(ਸਮਾਜ ਵੀਕਲੀ)
ਟੇਕ:-ਬੰਦ ਕਰੋ ਲੋਕੋ,ਮੋੜਵੀਂ ਮੁਕਾਣ ਜੀ।
1.
ਰੋਟੀ ਟੁੱਕ ਨਾਲ,ਜਿਉਂਦੇ ਢਿੱਡ ਭਰੀਦਾ।
ਮਰਿਆਂ ਤੇ ਵਾਧੂ,ਨਹੀਂ ਦਿਖਾਵਾ ਕਰੀਦਾ।
ਗਿਣੇ ਚੁੱਣੇ ਬੰਦੇ,ਦੋ ਜਾਂ ਚਾਰ ਆਣ ਜੀ।
ਬੰਦ ਕਰੋ ਲੋਕੋ,ਮੋੜਵੀਂ ਮੁਕਾਣ ਜੀ।
2.
ਵੱਗਦੇ ਨੇ ਹੰਝੂ,ਅੱਖਾਂ ਵਿੱਚੋ ਦੁੱਗਣੇ।
ਚੌਥੇ ਵਾਲੇ ਦਿਨ,ਜਦੋਂ ਫੁੱਲ ਚੁੱਗਣੇ।
ਮਿੱਟੀ ਦੇ ਸਾਰੀਰ,ਉੱਤੇ ਕਾਹਦਾ ਮਾਣ ਜੀ।
ਬੰਦ ਕਰੋ ਲੋਕੋ,ਮੋੜਵੀਂ ਮੁਕਾਣ ਜੀ।
3.
ਤੁਰ ਜਾਵੇ ਜੀਅ,ਜਦ ਇੱਕ ਘਰਦਾ।
ਉਹਦੇ ਬਿਨਾਂ ਦੱਸੋ,ਘਰੇ ਕਿਵੇਂ ਸਰਦਾ।
ਉਹ ਤਾਂ ਸੌਂ ਗਿਆ,ਪੱਕਾ ਲੰਮੀ ਤਾਣ ਜੀ।
ਬੰਦ ਕਰੋ ਲੋਕੋ,ਮੋੜਵੀਂ ਮੁਕਾਣ ਜੀ।
4.
ਚਾਹ ਰੋਟੀ ਤੇ ਨਾ,ਐਵੇਂ ਕਰੋ ਖਰਚਾ।
ਗੁਰੂ ਦੇ ਲੰਗਰ,ਵਾਲਾ ਪੜ੍ਹੋ ਪਰਚਾ।
ਸੰਗਤਾਂ ਨੂੰ ਦਾਲ,ਫੁੱਲਕਾ ਛਕਾਣ ਜੀ।
ਬੰਦ ਕਰੋ ਲੋਕੋ,ਮੋੜਵੀਂ ਮੁਕਾਣ ਜੀ।
5.
ਜੜ੍ਹ ਪੁੱਟ ਸੁੱਟੋ,ਇਸ ਗੈਰ ਧੰਦੇ’ਦੀ।
ਰੱਜ ਸੇਵਾ ਕਰੋ,ਜਿਉਂਦੇ ਹੁੰਦੇ ਬੰਦੇ’ਦੀ।
ਏਹ ਰੀਤੀ ਰਿਵਾਜ,ਘੁੱਣ ਵਾਂਗ ਖਾਣ ਜੀ।
ਬੰਦ ਕਰੋ ਲੋਕੋ,ਮੋੜਵੀਂ ਮੁਕਾਣ ਜੀ।
6.
ਦੁੱਖਾਂ ਨੂੰ ਵੰਡਾਓ,ਜੀ ਹਲੇਮੀ ਭਰਕੇ।
ਕਰੋ ਅਰਦਾਸ,ਉਹਨੂੰ ਯਾਦ਼ ਕਰਕੇ।
ਸਦਾ ਬਣੀ ਰਹੇ,ਜੱਗ ਤੇ ਪਛਾਣ ਜੀ।
ਬੰਦ ਕਰੋ ਲੋਕੋ,ਮੋੜਵੀਂ ਮੁਕਾਣ ਜੀ।
7.
ਦੁਨੀਆਂ ਤੇ ਬੰਦਾਂ,ਬੰਦੇ ਦਾ ਹੀ ਦਾਰੂ’ਹੈ।
ਕੁਲਵੰਤ ਕੋਹਾੜ,ਸਮੇ ਦਾ ਵਿਚਾਰੂ’ਹੈ।
ਜੱਥਾ ਕੋਈ ਕਰੋ,ਕਵਿਤਾ ਦਾ ਗਾਣ ਜੀ।
ਬੰਦ ਕਰੋ ਲੋਕੋ,ਮੋੜਵੀਂ ਮੁਕਾਣ ਜੀ।
ਬੰਦ ਕਰੋ ਲੋਕੋ,………….
ਕੁਲਵੰਤ ਸਿੰਘ ਕੋਹਾੜ(ਗੁਰਦਾਸਪੁਰ)
9803720820