ਵੈਦ ਬਲਵਿੰਦਰ ਸਿੰਘ ਢਿੱਲੋਂ
(ਸਮਾਜ ਵੀਕਲੀ) ਬਹੁਤ ਸਾਰੇ ਮਿੱਤਰਾਂ ਦੀ ਫਰਮਾਇਸ਼ ਤੇ ਇੱਕ ਵਾਰ ਫਿਰ ਹਾਜ਼ਿਰ ਹੈ, ਤੁਹਾਡੇ ਲਈ
ਸਿਰਫ ਸੈਕਸ ਕਮਜੋਰੀ ਹੀ ਨਹੀਂ ਕਈ ਹੋਰ ਜਿਵੇਂ ਕਲੈਸਟਰੋਲ ਦਾ ਵਧਣਾ, ਸਾਹ ਦਮੇ ਦੀ ਸ਼ਿਕਾਇਤ, ਸਾਹ ਦਾ ਚੜਨਾ ਵਗੈਰਾ ਯਾਨੀ ਸਰੀਰਕ ਕਮਜੋਰੀ ਲਈ ਇੱਕ ਅਤਿ ਉੱਤਮ ਨੁਸਖ਼ਾ। ਇਸਨੂੰ ਉਹ ਔਰਤਾਂ ਵੀ ਅਜ਼ਮਾ ਸਕਦੀਆਂ ਹਨ, ਜਿਹਨਾ ਦੀ ਹਾਰਮੋਨ ਗੜਬੜੀ ਕਾਰਨ ਸੇਜ ਸਾਂਝ ਵਿਚ ਰੁਚੀ ਘੱਟ ਜਾਂਦੀ ਹੈ। ਇਹ ਇੰਨਾ ਸ਼ਾਨਦਾਰ ਨੁਸਖ਼ਾ ਹੈ। ਕਿ ਜਿਸ ਕਿਸੇ ਨੇ ਵੀ ਇਸਤੇਮਾਲ ਕੀਤਾ ਹੈ। ਉਸਨੇ ਫੋਨ ਜਾਂ ਮੈਸਜ ਰਾਹੀਂ ਧੰਨਵਾਦ ਜਰੂਰ ਕੀਤਾ ਹੈ। ਅੱਜ ਇੱਕ ਦੋਸਤ ਦੇ ਕੁਮੈਂਟਾਂ ਤੋਂ ਬਾਅਦ ਸੋਚਿਆ, ਕਿ ਦੁਬਾਰਾ ਸਾਂਝਾ ਕਰਾਂ। ਵੈਸੇ ਮੈਂ ਕਦੇ ਵੀ ਸਿਹਤ ਸਬੰਧੀ ਇੱਕ ਤੋਂ ਵੱਧ ਪੋਸਟ ਛੇਤੀ ਨਹੀਂ ਲਿਖਦਾ ਹੁੰਦਾ।
ਬਨਾਉਣ ਦੀ ਵਿਧੀ।
ਇੱਕ ਕੱਚ ਦਾ ਡਿੱਬਾ, ਜਿਸ ਨੂੰ ਚੂੜੀਦਾਰ ਢੱਕਣ ਲਗਦਾ ਹੋਵੇ।
ਅੱਧਾ ਕਿੱਲੋ ਛਿੱਲਿਆ ਹੋਇਆ ਲਸਣ
ਅੱਧਾ ਕਿੱਲੋ ਸ਼ਹਿਦ।
ਇੱਕ ਕਣਕ ਸਟੋਰ ਕਰਕੇ ਰੱਖਣ ਵਾਲਾ, ਕਣਕ ਦਾ ਭਰਿਆ ਹੋਇਆ ਢੋਲ।
ਕੱਚ ਦੇ ਬਰਤਨ ਵਿਚ ਛਿੱਲਿਆ ਹੋਇਆ ਲਸਣ ਭਰ ਦਿਓ। ਹੁਣ ਇਸ ਵਿਚ ਸਾਰਾ ਸ਼ਹਿਦ ਭਰ ਦਿਓ। ਕੁੱਛ ਸਮੇਂ ਲਈ ਇਵੇਂ ਰਹਿਣ ਦਿਓ। ਸ਼ਹੀਦ ਜਦ ਪੂਰੀ ਤਰਾਂ ਲਸਣ ਨੂੰ ਕਵਰ ਕਰ ਲਵੇ। ਤਾਂ ਚੰਗੀ ਤਰਾਂ ਢੱਕਣ ਲਗਾ ਕੇ ਇਸਨੂੰ ਕਣਕ ਵਾਲੇ ਢੋਲ ਵਿਚ ਦੱਬ ਦਿਓ। ਧਿਆਂਨ ਰੱਖੋ ਕਿ ਕਣਕ ਇਸਦੇ ਚਾਰੇ ਪਾਸੇ ਚੰਗੀ ਤਰਾ ਹੋਵੇ। ਤੇ ਇਹ ਚਾਲੀ ਦਿਨ ਲਈ ਨੰਗਾ ਨਾ ਹੋਵੇ। ਪੂਰੇ ਚਾਲੀ ਦਿਨ ਹੋਣ ਤੇ ਇਸਨੂੰ ਬਾਹਰ ਕੱਢ ਲਵੋ।
ਹੁਣ ਸਵੇਰੇ ਹਰਿ ਰੋਜ ਖਾਲੀ ਪੇਟ, ਲਸਣ ਦੀਆਂ ਤਿੰਨ ਚਾਰ ਕਲੀਆਂ ਅਤੇ ਅੱਧਾ ਚਮਚ ਸ਼ਹਿਦ ਖਾਓ। ਵਧਿਆ ਹੋਇਆ ਕਲੈਸਟਰੋਲ ਤਾਂ ਇੱਕ ਮਹੀਨਾ ਹੋਣ ਤੋਂ ਬਹੁਤ ਪਹਿਲਾਂ ਹੀ ਰਫੂ ਚੱਕਰ ਹੋ ਜਾਵੇਗਾ। ਬਾਕੀ ਰਹੀ ਅਗਲੀ ਗੱਲ। ਉਹ ਤੁਹਾਡਾ ਚਿਹਰਾ ਤੇ ਪਰਿਵਾਰ ਵਿਚ ਵੰਡੀਆਂ ਜਾ ਰਹੀਆਂ ਖੁਸ਼ੀਆਂ ਦੱਸ ਦੇਣਗੀਆਂ। ਕਿਉਂਕਿ ਜਦ ਚੂਹਾ ਤੇ ਬਿੱਲੀ ਦੋਹਵੇਂ ਰੱਜੇ ਹੁੰਦੇ। ਫਿਰ ਕਿਸੇ ਨੁਕਸਾਨ ਦੇ ਕਿਧਰੇ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly