ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਜੱਥੇ ਗ਼ਦਰੀ ਬਾਬਿਆਂ ਦੇ ਮੇਲੇ ‘ਚ ਹੋਣਗੇ ਸ਼ਾਮਲ

9 ਨਵੰਬਰ ਨਾਟਕਾਂ ਭਰੀ ਰਾਤ ਮੌਕੇ ਯੂਨੀਅਨ ਲਾਏਗੀ ਚਾਹ ਦਾ ਲੰਗਰ
ਫਿਲੌਰ ਅੱਪਰਾ (ਸਮਾਜ ਵੀਕਲੀ) (ਜੱਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਨੇ ਫੈਸਲਾ ਕੀਤਾ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹਰ ਸਾਲ ਵਾਂਗ ਮਨਾਏ ਜਾ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ 9 ਨਵੰਬਰ ਸਵੇਰੇ 10 ਵਜੇ ਸ਼ਾਮਲ ਹੋਣਗੇ ਔਰਤਾਂ ਅਤੇ ਨੌਜਵਾਨ ਕਿਸਾਨਾਂ ਦੇ ਜੱਥੇ।  ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਉਸ ਰਾਤ ਮੇਲੇ ਦੇ ਲੰਗਰ ਦੀ ਸੇਵਾ ਵੀ ਨਿਭਾਉਣ ਦੀ ਖੁਸ਼ੀ ਲਵੇਗੀ।
ਉਹਨਾਂ ਦੱਸਿਆ ਕਿ ਜਥੇਬੰਦੀ ਦਾ ਮੁੱਖ ਟੀਚਾ ਵੀ ਗ਼ਦਰ ਲਹਿਰ ਵਾਂਗ ਸਾਮਰਾਜੀ ਕਾਰਪੋਰੇਟਾਂ ਦੀ ਅੰਨ੍ਹੀ ਲੁੱਟ ਤੋਂ ਕਿਰਤੀ ਕਿਸਾਨਾਂ ਦੀ ਸਦਾ ਲਈ ਮੁਕਤੀ ਹਾਸਲ ਕਰਨਾ ਹੈ। ਇਸ ਲਈ ਜਥੇਬੰਦੀ ਦੀ ਸਥਾਈ ਰਵਾਇਤ ਅਨੁਸਾਰ ਚੱਲ ਰਹੇ ਮੋਰਚਿਆਂ ਦੇ ਅਤੀ ਜ਼ਰੂਰੀ ਰੁਝੇਵਿਆਂ ਦੇ ਬਾਵਜੂਦ ਗ਼ਦਰੀ ਸੂਰਮਿਆਂ ਸਮੇਤ ਬੀਬੀ ਗੁਲਾਬ ਕੌਰ ਵਰਗੀਆਂ ਵੀਰਾਂਗਣਾ ਦੀ ਘਾਲਣਾ ਤੇ ਲਾਸਾਨੀ ਕੁਰਬਾਨੀਆਂ ਨੂੰ ਸਿਜਦਾ ਕਰਨ ਲਈ ਜੱਥੇਬੰਦੀ ਜੋਸ਼ ਖ਼ਰੋਸ ਨਾਲ਼ ਮੇਲੇ ਵਿੱਚ ਸ਼ਿਰਕਤ ਕਰੇਗੀ।
ਜੱਥੇਬੰਦੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਲਾਏ 7 ਨਵੰਬਰ ਤੋਂ ਲਾਏ ਜਾ ਰਹੇ ਤਿੰਨ ਰੋਜ਼ਾ ਮੇਲੇ ਨੂੰ ਸਫ਼ਲ ਕਰਨ ਲਈ ਹਰ ਪੱਖੋਂ ਸਹਿਯੋਗ ਦੇਣ ਲਈ ਅੱਗੇ ਆਉਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਟੈਨਸ਼ਨ ਪਲੀਸ
Next articleਬੇ – ਹਾਲ ਭਾਸ਼ਾ ਵਿਭਾਗ