ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਵਲੋੰ ਸ੍ਰੀ ਗੁਰੂ ਰਵਿਦਾਸ ਸਦਨ ਖੁਰਾਲਗੜ ਵਿਖੇ ਤੀਸਰਾ ਅੱਖਾਂ ਅਤੇ ਫ੍ਰੀ ਮੈਡੀਕਲ ਕੈਂਪ ਲਗਾਇਆ

ਫੋਟੋ ਅਜਮੇਰ ਦੀਵਾਨਾ
 ਸਿੱਖਿਆ, ਸਿਹਤ ਸਹੂਲਤਾਂ ਦੇ ਵੱਡੇ ਪ੍ਰੋਜੈਕਟ ਸੰਗਤਾਂ ਲਈ ਬਣਾਵਾਂਗੇ -ਸੰਤ ਸਰਵਣ ਦਾਸ , ਸੰਤ ਨਿਰਮਲ ਦਾਸ ਬਾਬੇਜੌੜੇ
ਹੁਸ਼ਿਅਰਪਪੂਰ  (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਸਦਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਸੰਤ ਪ੍ਰੀਤਮ ਦਾਸ ਬਾਬੇਜੌੜੇ ਰਾਏਪੁਰ ਰਸੂਲਪੁਰ ਹਸਪਤਾਲ, ਨੈਸ਼ਨਲ ਆਈ ਕੇਅਰ ਹਸਪਤਾਲ ਜਲੰਧਰ ਵਲੋੰ ਬੇਗਮਪੁਰਾ ਏਡ ਇੰਟਰਨੈਸ਼ਨਲ ਅਤੇ ਅਜੀਤ ਸਿੰਘ ਥਿੰਦ , ਪਰਮਜੀਤ ਸਿੰਘ ਥਿੰਦ ਯੂ ਕੇ ਵਾਲਿਆਂ ਦੇ ਸਹਿਯੋਗ ਨਾਲ ਅੱਖਾਂ ਦਾ ਤੀਸਰਾ ਫ੍ਰੀ ਚੈੱਕਅਪ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੰਤ ਸਰਵਣ ਦਾਸ ਬੋਹਣ  ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ ਅਤੇ ਵੱਖ ਵੱਖ ਡੇਰਿਆਂ ਦੇ ਸੰਤਾਂ, ਮਹਾਂਪੁਰਸ਼ਾਂ ਨੇ ਰਿਬਨ ਕੱਟ ਕੇ ਕੀਤਾ ।
       ਇਸ ਮੌਕੇ ਸੰਤ ਸਰਵਣ ਦਾਸ ਬੋਹਣ, ਸੰਤ ਨਿਰਮਲ ਦਾਸ ਬਾਬੇਜੌੜੇ ਨੇ ਕਿਹਾ ਕਿ ਇਸ ਮੈਡੀਕਲ ਕੈਂਪ ਦੌਰਾਨ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਪਿਊਸ਼ ਸੂਦ , ਡਾ. ਨਿਸ਼ਾਂਤ ਗੁਪਤਾ ਦੀ ਟੀਮ ਵਲੋੰ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਦਿਤੀਆਂ ਗਈਆਂ , ਜਿਨਾਂ ਮਰੀਜਾਂ ਦੇ ਲੇਂਜ ਪੈਣੇ ਹਨ ਉਨਾਂ ਨੂੰ ਦਾਖਲ ਕਰਕੇ ਅਪ੍ਰੇਸ਼ਨ ਕਰਕੇ ਵਧੀਆ ਕੁਆਲਟੀ ਦੇ ਲੇਂਜ ਮੁਫਤ ਪਾਏ ਜਾਣਗੇ।  ਓਨਾਂ ਕਿਹਾ ਕਿ ਬੇਗਮਪੁਰਾ ਏਡ ਇੰਟਰਨੈਸ਼ਨਲ ਵਲੋੰ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਹਰ ਬਿਮਾਰੀ ਦਾ ਚੈਕਅੱਪ ਕਰਕੇ ਦਵਾਈਆਂ ਵੀ ਦਿੱਤੀਆਂ ਗਈਆਂ।
