(ਸਮਾਜ ਵੀਕਲੀ)
ਬਣਦਾ ਹੈ ਇਸ ਦੁਨੀਆ ਵਿੱਚ
ਜੋ ਵੀ ਜਿਤਨਾ ਹੁਸ਼ਿਆਰ
ਪੈਂਦੀ ਹੈ ਇੱਥੇ ਉਸ ਨੂੰ ਉਤਨੀ
ਜੋਰ ਦੀ ਕੁੱਟ ਅਤੇ ਮਾਰ।
ਅਸੀਂ ਤਾਂ ਸੋਚਿਆ ਸੀ ਇਹ
ਕੀ ਲੋਕਾਂ ਨੂੰ ਹੈ ਸਾਡੇ ਨਾਲ ਪਿਆਰ
ਅਸਲ ਵਿੱਚ ਕਰ ਰਹੇ ਸੀ ਉਹ
ਸਾਡੇ ਨਾਲ ਇੱਕ ਵੱਡਾ ਮਕਾਰ।
ਉਜਲੇ ਕੱਪੜੇ ਪਾ ਕੇ ਉਹ ਆਪਣੀ
ਝੂਠੀ ਰਈਸੀ ਦਿਖਾ ਰਹੇ ਸਨ
ਇਹ ਧੋਖੇ ਨਾਲ ਉਹ ਆਪਣੀ
ਅਸਲੀਅਤ ਸਭ ਤੋਂ ਛੁਪਾ ਰਹੇ ਸਨ।
ਦਿਖਾਉਂਦੇ ਨੇ ਇਸ ਦੁਨੀਆਂ ਵਿੱਚ
ਜਿਹੜੇ ਆਪਣੇ ਤਾਕਤ ਦੀ ਸ਼ਾਨ
ਮਿਲ ਜਾਂਦਾ ਹੈ ਉਹਨਾਂ ਨੂੰ ਵੀ ਕੋਈ
ਜੋ ਤੋੜ ਦਿੰਦਾ ਹੈ ਉਹਨਾਂ ਦਾ ਅਭਿਮਾਨ।
ਸਿਆਸਤ ਦੇ ਮੈਦਾਨ ਵਿੱਚ ਛਾਲ ਮਾਰਨ
ਦਾ ਹੈ ਉਹਨਾਂ ਨੂੰ ਬਹੁਤ ਜਿਆਦਾ ਚਾਅ
ਜਦੋਂ ਹੋਣ ਲੱਗੀ ਸਭ ਤਰਫ ਆਲੋਚਨਾ
ਉਹਨਾਂ ਨੂੰ ਪਤਾ ਚੱਲ ਗਿਆ ਬਾਜ਼ਾਰ ਭਾਅ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