ਸੁਖਮਿੰਦਰ ਸਿੰਘ ਭੋਗਲ ਰਾਮਗੜੀਆ ਸਿੱਖ ਔਰਗਨਾਈਜੇਸ਼ਨ ਕੈਨੇਡਾ ਦੇ ਪ੍ਰਧਾਨ ਬਣੇ

ਫੋਟੋ ਅਜਮੇਰ ਦੀਵਾਨਾ
 ਦੇਸ਼ ਵਿਦੇਸ਼ ਵਿੱਚ ਵੱਸਦੇ ਰਾਮਗੜੀਆ ਭਾਈਚਾਰੇ ਦਾ ਇੱਕ ਪਲੇਟਫਾਰਮ ‘ਤੇ ਆਉਣਾ ਸਮੇਂ ਦੀ ਮੁੱਖ ਲੋੜ-ਹਰਦੇਵ ਸਿੰਘ ਕੌਂਸਲ 
ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਭਾਰਤ ਵਿੱਚ ਆਈਆਂ ਹੁਣ ਤੱਕ ਦੀਆਂ ਸਾਰੀਆਂ ਸਰਕਾਰਾਂ ਨੇ ਰਾਮਗੜ੍ਹੀਆ ਭਾਈਚਾਰੇ ਨੂੰ ਆਪਣੇ ਸੌੜੇ ਹਿੱਤਾਂ ਲਈ ਰੱਜ ਕੇ ਵਰਤਿਆ ਹੈ ਪਰ ਸਮੁੱਚੇ ਤੌਰ ਤੇ ਇਸ ਭਾਈਚਾਰੇ ਦੇ ਭਵਿੱਖ ਲਈ ਕੋਈ ਸਾਰਥਕ ਯਤਨ ਨਹੀਂ ਕੀਤੇ ਇਸ ਲਈ ਅਗਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਹੁਣ ਇਕਮੁੱਠ ਹੋਣਾ ਸਮੇਂ ਦੀ ਵੱਡੀ ਲੋਡ਼ ਹੈ ਇਹ ਵਿਚਾਰ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਸ਼ਨੀਵਾਰ ਨੂੰ ਗੁਰਦੁਆਰਾ ਰਾਮਗੜੀਆ ਹੁਸ਼ਿਆਰਪੁਰ ਵਿਖ਼ੇ ਸੁਖਮਿੰਦਰ ਸਿੰਘ ਭੋਗਲ ਨੂੰ ਕੈਨੇਡਾ ਦੇ ਪ੍ਰਧਾਨ ਵੱਜੋਂ ਨਿਯੁਕਤੀ ਪੱਤਰ ਦੇਣ ਮੌਕੇ ਪ੍ਰਗਟ ਕਰਦਿਆਂ ਕਿਹਾ ਕਿ
ਰਾਮਗੜ੍ਹੀਆ ਕੌਮ ਵੱਲੋਂ ਸਿੱਖ ਪੰਥ ਦੀ ਚੜ੍ਹਦੀਕਲਾ ਲਈ ਮਹਾਨ ਕੁਰਬਾਨੀਆਂ ਸਦਕਾ ਵਿਲੱਖਣ ਇਤਿਹਾਸ ਕਾਇਮ ਕੀਤਾ ਹੈਂ | ਰਾਮਗੜੀਆ ਕੌਮ ਦੇ ਮਹਾਨ ਯੋਧਿਆਂ ਅਤੇ ਜਰਨੈਲਾਂ ਦੀਆਂ ਕੁਰਬਾਨੀਆਂ ਨਾਲ ਬਣੇ ਇਤਿਹਾਸ ਨੂੰ ਸੰਭਾਲਣ ਲਈ ਹੁਣ ਸਮਾਂ ਆ ਗਿਆ ਹੈ ਕਿ ਸਮੁੱਚੀ ਰਾਮਗੜ੍ਹੀਆ ਕੌਮ ਇੱਕ ਪਲੇਟਫਾਰਮ ‘ਤੇ ਇਕੱਤਰ ਹੋ ਕੇ ਇਕਮੁੱਠਤਾ ਦਾ ਸਬੂਤ ਦੇਵੇ ਇਸ ਲਈ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੇ ਸਾਲ 2007 ਤੋਂ ਬੀੜਾ ਚੁੱਕਿਆ ਹੈ ਇਸ ਕੜੀ ਵਿੱਚ ਕੈਨੇਡਾ ਯੂਨਿਟ ਦੀ ਸਥਾਪਨਾ ਕੀਤੀ ਜਾ ਰਹੀ ਹੈ | ਇਸ ਮੌਕੇ ਸੁਖਮਿੰਦਰ ਸਿੰਘ ਭੋਗਲ ਟੋਰਾਂਟੋ ਨੂੰ ਕੈਨੇਡਾ ਦੇ ਪ੍ਰਧਾਨ ਵੱਜੋਂ ਨਿਯੁਕਤੀ ਪੱਤਰ ਅਤੇ ਸੰਵਿਧਾਨ ਦੀ ਕਾਪੀ ਸੌਪਦਿਆਂ ਕੈਨੇਡਾ ਯੂਨਿਟ ਦਾ ਗਠਨ ਕਰਨ ਦੀ ਹਿਦਾਇਤ ਕੀਤੀ | ਇਸ ਅਵਸਰ ‘ਤੇ ਕੁਲਦੀਪ ਸਿੰਘ ਖਾਂਬਾ ਚੇਅਰਮੈਨ ਇੰਡੀਆ,ਗੁਰਦੇਵ ਸਿੰਘ ਪੋਵਾਰ ਸੇਵਾਮੁਕਤ ਐਕਸੀਅਨ,ਮਲਕੀਤ ਸਿੰਘ ਮਰਵਾਹਾ ਸੀਨੀਅਰ ਮੀਤ ਪ੍ਰਧਾਨ ਇੰਡੀਆ ,ਜਸਵੰਤ ਸਿੰਘ ਭੋਗਲ ਸੀਨੀਅਰ ਵਾਈਸ ਚੇਅਰਮੈਨ ਪੰਜਾਬ, ਗੁਰਬਿੰਦਰ ਸਿੰਘ ਪਲਾਹਾ ਪ੍ਰੈੱਸ ਸਕੱਤਰ ਇੰਡੀਆ,ਰਜਿੰਦਰ ਸਿੰਘ ਸੀਹਰਾ, ਗੁਰਮਿੰਦਰ ਕੌਰ ਲੱਲ ਪੰਜਾਬ ਪ੍ਰਧਾਨ ਮਹਿਲਾ ਵਿੰਗ ਅਤੇ ਹੋਰ ਅਹੁਦੇਦਾਰ ਮੌਜੂਦ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੜ੍ਹਸ਼ੰਕਰ ਤੋਂ ਪੱਤਰਕਾਰ ਭਾਈਚਾਰੇ ਨੇ ਪੱਤਰਕਾਰ ਆਸ਼ਵਨੀ ਸਹਿਜਪਾਲ ਦੇ ਛੋਟੇ ਭਰਾ ਵਿਜੈ ਕੁਮਾਰ ਸਹਿਜਪਾਲ ਨਾਲ ਕੀਤਾ ਦੁੱਖ ਸਾਂਝਾ
Next articleਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਚੱਬੇਵਾਲ ਵਿਧਾਨ ਸਭਾ ਹਲਕੇ ਅੰਦਰ ਝੰਡਾ ਮਾਰਚ ਅੱਜ, ਸਾਰੀਆਂ ਤਿਆਰੀਆਂ ਮੁਕੰਮਲ