*200 ਮੀਟਰ ਸਪੋਰਟਸ ਟਰੈਕ ਦਾ ਵੀ ਕੀਤਾ ਉਦਘਾਟਨ*
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ) ਭਾਰਤ ਵਾਸੀਆਂ ਦਾ ਦੀਵਿਆਂ ਅਤੇ ਰੌਸ਼ਨੀਆਂ ਦਾ ਸਰਵੋਤਮ ਤਿਉਹਾਰ ਦਿਵਾਲੀ ਜੋ ਹਰ ਸਾਲ ਬਹੁਤ ਹੀ ਚਾਵਾਂ ਅਤੇ ਖੁਸ਼ੀਆਂ ਨਾਲ ਦੇਸ਼ ਭਰ ਵਿੱਚ ਹੀ ਨਹੀਂ ਬਲਕਿ ਹੁਣ ਪੂਰੇ ਵਿਸ਼ਵ ਭਰ ਵਿੱਚ ਵੀ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਪਰ ਇਸ ਤਿਉਹਾਰ ਮੌਕੇ ਚਲਾਏ ਜਾਂਦੇ ਅਣਗਿਣਤ ਪਟਾਖੇ ਅਤੇ ਆਤਿਸ਼ਬਾਜੀਆਂ ਨਾਲ ਸਾਡੇ ਸਾਫ ਵਾਤਾਵਰਨ ਨੂੰ ਇੱਕ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਜਿਸ ਕਾਰਨ ਪੂਰੇ ਦੇਸ਼ ਭਰ ਵਿੱਚ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ,ਵਿਦਿਕ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਦੇਸ਼ ਵਾਸੀਆਂ ਨੂੰ ਅਤੇ ਖਾਸ ਕਰਕੇ ਨੌਜਵਾਨ ਪੀੜੀ ਨੂੰ ਹਰੀ ਦਿਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜੋ ਕਿ ਸਮੇਂ ਦੀ ਸਭ ਤੋਂ ਵੱਡੀ ਲੋੜ ਬਣਦੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਹਾਲਾ ਮੰਡੀਆਂ ਦੇ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਆਪਣੇ ਸਕੂਲ ਵਿਖੇ ਸਮੂਹ ਸਕੂਲ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਹਰੀ ਦਿਵਾਲੀ ਬਣਾਉਣ ਦਾ ਪ੍ਰਣ ਲੈਂਦਿਆਂ ਕੀਤਾ। ਸਕੂਲ ਪ੍ਰਿੰਸੀਪਲ ਵੱਲੋਂ ਦੱਸਿਆ ਗਿਆ ਕਿ ਵਿਦਿਆਰਥੀਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਕੂਲ ਵਿਖੇ ਪਹੁੰਚੇ ਵਿਸ਼ੇਸ਼ ਮਹਿਮਾਨ ਪ੍ਰਵਾਸੀ ਭਾਰਤੀ ਅਤੇ ਉੱਘੇ ਸਮਾਜਸੇਵੀ ਸਰਦਾਰ ਹਰਦੀਪ ਸਿੰਘ ਨੁਸ਼ਹਿਰਾ, ਹਰਮਿੰਦਰ ਸਿੰਘ ਕੰਗ ਅਤੇ ਵੱਖ ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਰਕੇਸ਼ ਦੱਤ ਕੇਸ਼ੀ ਜੀ ਦਾ ਸਮੂਹ ਸਕੂਲ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸ਼੍ਰੀ ਰਾਕੇਸ਼ ਦੱਤ ਕੇਸ਼ੀ ਵੱਲੋਂ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਉਣ ਲਈ ਸੈਂਕੜੇ ਹੀ ਫੁੱਲਾਂ ਦੇ ਬੂਟੇ ਵੰਡੇ ਗਏ ਅਤੇ ਉਹਨਾਂ ਵੱਲੋਂ ਵਿਦਿਆਰਥੀਆਂ ਨੂੰ ਇਸ ਮੌਕੇ ਘਰਾਂ ਵਿੱਚ ਹੋਰ ਵੀ ਫੁੱਲ ਦਾਰ ਅਤੇ ਫਲ ਦਾਰ ਬੂਟੇ ਲਾਉਣ ਲਈ ਪ੍ਰੇਰਿਆ ਗਿਆ।
ਇਸ ਮੌਕੇ ਸਕੂਲ ਵਿੱਚ ਤਿਆਰ ਹੋਏ ਨਵੇਂ 200 ਮੀਟਰ ਸਪੋਰਟਸ ਟਰੈਕ ਦਾ ਉਦਘਾਟਨ ਵੀ ਆਏ ਹੋਏ ਇਹਨਾਂ ਮਹਿਮਾਨਾਂ ਹਰਦੀਪ ਸਿੰਘ ਨਸ਼ਹਿਰਾ ,ਹਰਮਿੰਦਰ ਸਿੰਘ ਕੰਗ ਅਤੇ ਰਕੇਸ਼ ਦੱਤ ਕੇਸ਼ੀ ਵੱਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਕੂਲ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਜਿੰਦ ਜਾਨ ਪ੍ਰਵਾਸੀ ਭਾਰਤੀ ਕਰਮਜੀਤ ਸਿੰਘ ਸ਼ਾਹੀ ਵੱਲੋਂ ਭੇਜੀ ਖਿਡਾਰੀਆਂ ਲਈ ਸਪੈਸ਼ਲ ਸਹਾਇਤਾ ਰਾਹੀਂ ਸਕੂਲ ਦੇ ਇਸ ਸਾਲ ਦੇ ਵਧੀਆ ਖਿਡਾਰੀਆਂ ਨੂੰ ਉੱਚ ਦਰਜੇ ਦੇ ਟਰੈਕ ਸੂਟ , ਸਪੋਰਟਸ ਸ਼ੂਜ ਅਤੇ ਨਗਦ ਇਨਾਮ ਦਿੱਤੇ ਗਏ। ਪ੍ਰਵਾਸੀ ਭਾਰਤੀ ਹਰਦੀਪ ਸਿੰਘ ਨੁਸ਼ਹਿਰਾ ਵੱਲੋਂ ਵੀ ਸਕੂਲ ਨੂੰ 15000/-ਰਪਏ ਦੀ ਨਗਦ ਰਾਸ਼ੀ ਸਕੂਲ ਦੇ ਵਿਕਾਸ ਲਈ ਸਹਾਇਤਾ ਵਜੋਂ ਦਿੱਤੀ। ਸਮੂਹ ਸਕੂਲ ਸਟਾਫ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਜਿੱਥੇ ਤਹਿ ਦਿਲੋਂ ਧੰਨਵਾਦ ਕੀਤਾ ਉੱਥੇ ਉਹਨਾਂ ਨੂੰ ਯਾਦ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਮੈਂਬਰਜ ਮੈਡਮ ਰਜਨੀ ਅਰੋੜਾ ,ਅਨੀਤਾ ਕੁਮਾਰੀ, ਸਰਬਜੀਤ ਸਿੰਘ ,ਜਰਨੈਲ ਸਿੰਘ ,ਨਰੇਸ਼ ਕੁਮਾਰ ,ਪਰਮਿੰਦਰ ਕੁਮਾਰ, ਅਮਨਦੀਪ ਸਿੰਘ ,ਅੰਜੂ ਬਾਲਾ ,ਸ਼ਿਮਲਾ ਦੇਵੀ ,ਪ੍ਰੀਆ, ਮਨਜੀਤ ਕੌਰ ,ਗੁਰਦੇਵ ਕੌਰ, ਸੁਖਵਿੰਦਰ ਸਿੰਘ,ਕਮਲਜੀਤ ਸਿੰਘ ਕਸ਼ਮੀਰ ਸਿੰਘ ਹਰਜਿੰਦਰ ਅਤੇ ਸੁਨੀਲ ਕੁਮਾਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly