ਬਲਾਚੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਤੇ “ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ ਗੁਰੂਆਂ-ਰਹਿਬਰਾਂ ਦੀ ਮੂਵਮੈਂਟ ਬਸਪਾ ਨੂੰ ਘਰ-ਘਰ ਪਹੁੰਚਾਉਣ ਲਈ ਦਿਨ-ਰਾਤ ਬਹੁਤ ਮਿਹਨਤ ਕੀਤੀ।।ਗੜ੍ਹੀ ਸਾਹਿਬ ਨੇ ਆਪਣੀ ਸਰਕਾਰੀ ਨੌਕਰੀ ਨੂੰ ਠੁੱਡ ਮਾਰ ਕੇ ਬਸਪਾ ਨੂੰ ਪੰਜਾਬ ਵਿੱਚ ਮੁੜ ਤੋਂ ਸੁਰਜੀਤ ਕੀਤਾ ਤੇ 25 ਸਾਲ ਬਾਅਦ ਪੰਜਾਬ ਵਿਧਾਨਸਭਾ ਵਿੱਚ ਬਸਪਾ ਦਾ ਖਾਤਾ ਖੋਲਿਆਂ। ਅਸੀਂ ਹਾਈਕਮਾਂਡ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ ਤੇ ਹਮੇਸ਼ਾ ਪੂਰੇ ਤਨ ਮਨ ਅਤੇ ਧਨ ਨਾਲ ਬਸਪਾ ਦਾ ਸਹਿਯੋਗ ਕਰਦੇ ਰਹਾਂਗੇ। ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਚਾਹੇ ਕਿਸੇ ਅਹੁਦੇ ਉੱਤੇ ਹੋਣ ਜਾਂ ਨਾ ਹੋਣ ਪਰ ਉਹਨਾਂ ਦੀ ਮਿਹਨਤ ਤੇ ਈਮਾਨਦਾਰੀ ਕਰਕੇ ਹਮੇਸ਼ਾ ਸਾਡੇ ਦਿਲ ਵਿੱਚ ਸਤਿਕਾਰ ਦੇ ਪਾਤਰ ਰਹਿਣਗੇ ”
ਜੈ ਭੀਮ ਜੈ ਭਾਰਤ ਜੈ ਕਾਂਸ਼ੀ ਰਾਮ ਜੈ ਸੰਵਿਧਾਨ ਜੈ ਬਸਪਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly