ਬੱਧਣ ਜਠੇਰਿਆ ਦਾ ਸਲਾਨਾ ਜੋੜ ਮੇਲਾ ਅਗਲੇ ਸਾਲ ਮਿਲਣ ਦਾ ਵਾਅਦਾ ਕਰਕੇ ਹੋਇਆ ਸਮਾਪਤ ।

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਇਥੋਂ ਥੋੜੀ ਦੂਰੀ ਤੇ ਸਥਿਤ ਪੈਂਦੇ ਪਿੰਡ ਸਾਂਧਰਾ ਵਿਖੇ ਤੱਪ ਅਸਥਾਨ ਬਾਬਾ ਡੇਹਲੋ ਸ਼ਾਹ ਜੀ ਬੱਧਣ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਅਦਾ ਕੀਤੀ ਗਈ ਪ੍ਰਬੰਧਕ  ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਲਾਨਾ ਜੋੜ ਮੇਲੇ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਜੀ ਦੇ  ਭੋਗ ਪੈਣ ਉਪਰੰਤ  ਦੀਵਾਨ ਸਜਾਇਆ ਗਿਆ ਜਿਸ ਵਿੱਚ ਪ੍ਰਸਿੱਧ ਰਾਗੀ ਉਕਾਰ ਸੰਧੂ, ਭਾਈ ਨਰਿੰਦਰ ਸਿੰਘ ਹੈਰੀ, ਭਾਈ ਸਤਨਾਮ ਸਿੰਘ ਜਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਧਾਰਮਿਕ ਸਮਾਗਮ ਵਿੱਚ ਦਰਬਾਰ ਬਾਬਾ ਸ਼ਾਮੀ ਸ਼ਾਹ ਜਿ ਦੇ ਗੱਦੀ ਨਸ਼ੀਨ  ਬਾਬਾ ਪ੍ਰਿਥੀ ਸਿੰਘ ਬਾਲੀ,ਬਾਸਾਂ ਵਾਲੀ ਸਰਕਾਰ, ਸਾਬੀ, ਕ੍ਰਿਸ਼ਨਾ ਰਾਏਪੁਰੀ,ਪ੍ਰਧਾਨ ਬਾਬਾ ਰਾਮ ਜੀ ਬੱਧਣ, ਪ੍ਰੇਮ ਸਿੰਘ ਬੱਧਣ ਉਪ ਪ੍ਰਧਾਨ’ ਸੋਮ ਸਾਵਰ ਜਨਰਲ ਸੈਕਟਰੀ,ਰਣਜੀਤ ਸਿੰਘ ਬੱਧਣ ਖਜਾਨਚੀ, ਸੁਨੀਲ ਬੱਧਣ ਪ੍ਰੈਸ ਸਕੱਤਰ,ਰਮੇਸ਼ ਬੱਧਣ ਸਲਾਹਕਾਰ’ ਹਰਮੇਸ਼ ਲਾਲ ਬੱਧਣ ਲੰਬੜਦਾਰ ,ਹਰਬੰਸ ਲਾਲ ਬੱਧਣ ,ਰਕੇਸ਼ ਪਾਲ ਬੱਧਣ, ਸੁਖਵਿੰਦਰ ਪਾਲ ਬੱਧਣ ਪਡੋਰੀ ਭਵਾਂ’ ਸ਼ਾਂਤੀ ਲਾਲ ਬੱਧਣ, ਬਲਵੀਰ ਚੰਦ ਬੱਧਣ,ਅਮਰੀਕ ਸਿੰਘ ਬੱਧਣ, ਸਨੀ, ਆਦਿ ਸ਼ਾਮਿਲ ਸਨ ਇਸ ਮੌਕੇ ਆਈਆ ਹੋਈਆਂ   ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਮੰਚ ਸੰਚਾਲਨ ਦੀ ਭੂਮਿਕਾ ਰਣਜੀਤ ਸਿੰਘ ਬੱਧਣ ਨੇ ਬਾਖੂਬੀ ਨਿਭਾਈ ਅਤੇ ਆਈਆਂ ਹੋਈਆਂ  ਸੰਗਤਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  
Previous articleਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋੰ ਸ੍ਰੀ ਗੁਰੂ ਰਵਿਦਾਸ ਸਦਨ ਖੁਰਾਲਗੜ ਵਿਖੇ ਤੀਸਰਾ ਅੱਖਾਂ ਅਤੇ ਫ੍ਰੀ ਮੈਡੀਕਲ ਕੈਂਪ ਲਗਾਇਆ
Next articleਸਿਵਲ ਸਰਜਨ ਡਾ. ਪਵਨ ਕੁਮਾਰ ਸ਼ਗੋਤਰਾ ਨੇ ਕੀਤਾ ਆਮ ਆਦਮੀ ਕਲੀਨਿਕ ਜੰਡੋਲੀ ਅਤੇ ਆਮ ਆਦਮੀ ਕਲੀਨਿਕ ਖੜਕਾਂ ਦਾ ਅਚਨਚੇਤ ਦੌਰਾ