(ਸਮਾਜ ਵੀਕਲੀ)
ਡਾਕਟਰ ਇੰਦਰਜੀਤ ਕਮਲ
ਦੋਸਤੋ ਗਾਜਰਾਂ ਦਾ ਮੌਸਮ ਆ ਰਿਹਾ ਏ , ਗਜਰੇਲਾ ਤਾਂ ਬਹੁਤੇ ਲੋਕ ਬਣਾਉਣਗੇ ਹੀ , ਅੱਜ ਗਾਜਰਾਂ ਖਾਣ ਦੇ ਫਾਇਦੇ ਜਾਣੀਏਂ ।
1 ਗਾਜਰਾਂ ਵਿਚਲਾ ਫਾਈਬਰ ਅੰਤੜੀਆਂ ਦੇ ਰੋਗਾਂ ਤੋਂ ਬਚਾਉਂਦਾ ਹੈ ਅਤੇ ਦਸਤ ਦੇ ਨਾਲ ਨਾਲ ਕਬਜ਼ ਤੋਂ ਵੀ ਛੁਟਕਾਰਾ ਦਵਾਉਂਦਾ ਹੈ ।
2 ਗਾਜਰ ਵਿਚਲਾ ਵਿਟਾਮਿਨ ਸੀ ਸਰੀਰ ਨੂੰ ਐਂਟੀਬਾਡੀ ਬਣਾਉਂਦਾ ਹੈ ।
3 ਇਹਨਾਂ ਅੰਦਰਲਾ ਲਾਇਕੋਪੀਨ ਦਿਲ ਨੂੰ ਤਾਕਤ ਦਿੰਦਾ ਹੈ ਅਤੇ ਦਿਲ ਦੇ ਰੋਗਾਂ ਤੋਂ ਬਚਾਅ ਕਰਦਾ ਹੈ ।
4 ਗਾਜਰ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਕੇ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ।
5 ਗਾਜਰ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ , ਇਹਦੇ ਖਾਣ ਨਾਲ ਬੈਕਟੀਰੀਆ ਅਤੇ ਵਾਇਰਸ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਅਤੇ ਸੋਜ਼ਿਸ਼ ਤੋਂ ਛੁਟਕਾਰਾ ਮਿਲਦਾ ਹੈ ।
6 ਗਾਜਰ ਵਿਚਲਾ ਫਾਈਬਰ ਸ਼ੂਗਰ ਦੇ ਸਤੱਰ ਨੂੰ ਵੀ ਕਾਬੂ ਕਰਦਾ ਹੈ ।
7 ਗਾਜਰ ਸਾਡੇ ਸਰੀਰ ਦੀ ਰੋਗ ਪ੍ਰਤੀ ਰੋਧਕ ਸ਼ਕਤੀ ਨੂੰ ਵਧਾਉਂਦੀ ਹੈ ।
8 ਗਾਜਰ ਦਾ ਰਸ ਲਗਾਉਣ ਨਾਲ ਚਮੜੀ ਦੀ ਖੁਸ਼ਕੀ ਦੂਰ ਹੁੰਦੀ ਹੈ ਅਤੇ ਚਮੜੀ ਉੱਤੇ ਚਮਕ ਆ ਜਾਂਦੀ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly