ਬਹੁਜਨ ਸਮਾਜ ਪਾਰਟੀ ਦੇ ਮੁੜ ਪ੍ਰਧਾਨ ਬਣਨ ਤੇ ਕਰੀਮਪੁਰੀ ਨੂੰ ਵਧਾਈਆਂ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਮੁੜ ਸੂਬਾ ਪ੍ਰਧਾਨ ਬਣਨ ‘ਤੇ ਸ. ਅਵਤਾਰ ਸਿੰਘ ਕਰੀਮਪੁਰੀ ਨੂੰ ਮੁਬਾਰਕਬਾਦ…ਪਿੰਡ ਦੀ ਜੂਹ ‘ਚ ਪਥੇਰ ਨਾਲ ਪਏ ਰੱਟਣ ਅੱਜ ਵੀ ਗਵਾਹੀ ਭਰਦੇ ਹਨ ਕਿ ਇੱਕ ਕਿਰਤੀ ਆਗੂ ਲਤਾੜਿਆਂ ਦੀ ਅਗਵਾਈ ਕਰਨ ਦੇ ਕਿੰਨਾ ਸਮਰੱਥ ਹੈ… ਬਾਬੂ ਕਾਂਸ਼ੀ ਰਾਮ ਦੇ ਸਮਾਜਿਕ ਪ੍ਰੀਵਰਤਨ ਅਤੇ ਆਰਥਿਕ ਅੰਦੋਲਨ ‘ਚ ਲੀਨ ਹੋ ਕੇ ਤੁਰੇ ਕਰੀਮਪੁਰੀ ਦਾ ਜੀਵਨ ਸਦਾ ਮੰਦੜੇ ਹਾਲ ਨੂੰ ਸੌਖ ਦੇਣ ਲਈ ਤੜਫਦਾ ਰਿਹਾ…ਸ. ਅਵਤਾਰ ਸਿੰਘ ਕਰੀਮਪੁਰੀ ਦਾ ਪੰਜਾਬ ਦੀ ਅਸੰਬਲੀ ਅਤੇ ਦਿੱਲੀ ਦੇ ਸੰਦਨ ‘ਚ ਬੇਵਾਕ ਹੋ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਲਈ ਪਾਈ ਦੁਹਾਈ ਅੱਜ ਵੀ ਹਾਕਮਾਂ ਨੂੰ ਰੜਕਦੀ ਹੈ…ਪੰਜਾਬ ਅੰਦਰ ਇਸ ਯੋਧੇ ਦੀ ਕਮਾਂਡ ਅਦਾਕਾਰੀ ਰਵਾਇਤਾਂ ਨੂੰ ਮੋੜਾ ਦਿੰਦਿਆਂ ਬਸਪਾ ਦੀ ਜਨਮ ਭੂਮੀਂ ‘ਚ ਤਬਦੀਲੀ ਦੇ ਸੁਲੱਖਣੇ ਦੀਵੇ ਬਾਲੇਗੀ…ਸੰਘਰਸ਼ੀ ਅੰਗਮੜਿਆਂ ਨੂੰ ਭਰਪੂਰ ਬਲ ਦੇਵੇਗੀ….ਇਹ ਪਹਿਲੀ ਤਸਵੀਰ ਉਹਨਾਂ ਨੇ ਆਪਣੇ ਮਾਹਿਲਪੁਰ ਵਾਲੇ ਘਰ ਅਤੇ ਦੁਸਰੀ ਸਾਡੇ ਪਿੰਡ ਮਜਾਰੀ ਘਰ ਦੀ ਹੈ ਜਦੋਂ ਦੋਵੇਂ ਵੇਲੇ ਮੇਰੇ ਸਵਾਲ ਦੇ ਜਵਾਬ ਵਿੱਚ ਸ. ਅਵਤਾਰ ਸਿੰਘ ਕਰੀਮਪੁਰੀ ਦਾ ਕਹਿਣ ਸੀ ਕਿ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬ ਅੰਦਰ ਨੀਲਾ ਝੰਡਾ ਝੂਲੇਗਾ…।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ! ਡਰਾਇਵਰ ਭਰਾਵਾਂ ਦਾ ਦਿਲੋਂ ਸਤਿਕਾਰ ਕਰੀਏ…!
Next articleਐਨ.ਪੀ.ਕੇ. ਡੀ.ਏ.ਪੀ. ਦਾ ਸਭ ਵਧੀਆ ਵਿਕਲਪ: ਮੁੱਖ ਖੇਤੀਬਾੜੀ ਅਫਸਰ