         ਇਸ ਮੌਕੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਜਨਰਲ ਸਕੱਤਰ ਸੰਤ ਇੰਦਰ ਦਾਸ ਸ਼ੇਖੇ , ਸੀਨੀ ਮੀਤ ਪ੍ਰਧਾਨ ਸੰਤ ਸਰਵਣ ਦਾਸ ਸਲੇਮਟਾਵਰੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਜਮੀਨ ਨੂੰ ਸਾਫ ਤੇ ਸੁੰਦਰ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ।
        ਇਸ ਮੌਕੇ ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਸਦਨ ਵਿਖੇ ਸੁਸਾਇਟੀ ਵਲੋੰ 36 ਏਕੜ ਜ਼ਮੀਨ ਖ੍ਰੀਦੀ ਗਈ ਹੈ ਜਿਸ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਨਵੇਂ ਪ੍ਰੋਜੈਕਟ ਤਿਆਰ ਕਰਕੇ ਜਲਦ ਸੰਗਤਾਂ ਦੇ ਲਈ ਖੋਲ੍ਹੇ ਜਾਣਗੇ।
    ਇਸ ਮੌਕੇ ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਧਰਮਪਾਲ ਸ਼ੇਰਗੜ,  ਸੰਤ ਰਮੇਸ਼ ਦਾਸ ਡੇਰਾ ਬਾਬੇ ਕੱਲਰਾਂ ਸ਼ੇਰਪੁਰ, ਸੰਤ ਜਗੀਰ ਸਿੰਘ ਸਰਬੱਤ ਦਾ ਭਲਾ ਆਸ਼ਰਮ ਨੰਦਾਚੌਰ,ਸੰਤ ਗੁਰਮੀਤ ਦਾਸ ਪਿੱਪਲਾਂਵਾਲਾ, ਰਸ਼ਪਾਲ ਰਾਜੂ ਡਾਇਰੈਕਟਰ ਐਸ ਸੀ ਕਾਰਪੋਰੇਸ਼ਨ ਅਤੇ ਬਨਵਾਰੀ ਲਾਲ ਸ਼ਰਮਾ ਲੰਬੜਦਾਰ, ਬਿਆਸ ਦੇਵ, ਸੋਨੀਆ ਸਰਪੰਚ ਅਤੇ ਪਿੰਡ ਮਹਿੰਦ ਪੁਰ ਦੀ ਪੰਚਾਇਤ ਅਤੇ ਪਰਮਜੀਤ ਜੱਸਲ, ਰਘੁਬੀਰ ਸਿੰਘ ਘੁਆਲਾਂ ਜੱਟਾਂ, ਪ੍ਰਸ਼ੋਤਮ ਹੀਰ, ਪਿੰਡ ਭੰਗਲ ਦੀ ਪੰਚਾਇਤ,ਰਾਏਪੁਰ, ਰੰਧਾਵੇ ਦੀ ਸੰਗਤ ਭਾਰੀ ਗਿਣਤੀ ਵਿੱਚ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਥਾਣਾ ਮੇਹਟੀਆਣਾ ਦੀ ਪੁਲਿਸ ਨੇ ਨਜਾਇਜ ਅਸਲੇ ਸਮੇਤ ਕੀਤਾ ਇਕ ਵਿਆਕਤੀਆਂ ਨੂੰ ਕਾਬੂ
Next articleਬੱਧਣ ਜਠੇਰਿਆ ਦਾ ਸਲਾਨਾ ਜੋੜ ਮੇਲਾ ਅਗਲੇ ਸਾਲ ਮਿਲਣ ਦਾ ਵਾਅਦਾ ਕਰਕੇ ਹੋਇਆ ਸਮਾਪਤ ।