ਰੁੱਖਾਂ ਦੀ ਸੰਭਾਲ

ਬਨਾਰਸੀ ਦਾਸ
(ਸਮਾਜ ਵੀਕਲੀ)
ਰੁੱਖਾਂ ਦੀ ਜੇ ਕਰੂੰ ਸੰਭਾਲ,
ਇਹ ਰੱਖਣਗੇ ਤੈਨੂੰ ਖੁਸ਼ਹਾਲ।
ਹਨ ਖੁਸ਼ਹਾਲੀ ਦੇ ਰੁੱਖ ਪਰਤੀਕ,
ਇਹ ਸਮਝੀਂ ਪੱਥਰ ‘ਤੇ ਲੀਕ।
ਪਰ ਜੇ ਇਨ੍ਹਾਂ ਦੀ ਕਰੂੰ ਕਟਾਈ,
ਨਾ ਇਹ ਤੋਂ ਵੱਧ ਹੋਰ ਬੁਰਾਈ।
ਇਹ ਵੀ ਧਰਤੀ ਮਾਂ ਦੇ ਜਾਏ,
ਤੇਰੇ ਵਾਂਗ ਹੀ ਇੱਥੇ ਆਏ।
ਹਨ ਭੈਣ ਭਰਾਵਾਂ ਵਰਗੇ ਰੁੱਖ,
ਪਲ-ਪਲ ਮੰਗਣ ਤੇਰੀ ਸੁੱਖ।
ਇਹ ਸਭ ਤੇਰੇ ਰਿਸ਼ਤੇਦਾਰ,
ਤਾਏ ਚਾਚੇ ਕੁੱਝ ਬਰਖੁਰਦਾਰ।
ਮਿੱਤਰ ਸੱਜਣ ਹਨ ਇਹ ਰੁੱਖ,
ਹਰ ਪਲ ਨਾਲ ਵੰਡਾਉਣ ਦੁੱਖ।
ਦੁੱਖ ਸੁੱਖ ਵਿੱਚ ਰੁੱਖ ਆਉਂਦੇ ਕੰਮ,
ਮਨੁੱਖੀ ਜੀਵਨ ਦੇ ਹਨ ਇਹ ਥੰਮ।
ਮਨੁੱਖ ਦੇ ਸੱਚੇ ਸਾਥੀ ਰੁੱਖ,
ਨਾ ਮੋੜੀਂ ਇਨ੍ਹਾਂ ਤੋਂ ਮੁੱਖ।
ਇਹ ਵੀ ਸੱਚ-ਮੁੱਚ ਵਾਂਗ ਪਰਿਵਾਰ,
ਐਵੇਂ ਨਾ ਕਰ ਇਨ੍ਹਾਂ ‘ਤੇ ਵਾਰ।
ਹਰ ਕੰਮ ਵਿੱਚ ਇਹ ਭਾਈਵਾਲ,
ਜਰਾ ਤਾਂ ਸੋਚ ਤੂੰ ਨਾਲ ਖਿਆਲ।
ਬਨਾਰਸੀ ਦਾਸ ਲਿਖੇ ਦ੍ਰਿੜਤਾ ਨਾਲ,
ਰੁੱਖਾਂ ਦੀ ਤੂੰ ਕਰੀਂ ਸੰਭਾਲ।
 ਬਨਾਰਸੀ ਦਾਸ ਅਧਿਆਪਕ ਰੱਤੇਵਾਲ
 ਸੰਪਰਕ:9435-05286
 ਪਿੰਡ:  ਰੱਤੇਵਾਲ   ਤਹਿ:   ਬਲਾਚੌਰ
 ਜਿਲਾ: ਐਸ ਬੀ ਐਸ ਨਗਰ ਨਵਾਂਸ਼ਹਿਰ
 ( ਪੰਜਾਬ )
Previous articleਪੱਕੇ ਅਸੂਲ (ਮਿੰਨੀ ਕਹਾਣੀ)
Next articleਨਸ਼ਿਆਂ ਤੋਂ ਦੂਰੀ