ਸਾਹਨੇਵਾਲ,(ਸਮਾਜ ਵੀਕਲੀ) ( ਗੌਰਵਦੀਪ ਸਿੰਘ) : ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋ, ਰਾਮਪੁਰ ਦੇ ਨਹਿਰੀ ਪੁਲ ਦੇ ਨਾਲ ਸਭਾ ਦਾ ਸਾਈਨ ਬੋਰਡ ਲਗਾਇਆ ਗਿਆ। ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਅਕਤੂਬਰ ਵਿਚ ਸਭਾ ਦੇ ਸਨਮਾਨ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਾਹਿਤ ਅਕਾਦਮੀ ਸਨਮਾਨ ਪ੍ਰਾਪਤ ਨਾਵਲਿਸਟ, ਸ਼ਾਇਰ ਅਤੇ ਚਿੰਤਕ ਡਾ.ਮਨਮੋਹਨ ਨੇ ਕਿਹਾ ਸੀ ਕਿ ਮੈਂ ਇੱਥੋਂ ਦੀ ਲੰਘਿਆ ਤਾਂ ਕਈ ਵਾਰ ਹਾਂ ਪਰ ਪਤਾ ਨਹੀਂ ਸੀ ਕਿ ਲੇਖਕਾਂ ਦਾ ਪਿੰਡ ਰਾਮਪੁਰ ਇਹ ਹੀ ਹੈ। ਇਸ ਉਪਰੰਤ ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ ਅਤੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਪਹਿਲਕਦਮੀ ਕਰਦਿਆਂ ਇਕ ਸਾਈਨ ਬੋਰਡ ਤਿਆਰ ਕਰਵਾਇਆ। ਅੱਜ ਇਹ ਬੋਰਡ ਦੋਰਾਹਾ-ਨੀਲੋਂ ਲਿੰਕ ਰੋਡ ਤੇ ਰਾਮਪੁਰ ਚੌਂਕ ਵਿਚ ਸਥਾਪਿਤ ਕੀਤਾ ਗਿਆ। ਇਸ ਬੋਰਡ ਦੇ ਇਕ ਪਾਸੇ ਸੁਰਜੀਤ ਰਾਮਪੁਰੀ ਦਾ ਸ਼ਿਅਰ ‘ ਜਿਹੜਾ ਪਾਣੀ ਪੀਂਦਾ ਸ਼ਾਇਰ ਬਣ ਜਾਂਦਾ, ਇੰਨੀਆਂ ਸਖ਼ਤ ਸਜਾਵਾਂ ਮੇਰੇ ਪਿੰਡ ਦੀਆਂ ਅਤੇ ਦੂਸਰੇ ਪਾਸੇ ਗੁਰਚਰਨ ਰਾਮਪੁਰੀ ਦੀਆਂ ਕਾਵਿ ਪੰਕਤੀਆਂ’ ਕਿਰਨਾ ਜੁੜਦੀਆਂ ਜਦੋਂ ਸਵੇਰ ਚੜ੍ਹਦੀ, ਕਲਮਾਂ ਜੁੜਦੀਆਂ ਜੱਗ ਪਲਟਾਉਂਦੀਆਂ ਨੇ’ ਲਿਖਿਆ ਹੋਇਆ ਹੈ। ਇਸ ਸਮੇਂ ਕਮਲਜੀਤ ਨੀਲੋਂ, ਅਮਨ ਆਜਾਦ, ਸੁਰਿੰਦਰ ਰਾਮਪੁਰੀ, ਅਨਿਲ ਫਤਿਹਗੜ੍ਹ ਜੱਟਾਂ, ਬੁੱਧ ਸਿੰਘ ਨੀਲੋਂ, ਨੀਤੂ ਰਾਮਪੁਰ, ਬਲਦੇਵ ਝੱਜ, ਰਾਮ ਸਿੰਘ ਭੀਖੀ, ਪ੍ਰਭਜੋਤ ਰਾਮਪੁਰ, ਤਰਨਵੀਰ ਤਰਨ,ਸਤਵਿੰਦਰ ਸਿੰਘ, ਕੁਲਦੀਪ ਸਿੰਘ ਮਲੀਪੁਰ, ਇੰਦਰਜੀਤ ਸਿੰਘ ਮਲੀਪੁਰ, ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly