HOME ਹਰ ਭਾਸ਼ਾ ਦਾ ਆਪਣਾ ਹੀ ਵਿਧੀ

ਹਰ ਭਾਸ਼ਾ ਦਾ ਆਪਣਾ ਹੀ ਵਿਧੀ

3
ਜਸਬੀਰ ਸਿੰਘ ਪਾਬਲਾ
ਜਸਬੀਰ ਸਿੰਘ ਪਾਬਲਾ
(ਸਮਾਜ ਵੀਕਲੀ) ਵਿਧਾਨ ਅਤੇ ਵਿਆਕਰਨਿਕ ਨਿਯਮ ਹੁੰਦੇ ਹਨ। ਪੰਜਾਬੀ ਵਾਲ਼ਿਆਂ ਨੇ ਸੰਸਕ੍ਰਿਤ/ਹਿੰਦੀ ਦੇ ਕਰਣ/ਕਾਨ ਤੋਂ “ਕੰਨ” ਬਣਾ ਲਿਆ ਹੈ। ਅੰਗਰੇਜ਼ੀ ਦੇ ਹੌਸਪੀਟਲ ਤੋਂ ਹਸਪਤਾਲ ਬਣਾ ਲਿਆ ਹੈ। ਅਰਬੀ/ਫ਼ਾਰਸੀ ਦੇ “ਕੀਸਾ” ਤੋਂ “ਖੀਸਾ” ਬਣਾ ਲਿਆ ਹੈ ਤੇ “ਜਕਰ” ਤੋਂ ਝੱਖੜ ਬਣਾ ਲਿਆ ਹੈ ਤਾਂ ਕੀ ਉਹ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਦੀਵਾਲੀ ਤੋਂ ਦਿਵਾਲ਼ੀ ਨਹੀਂ ਬਣਾ ਸਕਦੇ? ਕੀ ਅਸੀਂ ਉਹਨਾਂ ਤੋਂ ਵੀ ਵੱਡੇ ਭਾਸ਼ਾ-ਵਿਗਿਆਨੀ ਹਾਂ?
     ਵਿਆਕਰਨਿਕ ਨਿਯਮ ਤਾਂ ਸਾਰੇ ਸ਼ਬਦਾਂ ਉੱਤੇ ਇੱਕੋ ਢੰਗ ਨਾਲ਼ ਹੀ ਲਾਗੂ ਹੁੰਦੇ ਹਨ। ਜੇ ਸਾਨੂੰ ਕਿਸੇ ਇੱਕ-ਅੱਧੇ ਬੰਦੇ ਨੂੰ ਇਹ ਸ਼ਬਦ-ਜੋੜ ਪਸੰਦ ਨਹੀਂ ਹਨ ਤਾਂ ਕੀ ਉਸ ਖ਼ਾਤਰ ਭਾਸ਼ਾ-ਵਿਗਿਆਨੀ ਇਸ ਨਿਯਮ ਨੂੰ ਹੀ ਬਦਲ ਦੇਣ? ਇਹਨਾਂ ਨਿਯਮਾਂ ਤੋਂ ਤਾਂ ਸਗੋਂ ਸਾਨੂੰ ਸਭ ਨੂੰ ਹੀ ਸਿੱਖਣਾ ਚਾਹੀਦਾ ਹੈ ਤੇ ਹੋਰਨਾਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਅਤੇ ਲਕੀਰ ਦੇ ਫ਼ਕੀਰ ਬਣਨ ਤੋਂ ਬਚਣਾ ਚਾਹੀਦਾ ਹੈ।
     ਸਾਰੀ ਦੁਨੀਆ ਵਿੱਚ ਹਰ ਕੰਮ ਕਿਸੇ ਨਾ ਕਿਸੇ ਨਿਯਮ ਅਧੀਨ ਹੀ ਹੋ ਰਿਹਾ ਹੈ। ਕਹਿੰਦੇ ਹਨ ਕਿ ਨਿਯਮਾਂ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ। ਸਕੂਲਾਂ ਦੇ ਵਿਦਿਆਰਥੀ ਤਾਂ ਪਿਛਲੇ ਲਗ-ਪਗ ਚਾਲ਼੍ਹੀਆਂ ਸਾਲਾਂ ਤੋਂ ਇਹੋ ਹੀ ਸ਼ਬਦ-ਜੋੜ (ਦਿਵਾਲ਼ੀ) ਸਿੱਖ/ਪੜ੍ਹ ਰਹੇ ਹਨ।
    ਜੇ ਇਹਨਾਂ ਨਿਯਮਾਂ ਨਾਲ਼ ਸਾਲ ਤੋਂ ਸਲਾਨਾ (ਕੰਨਾ ਅਲੋਪ), ਪਾਜਾਮਾ ਤੋਂ ਪਜਾਮਾ (ਕੰਨੇ ਦੀ ਦੀਰਘ ਮਾਤਰਾ ਅਲੋਪ), ਬੀਮਾਰ ਤੋਂ ਬਿਮਾਰ ਤੇ ਬੀਮਾਰੀ ਤੋਂ ਬਿਮਾਰੀ (ਬਿਹਾਰੀ ਦੀ ਦੀਰਘ ਮਾਤਰਾ ਸਿਹਾਰੀ ਦੀ ਲਘੂ ਮਾਤਰਾ ਵਿੱਚ ਬਦਲ ਗਈ ਹੈ) ਬਣ ਸਕਦਾ ਹੈ ਤਾਂ ਦੀਵਾਲੀ ਤੋਂ (ਬੀਮਾਰੀ ਵਾਂਗ) ਦਿਵਾਲ਼ੀ (ਬਿਮਾਰੀ ਵਾਂਗ) ਕਿਉਂ ਨਹੀਂ ਬਣ ਸਕਦਾ? ਇੱਥੇ ਸਵਾਲ ਕਿਸੇ ਭਾਸ਼ਾ ਦਾ ਨਹੀਂ ਹੈ ਸਗੋਂ ਸਵਾਲ ਇਹ ਹੈ ਕਿ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਨੂੰ ਅਪਣਾਉਂਦਿਆਂ ਹੋਇਆਂ ਉਸ ਨੂੰ ਆਪਣੀ ਮਾਤ-ਭਾਸ਼ਾ ਦੇ ਮੁਹਾਵਰੇ (ਵਰਤਾਰੇ) ਅਤੇ ਵਿਆਕਰਨਿਕ ਨਿਯਮਾਂ ਅਨੁਸਾਰ ਕਿਵੇਂ ਢਾਲ਼ਨਾ ਹੈ। ਇਹ ਕੰਮ ਭਾਸ਼ਾ-ਵਿਗਿਆਨੀਆਂ/ਭਾਸ਼ਾ-ਮਾਹਰਾਂ ਦਾ ਹੈ, ਉਹਨਾਂ ਨੂੰ ਹੀ ਕਰਨ ਦਿਓ। ਇਹ ਕਿਸੇ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ ਹੈ। ਅਸੀਂ ਕਿਉਂ ਵਾਰ-ਵਾਰ ਇੱਕੋ ਗੱਲ ਕਰ ਕੇ ਆਪਣਾ ਵੀ ਤੇ ਹੋਰਨਾਂ ਦਾ ਵੀ ਸਮਾਂ ਬਰਬਾਦ ਕਰ ਰਹੇ ਹਾਂ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  
Previous article*ਨਿਊ ਪੰਜਾਬ ਡੇ*
Next article“ਦੀਵਾਲੀ” ਤੋਂ “ਦਿਵਾਲ਼ੀ” ਤੱਕ ਦਾ ਸਫ਼ਰ