ਕਿਸਾਨਾਂ ਨੂੰ ਜਾਗਰੂਕ ਕਰਨ ਪਿੰਡਾਂ ‘ਚ ਪਹੁੰਚੀਆਂ ਟੀਮਾਂ

ਅਮਰਗੜ੍ਹ , (ਸਮਾਜ ਵੀਕਲੀ)  (ਗੁਰਜੰਟ ਸਿੰਘ ਢਢੋਗਲ) – ਝੋਨੇ ਦੀ ਰਹਿੰਦ ਖੂੰਹਦ ਨੂੰ ਲਗਾਈ ਜਾ ਰਹੀ ਅੱਗ ਸਬੰਧੀ ਜਾਗਰੂਕ ਕਰਨ ਪਿੰਡਾਂ ਅੰਦਰ ਪੁਲਿਸ ਮਹਿਕਮੇ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਦਸਤਕ ਦਿੱਤੀ । ਇਸ ਮੌਕੇ ਪਿੰਡ ਮੰਨਵੀ , ਚੌਂਦਾ , ਹੁਸੈਨਪੁਰਾ , ਝੱਲ , ਬਨਭੌਰਾ ਆਦਿ ਪਿੰਡਾਂ ‘ਚ ਪੰਚਾਇਤਾਂ ਅਤੇ ਪਤਵੰਤੇ ਸੱਜਣਾਂ ਨਾਲ ਮੀਟਿੰਗਾਂ ਕਰਦਿਆਂ ਡੀ ਐਸ ਪੀ ਅਮਰਗੜ੍ਹ ਦਵਿੰਦਰ ਸਿੰਘ ਸੰਧੂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ । ਪਿੰਡ ਝੱਲ ਵਿਖੇ ਇਕੱਤਰਤਾ ਕਰਦਿਆਂ ਡੀ ਐਸ ਪੀ ਦਵਿੰਦਰ ਸਿੰਘ ਸੰਧੂ ਨੇ ਆਖਿਆ ਕਿ ਅੱਗ ਲਗਾਏ ਜਾਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉਥੇ ਹੀ ਧਰਤੀ ਵਿਚਲੇ ਮਿੱਤਰ ਜੀਵ ਨਸ਼ਟ ਹੋ ਜਾਂਦੇ ਹਨ ਜੋ ਕਿ ਧਰਤੀ ਦੀ ਉਪਜਾਈ ਸ਼ਕਤੀ ਨੂੰ ਵਧਾਉਣ ਵਿੱਚ ਸਹਾਈ ਹੁੰਦੇ ਹਨ , ਇਸ ਲਈ ਸਾਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਹੋਰ ਵੱਖ ਵੱਖ ਸਾਧਨਾਂ ਦੀ ਵਰਤੋਂ ਕਰਦਿਆਂ ਪਰਾਲੀ ਨੂੰ ਖੇਤ ਵਿੱਚ ਹੀ ਦੱਬਣਾ ਚਾਹੀਦਾ ਹੈ ਜਾਂ ਫਿਰ ਪਰਾਲੀ ਦੀਆਂ ਗੱਠਾਂ ਰਾਹੀਂ ਇਸਦਾ ਉਚਿਤ ਹੱਲ ਕੀਤਾ ਜਾ ਸਕਦਾ ਹੈ । ਉਨ੍ਹਾਂ ਵੱਲੋਂ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਬੀਜਣ ਵਾਲੇ ਕਿਸਾਨਾਂ ਦੀ ਸਲਾਘਾ ਵੀ ਕੀਤੀ ਗਈ ਜੋ ਦੂਜਿਆਂ ਲਈ ਰਾਹ ਦਸੇਰਾ ਬਣ ਰਹੇ ਹਨ । ਡੀ ਐਸ ਪੀ ਅਮਰਗੜ੍ਹ ਵੱਲੋਂ ਕਿਸਾਨਾਂ ਨੂੰ ਸਾਂਝੀ ਖੇਤੀ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਜਿਸ ਨਾਲ ਖੇਤੀ ਉੱਪਰ ਹੋਣ ਵਾਲੇ ਖਰਚੇ ਦੀ ਲਾਗਤ ਘੱਟਦੀ ਹੈ ਅਤੇ ਆਮਦਨ ਵੱਧਦੀ ਹੈ । ਉਨ੍ਹਾਂ ਇਸ ਕਾਰਜ ਨੂੰ ਪੂਰਾ ਕਰਨ ਲਈ ਕਿਸਾਨ ਗਰੁੱਪ ਬਣਾ ੜਕੇ ਮਸ਼ੀਨਰੀ ਖਰੀਦਣ ਦੀ ਅਪੀਲ ਕੀਤੀ ਜਿਸ ਤਹਿਤ 80% ਫ਼ੀਸਦੀ ਤੱਕ ਸਬਸਿਡੀ ਪ੍ਰਾਪਤ ਹੁੰਦੀ ਹੈ । ਇਸ ਮੌਕੇ ਕਾਨੂੰਗੋ ਵਿਜੇਪਾਲ ਸਿੰਘ , ਸਾਬਕਾ ਸਰਪੰਚ ਗੁਰਦੀਪ ਸਿੰਘ ਝੱਲ ਪ੍ਰਧਾਨ ਟਰੱਕ ਯੂਨੀਅਨ ਅਮਰਗੜ੍ਹ , ਸਰਪੰਚ ਸੁਖਵਿੰਦਰ ਸਿੰਘ ਸਾਹੀ , ਪੰਚ ਗਗਨਦੀਪ ਸਿੰਘ ਬਾਜਵਾ , ਜਗਜੀਤ ਸਿੰਘ ਸੰਧੂ , ਨੰਬਰਦਾਰ ਨਵਤੇਜ ਸਿੰਘ ਸੰਧੂ , ਨੰਬਰਦਾਰ ਗੁਰਪ੍ਰੀਤ ਸਿੰਘ ਸੰਧੂ , ਨੰਬਰਦਾਰ ਜਤਿੰਦਰ ਸਿੰਘ ਘੁੰਮਣ , ਪੰਚ ਅਮਰਜੀਤ ਸਿੰਘ ਸੰਧੂ   ਪੰਚ ਸੁਖਵਿੰਦਰ ਸਿੰਘ , ਡਾ. ਬਲਵਿੰਦਰ ਸਿੰਘ ਮੰਡੇਰ , ਗੁਰਲਸ਼ਕਰ ਸਿੰਘ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਕਰੇਲਾ ਦੂਜਾ “ਨਿੰਮ ਚੜ੍ਹਿਆ” ਜਾਂ “ਨੀਮ ਚੜ੍ਹਿਆ”?
Next articleਬਾਡੀ ਲੈਂਗੂਏਜ ਦੁਆਰਾ ਬਣਾਉ ਦੋਸਤਾਨਾ ਕਨੈਕਸ਼ਨ