮੇਜਰ ਸਿੰਘ ਗਿੱਲ, ਡਾਕਟਰ ਜੋਗਿੰਦਰ ਸਿੰਘ ਨਿਰਾਲਾ, ਰਘਬੀਰ ਸਿੰਘ ਗਿੱਲ, ਕੰਵਰਜੀਤ ਭੱਠਲ, ਦਰਸ਼ਨ ਸਿੰਘ ਗੁਰੂ, ਡਾਕਟਰ ਭੁਪਿੰਦਰ ਸਿੰਘ ਬੇਦੀ, ਡਾਕਟਰ ਰਾਮਪਾਲ ਸਿੰਘ, ਡਾਕਟਰ ਤਰਸਪਾਲ ਕੌਰ, ਰਾਮ ਸਰੂਪ ਸ਼ਰਮਾ, ਹਾਕਮ ਸਿੰਘ ਰੂੜੇਕੇ, ਅਸ਼ੋਕ ਭਾਰਤੀ, ਬੀਰਪਾਲ ਕੌਰ ਹੰਡਿਆਇਆ, ਚਰਨੀ ਬੇਦਿਲ, ਜਗਰਾਜ ਚੰਦ ਰਾਏਸਰ, ਲਛਮਣ ਦਾਸ ਮੁਸਾਫ਼ਿਰ, ਰਜਨੀਸ਼ ਕੌਰ ਬਬਲੀ, ਜਸਪ੍ਰੀਤ ਕੌਰ ਬੱਬੂ ਆਦਿ ਸ਼ਾਮਿਲ ਹਨ।
https://play.google.com/store/apps/details?id=in.yourhost.samajweekly