ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਹਜ਼ਰਤ ਬਾਬਾ ਸ਼ਾਹ ਕਮਾਲ, ਸਾਂਈਂ ਜ਼ੁੰਮਲੇ ਸ਼ਾਹ ਵੈਲਫੇਅਰ ਸੁਸਾਇਟੀ ਹਰੀਪੁਰ, ਉਦੇਸੀਆਂ ਵਲੋਂ ਸੱਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਦੇ 40ਵੇਂ ’ਤੇ ਕੁਰਾਨ ਪਾਕਿ ਦੇ ਖਾਤਿਮ ਦੀ ਰਸਮ ਦਰਬਾਰ ਸਾਂਈ ਜ਼ੁੰਮਲੇ ਸ਼ਾਹ ਉਦੇਸੀਆਂ ਵਿਖੇ ਵੱਖ-ਵੱਖ ਮਹਾਂਪੁਰਸ਼ਾਂ ਨੇ ਬੀਬੀ ਜੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਕੀਤੀ ਗਈ । ਪਹਿਲਾਂ ਕੁਰਾਨੇ ਪਾਕਿ ਦੇ ਖਾਤਿਮ ਦੀ ਰਸਮ ਅਦਾ ਕੀਤੀ ਗਈ ਅਤੇ ਬਾਅਦ ਵਿੱਚ ਸੂਫੀ ਕਲਾਮਾਂ ਦੀ ਮਹਿਫਲ ਸਜਾਈ ਗਈ ਜਿਸ ਵਿੱਚ ਕਰਾਮਤ ਅਲੀ ਫ਼ਕੀਰ ਅਤੇ ਸਲੀਮ ਕਵਾਲ ਨੇ ਦਰਬਾਰ ਵਿਚ ਹਾਜ਼ਰੀ ਲਗਵਾਈ । ਇਸ ਮੌਕੇ ਸੰਤ ਰਣਜੀਤ ਸਿੰਘ ਡਗਾਣਾ, ਸੰਤ ਜਨਕ ਜੀ ਡੇਰਾ ਸੰਤ ਬਾਬਾ ਭਾਗ ਸਿੰਘ ਜੱਬਡ਼ , ਮਹੰਤ ਕਿਰਨਾ ਮਾਈ, ਸੰਤ ਮਹਿੰਦਰ ਦਾਸ, ਬਾਬਾ ਮੋਹਨ ਸੱਲਾਂ, ਸੰਤ ਮਹਾਂਬੀਰ ਸਿੰਘ, ਸੰਤ ਅਮਰਜੀਤ ਸਿਘ ਹਰਖੋਵਾਲ, ਸੰਤ ਸੁਰਿੰਦਰ ਸਿੰਘ ਸੋਢੀ, ਬਾਬਾ ਮਨਜੂਰ ਅਹਿਮਦ, ਸੰਤ ਪ੍ਰੀਤਮ ਦਾਸ, ਸੰਤ ਪ੍ਰਦੀਪ ਦਾਸ ਕਠਾਰ , ਬਾਬਾ ਪ੍ਰਿਥੀਪਾਲ ਸਿੰਘ ਬਾਲੀ ਸ਼ਾਮ ਚੁਰਾਸੀ , ਬਾਬਾ ਹਰਜਿੰਦਰ ਸਿੰਘ ਅਣਖੀ, ਸਵਾਮੀ ਰਾਮ ਭਾਰਤੀ ਆਦਮਪੁਰ, ਬਾਬਾ ਬਲਵੰਤ ਸਿੰਘ, ਬਾਬਾ ਸੁਰਿੰਦਰ ਦਾਸ, ਸੰਤ ਧਰਮਜੀਤ ਸਿੰਘ, ਸੰਤ ਸਰਵਣ ਸਿੰਘ ਜੱਬਡ਼ , ਸੰਤ ਜਸਵੰਤ ਸਿੰਘ ਖੇਡ਼ਾ, ਸੰਤ ਹਰਮੀਤ ਸਿੰਘ ਬਾਹੋਵਾਲ, ਸੰਤ ਭੁਪਿੰਦਰ ਸਿੰਘ ਅਣਖੀ, ਸੰਤ ਹਰਜਿੰਦਰ ਸਿੰਘ ਜੌਹਲਾਂ, ਸੰਤ ਮਹਿੰਦਰ ਸਿੰਘ ਸਾਹਰੀ, ਸਾਂਈਂ ਅਸ਼ੋਕ ਜਲੰਧਰ, ਮਹਾਂਵੀਰ ਸਿੰਘ ਤਾਜੇਵਾਲ, ਬਾਬਾ ਅਜੀਤ ਸਿੰਘ ਦਿਆਲਪੁਰ, ਸੰਤ ਹਰਚਰਨ ਦਾਸ ਉੱਚਾ, ਬਾਬ ਜੋਗਾ ਸਿੰਘ ਸਮੇਤ ਕਈ ਹੋਰ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਬੀਬੀ ਸ਼ਰੀਫਾਂ ਜੀ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ । ਕਮੇਟੀ ਦੇ ਅਹਦੇਦਾਰਾਂ ਨੇ ਦੱਸਿਆ ਕਿ ਬੀਬੀ ਸ਼ਰੀਫਾਂ ਜੀ ਹਜ਼ਰਤ ਬਾਬਾ ਸ਼ਾਹ ਕਮਾਲ, ਸਾਂਈਂ ਜ਼ੁੰਮਲੇ ਸ਼ਾਹ ਵੈਲਫੇਅਰ ਸੁਸਾਇਟੀ ਹਰੀਪੁਰ, ਉਦੇਸੀਆਂ ਕਰੀਬ 9 ਸਾਲ ਪਹਿਲਾਂ ਆਪ ਬਣਾ ਕੇ ਗਏ ਸਨ ਤੇ ਉਨ੍ਹਾਂ ਬਾਅਦ ਸਾਰੇ ਦਰਬਾਰਾਂ ਦੀ ਦੇਖ ਰੇਖ ਵੀ ਸੁਸਾਇਟੀ ਹੀ ਕਰੇਗੀ । ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਬੀਬੀ ਜੀ ਦੇ ਚਰਨਾਂ ਨਾਲ ਪਿਆਰ ਕਰਨ ਵਾਲੇ ਵੱਖ ਵੱਖ ਗਾਇਕ ਕਲਾਕਾਰ ਧਾਰਮਿਕ ਸਮਾਜਿਕ ਅਤੇ ਹੋਰ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਬੀਬੀ ਜੀ ਨੂੰ ਯਾਦ ਕਰਦਿਆਂ ਉਨਾਂ ਦੀਆਂ ਇਲਾਕੇ ਭਰ ਵਿੱਚ ਕੀਤੀਆਂ ਗਈਆਂ ਧਾਰਮਿਕ ਗਤੀਵਿਧੀਆਂ ਨੂੰ ਸਜਿਦਾ ਸਲਾਮ ਕੀਤਾ। ਮੰਚ ਦਾ ਸੰਚਾਲਨ ਦਿਨੇਸ਼ ਸ਼ਾਮ ਚੁਰਾਸੀ ਨੇ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly